ਮੋਰਿੰਡਾ ਵਿੱਚ ਮਹਾ ਸ਼ਿਵਰਾਤਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ, ਮੰਦਰਾਂ ਵਿੱਚ ਕਥਾ-ਕੀਰਤਨ ਤੇ ਲੰਗਰ ਲਗੇ

ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ, ਪ੍ਰਮੁੱਖ ਆਗੂ ਅਤੇ ਸਮਾਜ ਸੇਵਕ ਵੀ ਰਹੇ ਮੌਜੂਦ

VisionPunjab24News / ਕਰਨੈਲ ਜੀਤ

ਮੋਰਿੰਡਾ, 15 ਫਰਵਰੀ: ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮੋਰਿੰਡਾ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬੱਚਿਆਂ ਅਤੇ ਹੋਰ ਸ਼ਰਧਾਲੂਆਂ ਨੇ ਵੱਖ-ਵੱਖ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦੀ ਭਗਤੀ ਕੀਤੀ ਅਤੇ ਅਸੀਸ ਪ੍ਰਾਪਤ ਕੀਤੀ।

ਇਸ ਦੌਰਾਨ ਪੁਰਾਤਨ ਸ਼ਿਵ ਮੰਦਰ, ਸਨਾਤਨ ਧਰਮ ਮੰਦਰ, ਬਾਬਾ ਬਾਲਕ ਨਾਥ ਮੰਦਰ ਅਤੇ ਰਾਮ ਮੰਦਰ ਸਮੇਤ ਹੋਰ ਮੰਦਰਾਂ ਵਿੱਚ ਮਹਿਲਾ ਕੀਰਤਨ ਮੰਡਲੀਆਂ ਵੱਲੋਂ ਭਜਨ, ਕਥਾ ਅਤੇ ਕੀਰਤਨ ਕੀਤਾ ਗਿਆ। ਭਗਤਾਂ ਨੇ ਭਗਵਾਨ ਸ਼ਿਵ ਦੇ ਜਾਪ ਕਰਕੇ ਅਤੇ ਕੀਰਤਨ ਸੁਣਕੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ।

ਇਸ ਪਵਿੱਤਰ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਵਿਜੇ ਕੁਮਾਰ ਸ਼ਰਮਾ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਕੌਂਸਲਰ ਹਰਜੀਤ ਸਿੰਘ ਸੋਢੀ, ਸੰਗਤ ਸਿੰਘ ਭਾਮੀਆਂ, ਸੰਦੀਪ ਕੁਮਾਰ ਸੋਨੂੰ, ਮਾਰਕੀਟ ਕਮੇਟੀ ਦੇ ਚੇਅਰਮੈਨ ਐਨ.ਪੀ. ਰਾਣਾ, ਭਾਜਪਾ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ, ਜਤਿੰਦਰ ਗੁੰਬਰ, ਹਰਸ਼ ਕੋਹਲੀ, ਸੰਜੀਵ ਸੂਦ, ਰਜੇਸ਼ ਕੁਮਾਰ ਭਾਟੀਆ, ਰਾਧੇ ਸ਼ਿਆਮ ਸ਼ਰਮਾ, ਜਸਪਾਲ ਰਾਣਾ, ਮਨਦੀਪ ਸਿੰਘ ਬਾਜਵਾ, ਦਿਨੇਸ਼ ਕੁਮਾਰ ਚੀਕਾ, ਸੋਨੂੰ ਚੌਧਰੀ, ਧਰਮਪਾਲ ਥੱਮਣ, ਡਾ. ਅਸ਼ਵਨੀ ਭਨੋਟ, ਰਾਜ ਕੁਮਾਰ ਦਸੌੜ, ਸੀਤਾ ਰਾਮ, ਬਲਰਾਮ ਸ਼ੁਕਲਾ ਅਤੇ ਬਲਰਾਜ ਵਸ਼ਿਸ਼ਟ ਸਮੇਤ ਅਨੇਕਾਂ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਮੰਦਰਾਂ ਵਿੱਚ ਆਏ ਸ਼ਰਧਾਲੂਆਂ ਲਈ ਕੜੀ-ਚਾਵਲ, ਖੀਰ, ਕੜਾਹ ਪ੍ਰਸਾਦ, ਦੁੱਧ ਅਤੇ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ। ਸ਼ਰਧਾਲੂਆਂ ਨੇ ਵੱਡੇ ਭਾਵ ਨਾਲ ਲੰਗਰ ਛਕਿਆ ਅਤੇ ਭਗਵਾਨ ਸ਼ਿਵ ਦਾ ਅਸੀਸ ਲਿਆ।

ਮੋਰਿੰਡਾ ਵਿੱਚ ਮਨਾਇਆ ਗਿਆ ਮਹਾ ਸ਼ਿਵਰਾਤਰੀ ਦਾ ਇਹ ਤਿਉਹਾਰ ਧਾਰਮਿਕ ਭਾਵਨਾ, ਭਗਤੀ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ।

Watch our YouTube video

Comments are closed.