ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਮੌਕੇ ਲਗਾਇਆ ਮਲਟੀ ਸਪੈਸ਼ਲਟੀ ਮੈਡੀਕਲ ਚੈੱਕ ਅਪ ਕੈਂਪ
ਰਾਜਪੁਰਾ 7 ਫਰਵਰੀ ਸੁਸੀਲ ਕੁਮਾਰ
ਸ਼੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਉਤਸਵ ਮੌਕੇ ਰਾਜਪੁਰਾ ਬਾਈਪਾਸ ਗੁਰਦੁਆਰਾ ਸਾਹਿਬ ਵਿੱਚ ਮਲਟੀ ਸਪੈਸ਼ਲਿਟੀ ਮੈਡੀਕਲ ਚੈੱਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਖੱਟਿਆ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਰਵਿਦਾਸ ਯੂਥ ਵੈਲਫੇਅਰ ਕਲੱਬ ਦੇ ਚੇਅਰਮੈਨ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਅੱਜ ਤੇ ਇਸ ਮੈਡੀਕਲ ਚੈੱਕ ਅਪ ਕੈਂਪ ਵਿੱਚ ਗਿਆਨ ਸਾਗਰ ਹਸਪਤਾਲ ਤੋਂ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਡਾਕਟਰਾਂ ਦੀ ਟੀਮ ਨੇ ਆਏ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ ਉਹਨਾਂ ਨੇ ਅਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੈਡੀਕਲ ਚੈੱਕ ਅਪ ਕੈਂਪ ਵਿੱਚ ਵੱਖ-ਵੱਖ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਇਸ ਕੈਂਪ ਦੀ ਸ਼ਲਾਘਾ ਕੀਤੀ.ਅਤੇ ਕਿਹਾ ਕਿ ਜਿੱਥੇ ਅਜਿਹੇ ਕੈਂਪਾਂ ਦੇ ਨਾਲ ਮਾਨਵਤਾ ਦਾ ਭਲਾ ਹੁੰਦਾ ਹੈ ਤੇ ਜਰੂਰਤਮੰਦ ਤੱਕ ਇਹ ਸੇਵਾਵਾਂ ਪਹੁੰਚਦੀਆਂ ਹਨ
ਇਸ ਮੌਕੇ ਤੇ ਕਲੱਬ ਤੇ ਚੇਅਰਮੈਨ ਸੁਖਵਿੰਦਰ ਸੁੱਖੀ ,ਪਰਸ਼ੋਮ ਸਹੋਤਾ ਪ੍ਰਧਾਨ ,ਸ਼ਿਵ ਕੁਮਾਰ ਰਾਜ ਕੁਮਾਰ, ਜਸਵੀਰ ਸਿੰਘ ,ਨਰੇਸ਼ ਕੁਮਾਰ ,ਕੁਲਵਿੰਦਰ ਸਿੰਘ ਭੂਸ਼ਣ ਕੁਮਾਰ ਮਾਨ ਸਿੰਘ ਅਤੇ ਅਸ਼ਵਨੀ ਕੁਮਾਰ ਮੌਜੂਦ ਰਹੇ ਅਤੇ ਕੈਂਪ ਨੂੰ ਸਫਲ ਬਣਾ ਲਈ ਚ ਆਪਣਾ ਯੋਗਦਾਨ ਦਿੱਤਾ।
Watch our YouTube video
Comments are closed.