ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ

ਪਾਰਟੀ ਮਜ਼ਬੂਤੀ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਜਰਬੇਕਾਰ ਆਗੂਆਂ ਨੂੰ ਸੌਂਪੀ ਜ਼ਿੰਮੇਵਾਰੀ, ਸਰਬਜੀਤ ਸਿੰਘ ਬੈਂਕਾਂ ਵੱਲੋਂ ਵਧਾਈ

ਤਰਨ ਤਾਰਨ, 28 ਮਾਰਚ (ਨਵਦੀਪ ਸ਼ੰਟੀ) — ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਾਰਟੀ ਦੀ ਕਾਰਗੁਜ਼ਾਰੀ ਨੂੰ ਹੋਰ ਸੁਚਾਰੂ ਅਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਸੰਗਠਨਕ ਪੱਧਰ ‘ਤੇ ਬਦਲਾਅ ਕੀਤੇ ਜਾ ਰਹੇ ਹਨ। ਇਸ ਤਹਿਤ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਅਤੇ ਨਿਭਾਉ ਕਰ ਰਹੇ ਵਰਕਰਾਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ।

ਹਾਲ ਹੀ ਵਿੱਚ ਪਾਰਟੀ ਵੱਲੋਂ ਕਈ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਸ੍ਰ: ਗੁਰਮਿੰਦਰ ਸਿੰਘ ਚਾਵਲਾ ਨੂੰ ਜ਼ਿਲ੍ਹਾ ਪਠਾਨਕੋਟ, ਚਮਕੌਰ ਸਿੰਘ ਧੁੰਨ ਨੂੰ ਜ਼ਿਲ੍ਹਾ ਤਰਨ ਤਾਰਨ, ਸ੍ਰ: ਜਗਦੀਪ ਸਿੰਘ ਭੁੱਲਰ ਨੂੰ ਜ਼ਿਲ੍ਹਾ ਫਿਰੋਜ਼ਪੁਰ, ਸ੍ਰ: ਕ੍ਰਿਸ਼ਨ ਸਿੰਘ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰ: ਗੁਰਦੀਪ ਸਿੰਘ ਭੰਡਾਲ ਨੂੰ ਜ਼ਿਲ੍ਹਾ ਕਪੂਰਥਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸ ਮੌਕੇ ਸਰਬਜੀਤ ਸਿੰਘ ਬੈਂਕਾਂ ਵੱਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਵਿਸਥਾਰ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।

News in English

Tarn Taran, March 28 (Navdeep Shetti) The Shiromani Akali Dal (SAD) Waris Punjab has been continuously making changes at the organisational level to further streamline and strengthen the party’s performance. Under this, workers who have been associated with the party for a long time are being appointed to various posts.

Several district presidents have been appointed by the party recently. Gurminder Singh Chawla has been given the charge of Pathankot, Chamkaur Singh Dhun has been given charge of Tarn Taran, Jagdeep Singh Bhullar has been given charge of Ferozepur, Krishan Singh has been given charge of Sri Muktsar Sahib and Gurdeep Singh Bhandal has been given the charge of Kapurthala district.

On the occasion, Sarabjit Singh Banks congratulated the newly appointed district presidents and hoped that they would work sincerely for the strengthening and expansion of the party.

Comments are closed.