ਵਿਦਿਆਰਥਣਾਂ ਨੂੰ ਆਪਣੀ ਆਤਮ ਰੱਖਿਆ ਬਾਰੇ ਕੀਤਾ ਜਾਗਰੂਕ
ਓਲਡ ਸਟੂਡੈਂਟ ਹਰਜਿੰਦਰ ਕੌਰ ਮਾਂਗਟ ਵੱਲੋਂ ਧੀਆਂ ਨੂੰ ਹਿੰਮਤ ਅਤੇ ਸੁਰੱਖਿਆ ਸਬੰਧੀ ਦਿੱਤੀ ਪ੍ਰੇਰਣਾ
ਕਰਨੈਲਜੀਤ | ਮੋਰਿੰਡਾ, 26 ਫਰਵਰੀ:
ਖਾਲਸਾ ਕਾਲਜ ਮੋਰਿੰਡਾ ਵਿਖੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਦੀ ਸਰਪਰਸਤੀ ਹੇਠ ਕਾਲਜ ਦੀ ਪੁਰਾਣੀ ਵਿਦਿਆਰਥਣ ਹਰਜਿੰਦਰ ਕੌਰ ਮਾਂਗਟ ਵੱਲੋਂ ਵਿਦਿਆਰਥਣਾਂ ਨੂੰ ਆਤਮ ਰੱਖਿਆ ਬਾਰੇ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਖ਼ਤਰਨਾਕ ਸਥਿਤੀਆਂ ਵਿੱਚ ਆਪਣੀ ਰੱਖਿਆ ਕਿਵੇਂ ਕਰਨੀ ਹੈ ਅਤੇ ਗਲਤ ਅੰਸਰਾਂ ਦਾ ਹਿੰਮਤ ਅਤੇ ਹੌਸਲੇ ਨਾਲ ਸਾਹਮਣਾ ਕਿਵੇਂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸੁਰੱਖਿਆ ਮਾਹੌਲ ਵਿੱਚ ਹਰ ਮਾਂ ਅਤੇ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਧੀਆਂ ਨੂੰ ਆਤਮ ਰੱਖਿਆ ਦੀ ਸਿਖਲਾਈ ਦਿੱਤੀ ਜਾਵੇ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਐਮਰਜੈਂਸੀ ਨੰਬਰਾਂ ’ਤੇ ਤੁਰੰਤ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਅਤੇ ਆਪਣੇ ਅੰਦਰ ਵਿਸ਼ਵਾਸ ਪੈਦਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਲਗਭਗ 100 ਦੇ ਕਰੀਬ ਵਿਦਿਆਰਥਣਾਂ ਨੇ ਹਰਜਿੰਦਰ ਕੌਰ ਮਾਂਗਟ ਅਤੇ ਪ੍ਰਿੰਸੀਪਲ ਵੱਲੋਂ ਦਿੱਤੇ ਸੰਦੇਸ਼ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਇਹ ਸੰਕਲਪ ਕੀਤਾ ਕਿ ਉਹ ਕਿਸੇ ਵੀ ਸਥਿਤੀ ਵਿੱਚ ਆਪਣੀ ਰੱਖਿਆ ਆਪ ਕਰਨ ਯੋਗ ਬਣਨਗੀਆਂ ਅਤੇ “ਕੁੜੀਆਂ ਨਹੀਂ ਕਰ ਸਕਦੀਆਂ” ਵਾਲੀ ਸੋਚ ਨੂੰ ਪਿੱਛੇ ਛੱਡਣਗੀਆਂ।
News in English
Karnailjit | Morinda, Feb. 26:
Principal of Khalsa College, Morinda. Under the patronage of Pushpinder Kaur, Harjinder Kaur Mangat, an alumnus of the college, sensitized the students about self-defence.
During this time, he told the students how to protect themselves in dangerous situations and how to face the wrong elements with courage and courage. She said that in today’s security environment, it is the duty of every mother and teacher to impart self defence training to daughters.
He also advised the girl students to contact the emergency numbers immediately and motivated them to instil confidence in themselves.
On this occasion, about 100 girl students listened attentively to the message given by Harjinder Kaur Mangat and the Principal and resolved that they would be able to defend themselves in any situation and leave behind the mindset of “girls can’t do it”.