ਰਾਜਪੁਰਾ–ਪਟਿਆਲਾ ਬਾਈਪਾਸ ‘ਤੇ ਰਿਕਵਰੀ ਵੈਨ ਅਤੇ ਟਰੱਕ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਟੋ ਕੀਤੀ ਕਾਰ ਸਮੇਤ ਵੈਨ ਡਿਵਾਈਡਰ ‘ਤੇ ਚੜੀ; ਦੋਵਾਂ ਵਾਹਨਾਂ ਦਾ ਹੋਇਆ ਮਾਲੀ ਨੁਕਸਾਨ
ਰਾਜਪੁਰਾ, 23 ਫਰਵਰੀ 2026 (ਰਿਪੋਰਟ: ਸੁਸੀਲ ਕੁਮਾਰ):
ਰਾਜਪੁਰਾ–ਪਟਿਆਲਾ ਬਾਈਪਾਸ ‘ਤੇ ਅੱਜ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਜੀਰਕਪੁਰ ਤੋਂ ਪਟਿਆਲਾ ਵੱਲ ਜਾ ਰਹੀ ਇੱਕ ਰਿਕਵਰੀ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਾਹਨਾਂ ਨੂੰ ਕਾਫ਼ੀ ਮਾਲੀ ਨੁਕਸਾਨ ਪਹੁੰਚਿਆ ਹੈ।
ਜਾਣਕਾਰੀ ਮੁਤਾਬਕ ਰਿਕਵਰੀ ਵੈਨ ਇੱਕ ਕਾਰ ਨੂੰ ਟੋ ਕਰਕੇ ਪਟਿਆਲਾ ਲੈ ਕੇ ਜਾ ਰਹੀ ਸੀ।
ਇਸ ਦੌਰਾਨ ਰਾਜਪੁਰਾ ਸਾਈਡ ਤੋਂ ਸਰਵਿਸ ਰੋਡ ਰਾਹੀਂ ਇੱਕ ਟਰੱਕ ਅਚਾਨਕ ਫਲਾਈਓਵਰ ‘ਤੇ ਚੜਨ ਲੱਗਾ ਅਤੇ ਵੈਨ ਦੇ ਸਾਹਮਣੇ ਆ ਗਿਆ। ਡਰਾਈਵਰ ਵੱਲੋਂ ਤੁਰੰਤ ਬ੍ਰੇਕ ਲਗਾਈ ਗਈ, ਪਰ ਵੈਨ ਅਤੇ ਪਿੱਛੇ ਟੋ ਕੀਤੀ ਕਾਰ ਡਿਵਾਈਡਰ ‘ਤੇ ਚੜ ਗਏ। ਟੱਕਰ ਕਾਰਨ ਦੋਵਾਂ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ।
ਮੌਕੇ ‘ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਤੁਰੰਤ ਪਹੁੰਚ ਗਏ। ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਸੂਚਨਾ ਸੰਬੰਧਿਤ ਸਿਟੀ ਥਾਣੇ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਦੋਵਾਂ ਪੱਖਾਂ ਵਿਚਕਾਰ ਸਮਝੌਤਾ ਹੋ ਜਾਂਦਾ ਹੈ ਤਾਂ ਠੀਕ, ਨਹੀਂ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਰਿਕਵਰੀ ਵੈਨ ਦੇ ਡਰਾਈਵਰ ਨੇ ਕਿਹਾ ਕਿ ਟਰੱਕ ਅਚਾਨਕ ਸਾਹਮਣੇ ਆ ਗਿਆ ਸੀ, ਜਿਸ ਕਾਰਨ ਹਾਦਸਾ ਵਾਪਰਿਆ। ਉਸਨੇ ਕਿਹਾ ਕਿ ਭਾਵੇਂ ਵੱਡਾ ਹਾਦਸਾ ਹੋ ਸਕਦਾ ਸੀ, ਪਰ ਰੱਬ ਦੀ ਮੇਹਰ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਇਸ ਘਟਨਾ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਸਾਵਧਾਨ ਡਰਾਈਵਿੰਗ ਦੀ ਲੋੜ ਨੂੰ ਉਜਾਗਰ ਕੀਤਾ ਹੈ।
Watch our YouTube video
Comments are closed.