ਕੁਰਾਲੀ ਵਿੱਚ ਤਿੰਨ ਰੋਜ਼ਾ ਆਲ ਓਪਨ ਫੁਟਬਾਲ ਟੂਰਨਾਮੈਂਟ 20 ਤੋਂ 22 ਮਾਰਚ ਤੱਕ
ਜੇਤੂ ਟੀਮ ਨੂੰ 81 ਹਜ਼ਾਰ ਅਤੇ ਉਪ-ਜੇਤੂ ਨੂੰ 61 ਹਜ਼ਾਰ ਰੁਪਏ ਇਨਾਮ; ਸਿਰਫ਼ ਸੱਦੀਆਂ ਟੀਮਾਂ ਹੀ ਲੈਣਗੀਆਂ ਭਾਗ
ਐਸ.ਏ.ਐਸ. ਨਗਰ, 17 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ):
ਸਥਾਨਕ ਸ਼ਹਿਰ ਕੁਰਾਲੀ ਦੇ ਫੁਟਬਾਲ ਕਲੱਬ ਵੱਲੋਂ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਮੁਹਾਲੀ ਅਤੇ ਖਾਲਸਾ ਸਕੂਲ ਕੁਰਾਲੀ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਆਲ ਓਪਨ ਫੁਟਬਾਲ ਟੂਰਨਾਮੈਂਟ 20 ਤੋਂ 22 ਮਾਰਚ ਤੱਕ ਸਿੰਘਪੁਰਾ ਦੇ ਫੁਟਬਾਲ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਪੁਲਿਸ, ਬੀਐਸਐਫ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਨਾਮਧਾਰੀ ਫੁਟਬਾਲ ਕਲੱਬ, ਨਾਈਜੀਰੀਅਨ ਫੁਟਬਾਲ ਕਲੱਬ, ਫੁਟਬਾਲ ਕਲੱਬ ਕੁਰਾਲੀ ਅਤੇ ਜੰਮੂ-ਕਸ਼ਮੀਰ ਫੁਟਬਾਲ ਕਲੱਬ ਸਮੇਤ ਹੋਰ ਅੱਠ ਟੀਮਾਂ ਭਾਗ ਲੈਣਗੀਆਂ।
ਪ੍ਰਬੰਧਕਾਂ ਅਨੁਸਾਰ ਜੇਤੂ ਟੀਮ ਨੂੰ ਪਹਿਲਾ ਇਨਾਮ 81 ਹਜ਼ਾਰ ਰੁਪਏ, ਉਪ-ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦਕਿ ਤੀਸਰੇ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 15-15 ਹਜ਼ਾਰ ਰੁਪਏ ਅਤੇ ਟ੍ਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਸਿਰਫ਼ ਸੱਦੀਆਂ ਹੋਈਆਂ ਟੀਮਾਂ ਨੂੰ ਹੀ ਭਾਗ ਲੈਣ ਦੀ ਆਗਿਆ ਹੋਵੇਗੀ।
ਇਸ ਮੌਕੇ ਗੁਰਸ਼ਰਨ ਸਿੰਘ (ਪ੍ਰਧਾਨ), ਸੁਰਜੀਤ ਸਿੰਘ, ਸਪਿੰਦਰ ਸਿੰਘ, ਕੋਚ ਗੁਰਜੀਤ ਸਿੰਘ, ਵਿੱਕੀ ਬਾਠ, ਕੋਚ ਧਰਮਿੰਦਰ ਸਿੰਘ, ਸਤਵਿੰਦਰ ਸਿੰਘ, ਅਮਨਦੀਪ ਰੋਕੀ, ਗੁਰਦੀਪ ਲੌਂਗਿਆ, ਰਵੀ ਧੀਮਾਨ, ਅੰਮ੍ਰਿਤਪਾਲ ਸਿੰਘ, ਵਿਕਾਸ ਸ਼ਰਮਾ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।
Comments are closed.