ਜ਼ਿਲ੍ਹਾ ਮੋਹਾਲੀ ਪੰਜਾਬ ਪੇਂਡੂ ਫੁੱਟਬਾਲ ਲੀਗ ਦੇ ਸੈਮੀਫਾਈਨਲ ਤੇ ਫਾਈਨਲ 29 ਮਾਰਚ ਨੂੰ ਕੁਰਾਲੀ ਵਿੱਚ

ਕੁਰਾਲੀ, ਚਤਾਮਲੀ, ਖਿਜਰਾਬਾਦ ਅਤੇ ਚਨਾਲੋਂ ਦੀਆਂ ਟੀਮਾਂ ਵਿਚਕਾਰ ਹੋਣਗੇ ਰੋਮਾਂਚਕ ਮੁਕਾਬਲੇ ਖ

ਐਸ.ਏ.ਐਸ. ਨਗਰ (ਮੋਹਾਲੀ), 26 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ) — ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਕਲੱਬ ਵੱਲੋਂ ਕਰਵਾਈ ਜਾ ਰਹੀ ਪਹਿਲੀ ਜ਼ਿਲ੍ਹਾ ਮੋਹਾਲੀ ਪੰਜਾਬ ਪੇਂਡੂ ਫੁੱਟਬਾਲ ਲੀਗ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ 29 ਮਾਰਚ (ਐਤਵਾਰ) ਨੂੰ ਸਿੰਘਪੁਰਾ ਰੋਡ ਸਥਿਤ ਫੁੱਟਬਾਲ ਸਟੇਡੀਅਮ, ਕੁਰਾਲੀ ਵਿੱਚ ਖੇਡੇ ਜਾਣਗੇ।

ਇਸ ਸਬੰਧੀ ਜਾਣਕਾਰੀ ਲੀਗ ਦੇ ਸਰਪ੍ਰਸਤ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਕੋਚ ਜਸਮੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਫੁੱਟਬਾਲ ਕਲੱਬ ਕੁਰਾਲੀ, ਫੁੱਟਬਾਲ ਕਲੱਬ ਚਤਾਮਲੀ, ਫੁੱਟਬਾਲ ਕਲੱਬ ਖਿਜਰਾਬਾਦ ਅਤੇ ਫੁੱਟਬਾਲ ਕਲੱਬ ਚਨਾਲੋਂ ਦੀਆਂ ਟੀਮਾਂ ਵਿਚਕਾਰ ਹੋਣਗੇ।

ਉਨ੍ਹਾਂ ਕਿਹਾ ਕਿ ਇਸ ਲੀਗ ਦਾ ਮੁੱਖ ਮਕਸਦ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਜੀ ਸਕਣ।

ਉਨ੍ਹਾਂ ਅੱਗੇ ਦੱਸਿਆ ਕਿ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪਹਿਲਾ ਇਨਾਮ 51,000 ਰੁਪਏ, ਦੂਜਾ ਇਨਾਮ 31,000 ਰੁਪਏ, ਤੀਜਾ ਅਤੇ ਚੌਥਾ ਇਨਾਮ 8,100-8,100 ਰੁਪਏ, ਜਦਕਿ ਪੰਜਵਾਂ, ਛੇਵਾਂ, ਸੱਤਵਾਂ ਅਤੇ ਅੱਠਵਾਂ ਇਨਾਮ 5,100-5,100 ਰੁਪਏ ਰੱਖਿਆ ਗਿਆ ਹੈ।

ਉਨ੍ਹਾਂ ਖੇਡ ਪ੍ਰੇਮੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ ਜਾਵੇ।
ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਜੱਗੀ ਗੌਤਮ, ਮਨੋਜ ਕੁਮਾਰ ਸਨੂਪੀ, ਰਾਜਦੀਪ ਸਿੰਘ ਹੈਪੀ, ਧੀਰਜ ਧੀਮਾਨ ਹੈਪੀ ਅਤੇ ਆਸ਼ੀਸ਼ ਸ਼ਰਮਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।

News in English

S.A.S. Nagar (Mohali), March 26, (Pushpendra Singh kurali):o The semi-finals and final matches of the first District Mohali Punjab Rural Football League, organized by contractor Amarjit Singh Memorial Club, will be played on March 29 (Sunday) at the Football Stadium, Kurali, Singhpura Road.

This information was shared by the patron of the league Ranjit Singh Jiti Padiala and coach Jasmeet Singh. The semi-finals and final matches will be played between football club Kurali, Chatamali, Khijarabad and football club Chanalon.

He said that the main objective of this league is to connect the youth of the villages with sports and to create interest in sports among them, so that the youth can live a healthy life away from drugs.

He further informed that the winning teams will be awarded with cash prizes. The first prize is Rs 51,000, the second prize is Rs 31,000, the third and fourth prizes are Rs 8,100-8,100, while the fifth, sixth, seventh and eighth prizes are Rs 5,100-5,100.

He appealed to the sports lovers and the people of the area to reach out in large numbers and cheer for the young sportspersons.
Councillors Ramakant Kalia, Jaggi Gautam, Manoj Kumar Sanupi, Rajdeep Singh Happy, Dheeraj Dhiman Happy and Ashish Sharma were also present on the occasion.

Comments are closed.