ਮੋਰਿੰਡਾ ਨੂੰ ਮਿਲੀ ਨਵੀਂ ਐਸ ਡੀ ਐਮ ਸ੍ਰੀ ਮਤੀ ਸੁਰਿੰਦਰ ਕੌਰ ਨੇ ਸੰਭਾਲਿਆ ਅਹੁਦਾ, ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ
ਸੁਰਿੰਦਰ ਕੌਰ ਨੇ ਐਸ ਡੀ ਐਮ ਮੋਰਿੰਡਾ ਵਜੋਂ ਚਾਰਜ ਸੰਭਾਲਿਆ
ਮੋਰਿੰਡਾ, (24 ਫਰਵਰੀ ਕਰਨੈਲ ਜੀਤ) – ਸ੍ਰੀ ਮਤੀ ਸੁਰਿੰਦਰ ਕੌਰ ਨੇ ਅੱਜ ਤਹਿਸੀਲ ਮੋਰਿੰਡਾ ਵਿਖੇ ਬਤੌਰ ਸਬ ਡਿਵਿਜ਼ਨਲ ਮੈਜਿਸਟ੍ਰੇਟ (ਐਸ ਡੀ ਐਮ) ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਤਹਿਸੀਲਦਾਰ ਸਮੇਤ ਸਮੂਹ ਸਟਾਫ ਮੈਂਬਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਸ੍ਰੀ ਮਤੀ ਸੁਰਿੰਦਰ ਕੌਰ ਇਸ ਤੋਂ ਪਹਿਲਾਂ ਮਲੇਰਕੋਟਲਾ ਵਿਖੇ ਐਸ ਡੀ ਐਮ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੀਆਂ ਹਨ ਅਤੇ ਪ੍ਰਸ਼ਾਸਨਿਕ ਤਜਰਬੇ ਲਈ ਜਾਣੀਆਂ ਜਾਂਦੀਆਂ ਹਨ।
ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕਾ ਨਿਵਾਸੀ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਕਿਸੇ ਵੀ ਕਿਸਮ ਦੀ ਸਿਫ਼ਾਰਸ਼ ਦੀ ਲੋੜ ਨਹੀਂ ਹੈ। “ਮੇਰਾ ਦਫ਼ਤਰ ਹਰ ਨਾਗਰਿਕ ਲਈ ਖੁੱਲਾ ਹੈ ਅਤੇ ਮੈਂ 24 ਘੰਟੇ ਲੋਕਾਂ ਦੀ ਸੇਵਾ ਲਈ ਤਤਪਰ ਹਾਂ,” ਉਨ੍ਹਾਂ ਨੇ ਕਿਹਾ।
ਇਸ ਮੌਕੇ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ, ਪੀ ਏ ਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਕਸ਼ਮੀਰੀ ਲਾਲ ਨਾਫਰੀ, ਕੁਲਦੀਪ ਸਿੰਘ ਮਲੋਆ, ਲਾਭ ਸਿੰਘ ਮੂੰਡੀਆ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ ਕਲਸੀ, ਮਲਕੀਤ ਸਿੰਘ ਸਮੇਤ ਹੋਰ ਸਟਾਫ ਮੈਂਬਰ ਅਤੇ ਇਲਾਕੇ ਦੇ ਗਣਮਾਨਯ ਵਿਅਕਤੀ ਮੌਜੂਦ ਸਨ।
Watch our YouTube video
Comments are closed.