ਬੇਗਮਪੁਰਾ ਨਗਰ ਖਰੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਮੌਕੇ ਵਿਸ਼ਾਲ ਧਾਰਮਿਕ ਸਮਾਗਮ
ਖਰੜ / ਕਰਨੈਲ ਜੀਤ
ਖਰੜ / ਕਰਨੈਲ ਜੀਤ:
ਗੁਰੂ ਰਵਿਦਾਸ ਸਭਾ ਖਰੜ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਸਬੰਧੀ ਬੇਗਮਪੁਰਾ ਨਗਰ ਖਰੜ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਕੋਟ ਪੱਲੀ ਬੰਗਾ ਵਾਲੇ, ਭਾਈ ਵਰਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਦਸਮੇਸ਼ ਨਗਰ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਣਜੀਤ ਨਗਰ ਆਦਿ ਰਾਗੀ ਜਥਿਆਂ ਨੇ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਵਿੱਚ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਸਾਬਕਾ ਮੰਤਰੀ ਗਗਨ ਮਾਨ ਐਮ.ਐਲ.ਏ., ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸੁਖਵਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਖਰੜ, ਕਰਨੈਲ ਸਿੰਘ ਜੀਤ ਚੇਅਰਮੈਨ ਪੀ.ਏ.ਡੀ. ਬੈਂਕ, ਕਰਨ ਸਿੰਘ ਸੰਧੂ ਡੀ.ਐਸ.ਪੀ. ਖਰੜ, ਕੌਂਸਲਰ ਜਸਵੀਰ ਸਿੰਘ ਭੋਲਾ, ਮਾਨ ਸਿੰਘ ਸੈਣੀ, ਅਮਨਦੀਪ ਸਿੰਘ, ਸਵਰਨ ਸਿੰਘ ਪ੍ਰਧਾਨ ਰਵਿਦਾਸ ਸਭਾ ਕੁਰਾਲੀ, ਟਰੇਡ ਯੂਨੀਅਨ ਆਗੂ ਸੁਖਵਿੰਦਰ ਸਿੰਘ ਦੂਮਣਾ, ਨੇਤਰ ਸਿੰਘ ਸਮਰਾਲਾ, ਸ੍ਰੀ ਕ੍ਰਿਸ਼ਨ ਪਾਲ ਰੋਪੜ ਸਮੇਤ ਕਈ ਪਤਵੰਤੇ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ।
ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਰਵਿਦਾਸ ਜੀ ਦੀ ਬਾਣੀ “ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਛੋਟ ਵੜੇ ਸਮ ਵਸੇ, ਰਵਿਦਾਸ ਰਹੇ ਪ੍ਰਸੰਨ” ਦੇ ਸਿਧਾਂਤਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ ਅਤੇ ਸਮਾਜਿਕ ਤੇ ਧਾਰਮਿਕ ਸਮਾਨਤਾ ਲਈ ਅੱਗੇ ਆਉਣ ਦੀ ਗੱਲ ਕੀਤੀ।
ਇਸ ਮੌਕੇ ਗੁਰੂ ਰਵਿਦਾਸ ਸਭਾ ਖਰੜ ਵੱਲੋਂ ਪ੍ਰਧਾਨ ਮਦਨ ਲਾਲ ਅਤੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਦੀ ਅਗਵਾਈ ਵਿੱਚ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਭਵਨ ਬੇਗਮਪੁਰਾ ਨਗਰ ਖਰੜ ਦੀ ਅਧੂਰੀ ਇਮਾਰਤ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ। ਇਸ ‘ਤੇ ਮਾਲਵਿੰਦਰ ਕੰਗ ਨੇ ਭਰੋਸਾ ਦਿਵਾਇਆ ਕਿ ਇਹ ਅਧੂਰਾ ਕੰਮ ਜਲਦੀ ਪੂਰਾ ਕਰਵਾਇਆ ਜਾਵੇਗਾ।
ਇਸ ਸਮਾਗਮ ਵਿੱਚ ਅਰਸ਼ਦੀਪ ਸਿੰਘ ਡੱਲਾ, ਚਰਨਜੀਤ ਕੌਰ (ਮਹਿਲਾ ਚੇਤਨਾ ਮੰਚ ਪੰਜਾਬ), ਬੀਬੀ ਨਿਰਮਲਾ ਦੇਵੀ, ਨਰਿੰਦਰ ਕੌਰ, ਅਮਨਦੀਪ ਸਿੰਘ ਘੜੂੰਆਂ, ਬਲਵਿੰਦਰ ਸਿੰਘ ਬੰਟੀ ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।
Watch our YouTube video
Comments are closed.