ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਘਰ-ਘਰ ਤੱਕ ਪਹੁੰਚਾਉਣ ਲਈ ਯਤਨ ਜਾਰੀ MLA ਕੁਲਵੰਤ ਸਿੰਘ
ਵਿਧਾਇਕ ਵੱਲੋਂ ਰਜਿਸਟਰੇਸ਼ਨ ਕੈਂਪਾਂ ਦਾ ਦੌਰਾ • ਮੌਕੇ ’ਤੇ ਹੀ ਬਣਾਏ ਜਾ ਰਹੇ ਸਿਹਤ ਯੋਜਨਾ ਕਾਰਡ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ) — ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਵੱਡੇ ਪੱਧਰ ’ਤੇ ਰਜਿਸਟਰੇਸ਼ਨ ਕੈਂਪ ਲਗਾ ਕੇ ਆਮ ਲੋਕਾਂ ਤੱਕ ਇਸ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਸੈਕਟਰ-82 ਸਥਿਤ ਮਾਰਬੇਲਾ ਗਰੈਂਡ ਸੋਸਾਇਟੀ ਵਿਖੇ ਲੱਗੇ ਕੈਂਪ ਦਾ ਜਾਇਜ਼ਾ ਲੈਂਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਯੋਜਨਾ ਦੇ ਲਾਭ ਪਹੁੰਚਾਉਣ ਲਈ ਸਰਕਾਰੀ ਵਿਭਾਗਾਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਕੈਂਪਾਂ ਰਾਹੀਂ ਮੌਕੇ ’ਤੇ ਹੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਹੇਠ ਹਜ਼ਾਰਾਂ ਪਰਿਵਾਰਾਂ ਨੂੰ ਉੱਚ ਪੱਧਰੀ ਇਲਾਜ ਦੀ ਸਹੂਲਤ ਮਿਲ ਰਹੀ ਹੈ ਅਤੇ ਗਰੀਬ ਤੇ ਮੱਧਵਰਗ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਪ੍ਰਾਪਤ ਹੋ ਰਹੀ ਹੈ।
ਵਿਧਾਇਕ ਨੇ ਕਿਹਾ, “ਸਾਡਾ ਮਕਸਦ ਹੈ ਕਿ ਹਲਕੇ ਦਾ ਕੋਈ ਵੀ ਵਿਅਕਤੀ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ। ਇਸ ਲਈ ਵੱਖ-ਵੱਖ ਥਾਵਾਂ ’ਤੇ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣ ਪੈਣ।”
ਮੋਹਾਲੀ ਹਲਕੇ ਵਿੱਚ ਲੱਗੇ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਅਤੇ ਮੌਕੇ ’ਤੇ ਹੀ ਆਪਣੀ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਕਰਵਾਈ। ਵਿਧਾਇਕ ਨੇ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਜਿਸਟਰੇਸ਼ਨ ਪ੍ਰਕਿਰਿਆ ਸਧਾਰਨ ਅਤੇ ਪਾਰਦਰਸ਼ੀ ਰੱਖੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ ਹੈ ਅਤੇ ਅਜਿਹੇ ਕੈਂਪ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਪਾਰਟੀ ਵਰਕਰਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਧੰਨਵਾਦ ਕੀਤਾ ਜੋ ਘਰ-ਘਰ ਜਾ ਕੇ ਲੋਕਾਂ ਨੂੰ ਯੋਜਨਾ ਬਾਰੇ ਜਾਗਰੂਕ ਕਰ ਰਹੀਆਂ ਹਨ ਅਤੇ ਰਜਿਸਟਰ ਕਰਵਾ ਰਹੀਆਂ ਹਨ।
ਇਸ ਮੌਕੇ ਯੂਥ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਆਰ.ਪੀ. ਸ਼ਰਮਾ (ਬਲਾਕ ਪ੍ਰਧਾਨ), ਹਰਪਾਲ ਸਿੰਘ ਚੰਨਾ (ਬਲਾਕ ਪ੍ਰਧਾਨ), ਡਾ. ਕੁਲਦੀਪ ਸਿੰਘ (ਹਲਕਾ ਕੋਆਰਡੀਨੇਟਰ ਬੀ.ਸੀ. ਵਿੰਗ), ਵਿਕਰਮ ਸਿੰਘ ਸੰਧੂ, ਨੀਲਮ ਨੰਦਵਾਨੀ, ਨੀਰਜ ਕੁਮਾਰ, ਨਸੀਬ ਸਿੰਘ ਸੰਧੂ, ਦਿਨੇਸ਼ ਜਿੰਦਲ, ਅਮਨ ਗੁਜਰਾਲ, ਸ਼ਵੇਤਾ, ਅਮਨ ਮਲਿਕ, ਹਰਿੰਦਰ ਪਾਲ ਸਿੰਘ ਮਾਨ, ਗੁਰੂ ਦੱਤ ਸਿੰਘ ਸਿਧਵਾਨੀ, ਜਸਪਾਲ ਸਿੰਘ, ਗੁਰਿੰਦਰ ਸਿੰਘ ਭੱਟੀ, ਮਨਜੀਤ ਸਿੰਘ ਅਤੇ ਕਰਨਲ ਜਸਵੰਤ ਸਿੰਘ ਹਾਜ਼ਰ ਸਨ।
News in English
Sahibzada Ajit Singh Nagar, February 28, 2019: The Punjab Government under the leadership of Chief Minister Bhagwant Singh Mann has launched the Mukhyamantri Swasthya Yojana in Mohali Assembly constituency by organizing a massive registration camp for the benefit of the scheme.
This was disclosed by MLA Kulwant Singh while talking to media persons after inspecting the camp at Marbella Grand Society in Sector 82. He said that in order to reach the benefits of the scheme to the people, awareness is being spread by the government departments, Aam Aadmi Party workers and supporters by going door-to-door and registration is being done on the spot through camps.
He said that the Punjab government’s Mukhyamantri Swasthya Yojana is proving to be a boon for the common people. Under this scheme, thousands of families are getting the facility of top quality treatment and the poor and middle class families are getting huge economic relief.
“Our aim is that no person in the constituency should be deprived of the benefits of this scheme. For this, registration camps are being organized at various places so that people do not have to make rounds of offices. ”
During the camps held in Mohali constituency, a large number of people participated and completed their registration process on the spot. The MLA directed the officials concerned to keep the registration process simple and transparent so that people do not face any kind of inconvenience.
He said that the state government was committed to the health and safety of the people and such camps would continue in future. He thanked the party workers and the teams of the health department for going door-to-door to educate the people about the scheme.
Comments are closed.