ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਵੱਲੋਂ ਹੋਲਾ ਮਹੱਲਾ ਲਈ ਰਸਦ ਭਰੇ ਟਰੱਕ ਰਵਾਨਾ

ਸੰਗਤਾਂ ਦੀ ਸੇਵਾ ਲਈ ਲੰਗਰ ਲਗਾਉਣ ਦੀਆਂ ਤਿਆਰੀਆਂ ਮੁਕੰਮਲ • ਅਰਦਾਸ ਉਪਰੰਤ ਸ਼ਰਧਾ ਨਾਲ ਭੇਜੇ ਗਏ ਟਰੱਕ

ਕੁਰਾਲੀ, 28 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ) — ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਕੁਰਾਲੀ ਵੱਲੋਂ ਪਵਿੱਤਰ ਹੋਲਾ ਮਹੱਲਾ ਦੇ ਮੌਕੇ ’ਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਪਹੁੰਚਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਲੰਗਰ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਅੱਜ ਸਥਾਨਕ ਅਨਾਜ ਮੰਡੀ ਤੋਂ ਲੰਗਰਾਂ ਦੀ ਰਸਦ ਨਾਲ ਭਰੇ ਟਰੱਕ ਸ਼ਰਧਾ ਭਾਵਨਾ ਨਾਲ ਰਵਾਨਾ ਕੀਤੇ ਗਏ।
ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਆਸ਼ੂ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕਾਂ ਨੂੰ ਅਰਦਾਸ ਉਪਰੰਤ ਸੰਗਤਾਂ ਦੀ ਹਾਜ਼ਰੀ ਵਿੱਚ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲਾ ਮਹੱਲਾ ਦੌਰਾਨ ਮਾਤਾ ਦੇ ਦਰਬਾਰ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਲਈ ਲੰਗਰ ਨਿਰੰਤਰ ਚਲਾਇਆ ਜਾਵੇਗਾ ਅਤੇ ਆਉਣ ਵਾਲੀ ਸੰਗਤ ਦੀ ਤਨ-ਮਨ ਨਾਲ ਸੇਵਾ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਹੋਲਾ ਮਹੱਲਾ ਤੋਂ ਇਲਾਵਾ ਸਾਵਣ ਦੇ ਮਹੀਨੇ ਅਤੇ ਨਵੇਂ ਸਾਲ ਦੀ ਆਮਦ ਮੌਕੇ ਵੀ ਲੰਗਰ ਲਗਾਇਆ ਜਾਂਦਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸੰਗਤਾਂ ਦੀ ਸੇਵਾ ਕਰਨਾ ਵੱਡਾ ਪੁੰਨ ਦਾ ਕੰਮ ਹੈ ਅਤੇ ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਇਹ ਸੇਵਾ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਨਿਭਾਈ ਜਾ ਰਹੀ ਹੈ।

ਇਸ ਮੌਕੇ ਮੋਹਿਤ ਅਗਰਵਾਲ, ਵਿਸ਼ੂ ਅਗਰਵਾਲ, ਸੰਜੇ ਗੋਇਲ, ਵਿਕਾਸ ਗੋਇਲ, ਮਨਜੀਤ ਸਿੰਘ ਜੈਲਦਾਰ (ਪ੍ਰਧਾਨ ਅਨਾਜ ਮੰਡੀ), ਪੁਨੀਤ ਜੋਸ਼ੀ, ਸੌਰਵ ਅਗਰਵਾਲ, ਸੁਧੀਰ ਬੰਸਲ, ਸੁਸ਼ੀਲ ਸਿੰਗਲਾ, ਤਰਸੇਮ ਚਿਗਲ, ਪ੍ਰਿੰਸ ਅਗਰਵਾਲ, ਵਿਕਾਸ ਬੰਸਲ, ਮਨੀਸ਼ ਚਿਗਲ, ਹਰਮੇਸ਼ ਚਿਗਲ, ਟੋਨੀ ਵਿਨਾਇਕ ਅਤੇ ਅਮਿਤ ਖੁੱਲਰ ਸਮੇਤ ਕਮੇਟੀ ਮੈਂਬਰ ਮੌਜੂਦ ਸਨ।

Watch Barnala Congress raili X CM charanjeet Singh Chennai video

News in English

Kurali, Feb 28 (UNI) Like every year, this year too, Mata Sri Naina Devi Langar Committee Kurali is organizing a langar to serve the devotees who have reached the shrine of Mata Naina Devi on the occasion of holy Hola Mohalla.

In this regard, trucks loaded with the supply of langars were flagged off from the local grain market today.
On this occasion, Langar Committee President Ashu Goel said that the trucks were flagged off in the presence of the devotees after the prayers. He said that like every year, this time too, during Hola Mohalla, langar would be run continuously for the devotees attending the Darbar of Mata and the Sangat would be served wholeheartedly.

He also said that apart from Hola Mohalla, langar is also served on the occasion of the arrival of Sawan and New Year. The committee members said that it is a great virtue to serve the sangat and this service is being performed by Mata Sri Naina Devi Langar Committee with full devotion and dedication.

On this occasion, Mohit Aggarwal, Vishu Aggarwal, Sanjay Goel, Vikas Goyal, Manjit Singh Jaildar (President Anaj Mandi), Puneet Joshi, Saurav Agarwal, Sudhir Bansal, Sushil Singla, Tarsem Chigal, Prince Aggarwal, Vikas Bansal, Manish Chigal, Harmesh Chigal, Tony Vinayak and Amit Khullar were present on the occasion.

Comments are closed.