ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 13 ਫਰਵਰੀ ਨੂੰ ਪਲੇਸਮੈਂਟ ਕੈਂਪ
ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੈਂਪ ਦਾ ਆਯੋਜਨ📍 ਸਥਾਨ: ਡੀ.ਸੀ ਦਫ਼ਤਰ ਕੰਪਲੈਕਸ, ਕਮਰਾ ਨੰ. 115, ਤਰਨ ਤਾਰਨ
ਤਰਨ ਤਾਰਨ, 12 ਫਰਵਰੀ — ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਆਦੇਸ਼ਾਂ ਹੇਠ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਿਤੀ 13 ਫਰਵਰੀ 2026 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਪਲੇਸਮੈਂਟ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ. ਦਫ਼ਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਡੀ), ਤਰਨ ਤਾਰਨ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵਿਕਰਮਜੀਤ ਨੇ ਦੱਸਿਆ ਕਿ ਕੈਂਪ ਵਿੱਚ Reliance (Campa Cola) ਅਤੇ ਸੇਵਾ ਕੇਂਦਰ ਵਿਭਾਗ ਵੱਲੋਂ ਭਾਗ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਰਿਲਾਇੰਸ (ਕੈਂਪਾ ਕੋਲਾ) ਕੰਪਨੀ ਵੱਲੋਂ ਆਈ.ਟੀ.ਆਈ ਪਾਸ ਆਪ੍ਰੇਟਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਲਈ ਉਮੀਦਵਾਰ ਦੀ ਉਮਰ 18 ਤੋਂ 35 ਸਾਲ ਹੋਣੀ ਲਾਜ਼ਮੀ ਹੈ ਅਤੇ ਮਹੀਨਾਵਾਰ ਤਨਖਾਹ 18,000 ਰੁਪਏ ਹੋਵੇਗੀ। ਇਸੇ ਤਰ੍ਹਾਂ ਸੇਵਾ ਕੇਂਦਰ ਵਿਭਾਗ ਲਈ +2 ਪਾਸ (ਕੰਪਿਊਟਰ ਲਾਜ਼ਮੀ) ਆਪ੍ਰੇਟਰਾਂ ਦੀ ਲੋੜ ਹੈ, ਜਿਨ੍ਹਾਂ ਨੂੰ 10,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਲੇਸਮੈਂਟ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ‘ਤੇ ਸੰਪਰਕ ਕਰ ਸਕਦੇ ਹਨ।
Comments are closed.