ਕਾਈਨੌਰ ਵਿਖੇ ਖੂਨਦਾਨ ਕੈਂਪ ਦੌਰਾਨ 32 ਯੂਨਿਟ ਖੂਨ ਇਕੱਤਰ
ਲਾਈਫ ਕੇਅਰ ਹਸਪਤਾਲ ਵਿੱਚ ਲਗੇ ਕੈਂਪ ਵਿੱਚ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ, ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
ਮੋਰਿੰਡਾ, 22 ਫ਼ਰਵਰੀ (ਕਰਨੈਲ ਜੀਤ): ਲਾਈਫ ਕੇਅਰ ਹਸਪਤਾਲ ਕਾਈਨੌਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ 32 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜਗਰੂਪ ਸਿੰਘ ਅਰਨੌਲੀ ਨੇ ਦੱਸਿਆ ਕਿ ਇਸ ਮੌਕੇ ਰਾਮ ਹਸਪਤਾਲ ਖਮਾਣੋ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ।
ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਸੁਖਪ੍ਰੀਤ ਸਿੰਘ (ਐਮ.ਬੀ.ਬੀ.ਐਸ.), ਡਾ. ਰਮਨਦੀਪ ਕੌਰ, ਡਾ. ਪ੍ਰਿਅੰਕਾ (ਐਮ.ਬੀ.ਬੀ.ਐਸ.) ਤੋਂ ਇਲਾਵਾ ਸਮਾਜ ਸੇਵੀ ਦੀਪਕ ਛਾਬੜਾ, ਸਰਪੰਚ ਜਗਤਾਰ ਸਿੰਘ ਸਹੇੜੀ, ਸਰਪੰਚ ਹਰਵਿੰਦਰ ਸਿੰਘ ਕੋਟਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਜਸਵਿੰਦਰ ਸਿੰਘ ਕੋਹਲੀ, ਪਲਵਿੰਦਰ ਸਿੰਘ ਅਰਨੌਲੀ, ਤਨਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਸਮੇਤ ਕਈ ਪਤ੍ਰਕਾਰ ਅਤੇ ਇਲਾਕਾ ਵਾਸੀ ਹਾਜ਼ਰ ਸਨ l
Comments are closed.