ਜਿਲਾ ਯੂਥ ਕਾਂਗਰਸ ਪ੍ਰਧਾਨਗੀ ਲਈ ਨਵਜੀਤ ਸਿੰਘ ਨਵੀ ਮਜ਼ਬੂਤ ਦਾਵੇਦਾਰ, ਵਰਕਰਾਂ ਵੱਲੋਂ ਭਰਪੂਰ ਸਮਰਥਨ

ਪਿੰਡ ਪਿੰਡ ਜਾ ਕੇ ਵੋਟਾਂ ਬਣਾਉਣ ਦੀ ਮੁਹਿੰਮ ਜਾਰੀ, ਵੱਡੇ ਬਹੁਮਤ ਨਾਲ ਜਿੱਤ ਦੀ ਉਮੀਦ ਜਤਾਈ

ਮੋਰਿੰਡਾ, (18 ਫਰਵਰੀ) ਕਰਨੈਲ ਜੀਤ
ਪੰਜਾਬ ਯੂਥ ਕਾਂਗਰਸ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਰਿਹਾ ਹੈ ਅਤੇ ਇਸ ਦੌੜ ਵਿੱਚ ਜਿਲਾ ਯੂਥ ਕਾਂਗਰਸ ਪ੍ਰਧਾਨਗੀ ਲਈ ਨਵਜੀਤ ਸਿੰਘ ਨਵੀ ਇੱਕ ਮਜ਼ਬੂਤ ਦਾਵੇਦਾਰ ਵਜੋਂ ਉਭਰ ਰਹੇ ਹਨ। ਨਵਜੀਤ ਸਿੰਘ ਨਵੀ, ਜੋ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਹਨ, ਨੂੰ ਇਲਾਕੇ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ।

ਇਸ ਮੌਕੇ ਪੰਚਾਇਤ ਸੰਮਤੀ ਮੋਰਿੰਡਾ ਦੇ ਮੈਂਬਰ ਤੇਜਿੰਦਰ ਸਿੰਘ ਸੋਨੂ, ਸੀਨੀਅਰ ਕਾਂਗਰਸੀ ਆਗੂ ਗੁਲਜਾਰ ਸਿੰਘ ਚੇਤਾਵਲੀ, ਯੂਥ ਆਗੂ ਸੁਰਮਖ ਸਿੰਘ ਢੰਘਰਾਲੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ ਅਤੇ ਨਵਜੀਤ ਸਿੰਘ ਨਵੀ ਦੇ ਹੱਕ ਵਿੱਚ ਵੋਟਾਂ ਪਵਾਈਆਂ।

ਵਿਜ਼ਨ ਪੰਜਾਬ 24 ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਤੇਜਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਉਹ ਪੂਰੀ ਤਨਦੇਹੀ ਨਾਲ ਪਿੰਡ ਪਿੰਡ ਜਾ ਕੇ ਨਵਜੀਤ ਸਿੰਘ ਨਵੀ ਦੇ ਹੱਕ ਵਿੱਚ ਵੋਟਾਂ ਬਣਾਉਣ ਅਤੇ ਪਵਾਉਣ ਲਈ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਅਤੇ ਵੋਟਰਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਨਵਜੀਤ ਸਿੰਘ ਨਵੀ ਵੱਡੇ ਬਹੁਮਤ ਨਾਲ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਬਣਨਗੇ।

ਉਨ੍ਹਾਂ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ।

Comments are closed.