ਐਸ.ਡੀ.ਐਮ ਚੇਤਨ ਬੰਗੜ ਨੇ ਮੋਰਿੰਡਾ ਵਿਖੇ ਅਹੁਦੇ ਦਾ ਚਾਰਜ ਸੰਭਾਲਿਆ

ਤਹਿਸੀਲ ਸਟਾਫ ਵੱਲੋਂ ਗੁਲਦਸਤਾ ਭੇਟ ਕਰਕੇ ਕੀਤਾ ਸਨਮਾਨ | ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਦਿੱਤਾ ਭਰੋਸਾ

28 ਫਰਵਰੀ / ਕਰਨੈਲ ਜੀਤ
ਮੋਰਿੰਡਾ: ਸ੍ਰੀ ਚੇਤਨ ਬੰਗੜ ਨੇ ਅੱਜ ਤਹਿਸੀਲ ਮੋਰਿੰਡਾ ਵਿਖੇ ਸਬ ਡਿਵਿਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ) ਮੋਰਿੰਡਾ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਤਹਿਸੀਲ ਦੇ ਸਮੂਹ ਮੁਲਾਜ਼ਮਾਂ ਵੱਲੋਂ ਨਵੇਂ ਆਏ ਐਸ.ਡੀ.ਐਮ ਚੇਤਨ ਬੰਗੜ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਚੇਤਨ ਬੰਗੜ ਇਸ ਤੋਂ ਪਹਿਲਾਂ ਰੋਪੜ ਵਿਖੇ ਐਸ.ਡੀ.ਐਮ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਮੋਰਿੰਡਾ ਵਿਖੇ ਇਹ ਅਹੁਦਾ ਐਸ.ਡੀ.ਐਮ ਸੁਰਿੰਦਰ ਕੌਰ ਦੇ ਤਬਾਦਲੇ ਤੋਂ ਬਾਅਦ ਖਾਲੀ ਹੋਇਆ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਤਨ ਬੰਗੜ ਨੇ ਕਿਹਾ ਕਿ ਉਹ ਮੋਰਿੰਡਾ ਇਲਾਕੇ ਦੀਆਂ ਸਮੱਸਿਆਵਾਂ ਦੀ ਸਮੀਖਿਆ ਕਰਕੇ ਉਨ੍ਹਾਂ ਦਾ ਜਲਦ ਤੋਂ ਜਲਦ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕ ਆਪਣੇ ਕੰਮਕਾਜ ਲਈ ਸਿੱਧੇ ਉਨ੍ਹਾਂ ਨਾਲ ਮਿਲ ਸਕਦੇ ਹਨ ਅਤੇ ਕਿਸੇ ਵੀ ਸਿਫਾਰਸ਼ ਦੀ ਲੋੜ ਨਹੀਂ ਹੈ। ਉਨ੍ਹਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਕਰਨ ਦਾ ਵਿਸ਼ਵਾਸ ਵੀ ਦਿਵਾਇਆ।
ਇਸ ਮੌਕੇ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਸੁਪਰਡੈਂਟ ਵਿਨੇ ਧਵਨ, ਜਸਵੀਰ ਸਿੰਘ (ਰੀਡਰ), ਮਲਕੀਤ ਸਿੰਘ (ਸੀਨੀਅਰ ਸਹਾਇਕ), ਜਸਪ੍ਰੀਤ ਸਿੰਘ ਕਲਸੀ (ਸਹਾਇਕ), ਹਰਮਨ, ਸੰਦੀਪ ਕੌਰ, ਜਸਪਾਲ ਕੌਰ, ਦਲਜੀਤ ਕੌਰ ਅਤੇ ਅਲਕਾ ਰਾਣੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

News in English

February 28 / Karnail Jeet
Morinda: Mr. Chetan Bangar today took charge as Sub Divisional Magistrate (SDM) Morinda at Tehsil Morinda. On this occasion, under the leadership of Tehsildar Morinda Surinder Pal Singh, all the employees of the Tehsil honoured the newly appointed SDM Chetan Bangar by presenting him with a bouquet.
It may be recalled that Chetan Bangar had earlier served as SDM at Ropar. The post at Morinda fell vacant after the transfer of SDM Surinder Kaur.
Talking to reporters, Chetan Bangar said that he would review the problems of Morinda area and try to resolve them at the earliest. He assured the residents that people can meet them directly for their work and no recommendation is required. He also assured to serve with honesty and dedication.
On this occasion, Tehsildar Surinder Pal Singh, Superintendent Vinay Dhawan, Jasvir Singh (Reader), Malkit Singh (Senior Assistant), Jaspreet Singh Kalsi (Assistant), Harman, Sandeep Kaur, Jaspal Kaur, Daljit Kaur, Alka Rani and other dignitaries were present.

Comments are closed.