ਆਪਰੇਸ਼ਨ ਪ੍ਰਹਾਰ ਫੇਜ਼-2 : ਦਿਨ ਤੀਸਰਾ — ਤਰਨ ਤਾਰਨ ਪੁਲਿਸ ਦੀ ਵੱਡੀ ਕਾਰਵਾਈ, 48 ਵਾਂਟਡ ਕ੍ਰਿਮਿਨਲ ਗ੍ਰਿਫ਼ਤਾਰ
48 ਵਾਂਟਡ ਕ੍ਰਿਮਿਨਲ ਗ੍ਰਿਫ਼ਤਾਰ, 56 ਸ਼ੱਕੀ ਵਿਅਕਤੀ ਪੁੱਛਗਿੱਛ ਲਈ ਹਿਰਾਸਤ ਵਿੱਚ
ਤਰਨਤਾਰਨ, (12ਫਰਵਰੀ) — ਪੰਜਾਬ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਫੇਜ਼-2 ਦੇ ਤੀਜੇ ਦਿਨ ਤਰਨ ਤਾਰਨ ਪੁਲਿਸ ਨੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।
ਸ੍ਰੀ ਸਨੇਹ ਦੀਪ ਸ਼ਰਮਾ, ਆਈ.ਪੀ.ਐਸ., ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਦੇ ਮਾਰਗਦਰਸ਼ਨ ਅਤੇ ਸ੍ਰੀ ਸੁਰੇਂਦਰਾਂ ਲਾਂਬਾ, ਆਈ.ਪੀ.ਐਸ., ਐਸ.ਐਸ.ਪੀ. ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਨਾਕਾਬੰਦੀ, ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਜ਼ਿਲ੍ਹੇ ਦੇ ਅੰਦਰੂਨੀ ਅਤੇ ਬਾਹਰੀ ਨਾਕਾ ਪੁਆਇੰਟਾਂ ’ਤੇ ਦਿਨ-ਰਾਤ ਸਖ਼ਤ ਚੈਕਿੰਗ ਕੀਤੀ ਗਈ।
ਇਸ ਮੁਹਿੰਮ ਤਹਿਤ ਪੁਲਿਸ ਨੇ:
48 ਵਾਂਟਡ ਕ੍ਰਿਮਿਨਲ ਗ੍ਰਿਫ਼ਤਾਰ ਕੀਤੇ
56 ਸ਼ੱਕੀ ਵਿਅਕਤੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ
15 ਵਿਅਕਤੀਆਂ ਖ਼ਿਲਾਫ਼ ਪ੍ਰਿਵੈਂਟਿਵ ਕਾਰਵਾਈ ਕੀਤੀ
ਬਰਾਮਦਗੀਆਂ:
732 ਗ੍ਰਾਮ ਹੈਰੋਇਨ
250 ਕਿੱਲੋ ਲਾਹਣ
2250 ਮਿਲੀਲੀਟਰ ਨਾਜਾਇਜ਼ ਸ਼ਰਾਬ
03 ਮੋਬਾਈਲ ਫ਼ੋਨ
4,000 ਰੁਪਏ ਡਰੱਗ ਮਨੀ
1 ਮੋਟਰਸਾਈਕਲ
ਪੁਲਿਸ ਵੱਲੋਂ ਖਾਸ ਤੌਰ ’ਤੇ ਕਾਲੀਆਂ ਫਿਲਮਾਂ/ਜਾਲੀਆਂ ਵਾਲੀਆਂ ਗੱਡੀਆਂ, ਹੂਟਰ ਲੱਗੇ ਵਾਹਨ, ਟੂ-ਵ੍ਹੀਲਰ ’ਤੇ ਟ੍ਰਿਪਲ ਰਾਈਡਿੰਗ, ਬਿਨਾਂ ਪੈਟਰਨ ਵਾਲੀਆਂ ਨੰਬਰ ਪਲੇਟਾਂ ਅਤੇ ਮਾਰੂ ਹਥਿਆਰਾਂ ਦੀ ਚੈਕਿੰਗ ਕਰਕੇ ਚਲਾਣ ਵੀ ਕੀਤੇ ਜਾ ਰਹੇ ਹਨ।
ਤਰਨ ਤਾਰਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਯਕੀਨ ਨਾ ਕਰਨ ਅਤੇ ਆਪਣੇ ਇਲਾਕੇ ਵਿੱਚ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਲਾਵਾਰਸ ਵਸਤੂ ਨਜ਼ਰ ਆਉਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਉਹ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਲਈ 24 ਘੰਟੇ ਤੱਤਪਰ ਹੈ।