ਪਪਰਾਲੀ ਦਾ ਢਾਡੀ ਜਥਾ ਆਸਟ੍ਰੇਲੀਆ ਤੋਂ ਵਤਨ ਪਰਤਿਆ
ਤਿੰਨ ਮਹੀਨੇ ਤੱਕ ਆਸਟ੍ਰੇਲੀਆ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਵਾਪਸੀ, ਸੰਗਤਾਂ ਵੱਲੋਂ ਭਰਪੂਰ ਸਨਮਾਨ
ਮੋਹਾਲੀ, 26 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ) — ਅੰਤਰਰਾਸ਼ਟਰੀ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਢਾਡੀ ਸਭਾ ਦੇ ਪ੍ਰਧਾਨ ਭਾਈ ਮਲਕੀਤ ਸਿੰਘ ਪਪਰਾਲੀ ਦਾ ਢਾਡੀ ਜਥਾ ਆਸਟ੍ਰੇਲੀਆ ਦੀ ਧਰਤੀ ‘ਤੇ ਸਿੱਖੀ ਦਾ ਪ੍ਰਚਾਰ ਕਰਕੇ ਵਤਨ ਪੰਜਾਬ ਪਰਤ ਆਇਆ ਹੈ।
ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਥੇ ਨੂੰ ਖਾਸ ਤੌਰ ‘ਤੇ ਤਿੰਨ ਮਹੀਨੇ ਲਈ ਸਿੱਖੀ ਦੇ ਪ੍ਰਚਾਰ ਲਈ ਸੱਦਾ ਦਿੱਤਾ ਗਿਆ ਸੀ।
ਜਥੇ ਦੇ ਮੈਂਬਰਾਂ ਭਾਈ ਹਰਪ੍ਰੀਤ ਸਿੰਘ ਖੇੜਾ, ਭਾਈ ਉਪਕਾਰ ਸਿੰਘ, ਭਾਈ ਅਮਰੀਕ ਸਿੰਘ ਟਕਸਾਲੀ, ਭਾਈ ਸਪਿੰਦਰ ਸਿੰਘ ਅਤੇ ਡਾ. ਜਸਪਾਲ ਸਿੰਘ ਸਮੇਤ ਹੋਰ ਸਾਥੀਆਂ ਵੱਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਵੱਖ-ਵੱਖ ਗੁਰੂ ਘਰਾਂ ਵਿੱਚ ਹਾਜ਼ਰੀ ਭਰੀ ਗਈ।
ਇਸ ਦੌਰਾਨ ਰੀਵਸਬੀ, ਬਲੈਕਟਾਊਨ, ਗਲੈਨਵੁੱਡ (ਸਿਡਨੀ), ਵੁਲਗੂਲਗਾ, ਬ੍ਰਿਸਬੇਨ, ਕੀਜਬਰੋ, ਲੈਂਗਵਾਰਿਨ, ਡੈਵਿਨ ਮੀਡੋਜ਼, ਪੈਕਨਹਮ, ਕਰੈਗੀਬਰਨ, ਵਾਲਨ, ਬਰੂਕੀਬਰਨ, ਸੈਪਟਨ, ਟਾਰਨੇਟ, ਪਲੰਪਟਨ ਆਦਿ ਸਥਾਨਾਂ ਦੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਜਥੇ ਨੂੰ ਬੇਅੰਤ ਪਿਆਰ ਅਤੇ ਸਤਿਕਾਰ ਮਿਲਿਆ।
ਭਾਈ ਮਲਕੀਤ ਸਿੰਘ ਪਪਰਾਲੀ ਨੇ ਆਸਟ੍ਰੇਲੀਆ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਪਿਆਰ ਅਤੇ ਸਹਿਯੋਗ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸਭ ਨੂੰ ਚੜ੍ਹਦੀ ਕਲਾ ਬਖ਼ਸ਼ੇ।
ਇਸ ਮੌਕੇ ਉਨ੍ਹਾਂ ਨੇ ਭਾਈ ਹਰਪ੍ਰੀਤ ਸਿੰਘ ਖੇੜਾ (ਸਪੁੱਤਰ ਜਥੇਦਾਰ ਅਜਮੇਰ ਸਿੰਘ ਖੇੜਾ), ਭਾਈ ਗੁਰਮੀਤ ਸਿੰਘ ਮੁਸਕਾਬਾਦ, ਗੁਰਮੀਤ ਸਿੰਘ ਮਾਵੀ, ਦਰਸ਼ਨ ਸਿੰਘ ਖੱਟੜਾ, ਸੁਖਵਿੰਦਰ ਸਿੰਘ ਮਾਨ, ਹਰਪ੍ਰੀਤ ਸਿੰਘ ਧਨੋਆ, ਬਚਿੱਤਰ ਸਿੰਘ ਮਾਵੀ, ਗੁਰਤੇਜ ਸਿੰਘ ਖੱਟੜਾ, ਗੁਰਿੰਦਰ ਸਿੰਘ ਪੈਂਤਪੁਰ, ਭਾਈ ਅਮਨਜੋਤ ਸਿੰਘ, ਰਣਜੀਤ ਸਿੰਘ, ਬਾਬਾ ਹਰਮੇਲ ਸਿੰਘ, ਬਾਬਾ ਸਤਪਾਲ ਸਿੰਘ, ਗੁਰਪ੍ਰੀਤ ਸਿੰਘ ਖੇੜਾ, ਦਰਸ਼ਨ ਸਿੰਘ ਮੋਰਿੰਡਾ, ਸਪਿੰਦਰ ਸਿੰਘ ਪਪਰਾਲੀ, ਦਲਜਿੰਦਰ ਸਿੰਘ ਗੋਰਖਾ, ਜਸਜੋਤ ਸਿੰਘ ਜੱਗੀ, ਰਣਵੀਰ ਸਿੰਘ ਮਹਿੰਦੀਪੁਰ, ਡਾ. ਜਸਪਾਲ ਸਿੰਘ ਰੋਪੜ, ਇਕਬਾਲ ਸਿੰਘ ਘੜੂੰਆਂ, ਰੋਮੀ ਗਿੱਲ, ਗਰੇਵਾਲ ਪਰਿਵਾਰ, ਉਂਕਾਰ ਸਿੰਘ, ਮਠਾੜੂ ਸਾਹਿਬ, ਹਰਪ੍ਰੀਤ ਸਿੰਘ ਮਾਨ, ਬਾਬਾ ਗੁਰਦਰਸ਼ਨ ਸਿੰਘ ਜੀ, ਭਾਈ ਹਰਮੇਲ ਸਿੰਘ ਭੜੀ, ਭਾਈ ਸਤਪਾਲ ਸਿੰਘ, ਪ੍ਰਿਤਪਾਲ ਸਿੰਘ (ਮੈਨੇਜਰ), ਬਿਕਰਮਜੀਤ ਸਿੰਘ ਮਹਿੰਦਪੁਰ, ਤਲਵਿੰਦਰ ਸਿੰਘ ਫਿਰੋਜ਼ਪੁਰ, ਹਰਿੰਦਰ ਸਿੰਘ ਸੋਹੀ, ਰਾਜਦਵਿੰਦਰ ਸਿੰਘ ਬੀਸਲਾ (ਜਥੇਦਾਰ, ਬਕਾਪੁਰ), ਬਾਬਾ ਜਸਵੀਰ ਸਿੰਘ, ਅਵਤਾਰ ਸਿੰਘ, ਰਾਜਵੀਰ ਸਿੰਘ ਰਾਜਪੁਰਾ ਸਮੇਤ ਹੋਰ ਸੰਗਤਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
Comments are closed.