ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੇ ਅਹੁਦੇ ਦਾ ਚਾਰਜ ਸੰਭਾਲਿਆ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਨਵੀ ਨੇ ਪਹੁੰਚ ਕੇ ਦਿੱਤੀਆਂ ਵਧਾਈਆਂ, ਸੈਂਕੜੇ ਪੰਚ-ਸਰਪੰਚ ਰਹੇ ਮੌਜੂਦ
16 ਮਾਰਚ / ਕਰਨੈਲ ਜੀਤ
ਮੋਰਿੰਡਾ : ਬਲਾਕ ਸੰਮਤੀ ਮੋਰਿੰਡਾ ਦੇ ਨਵੇਂ ਚੁਣੇ ਗਏ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨਿਹੰਗ ਕੋਟਲਾ ਨੇ ਅੱਜ ਸੈਂਕੜੇ ਪੰਚਾਂ ਅਤੇ ਸਰਪੰਚਾਂ ਦੀ ਹਾਜ਼ਰੀ ਵਿੱਚ ਆਪਣੇ ਅਹੁਦਿਆਂ ਦਾ ਚਾਰਜ ਸੰਭਾਲ ਲਿਆ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਰਫੋਂ ਉਨ੍ਹਾਂ ਦੇ ਸਪੁੱਤਰ ਨਵਜੀਤ ਸਿੰਘ ਨਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਨਵੇਂ ਬਣੇ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੂੰ ਵਧਾਈਆਂ ਦਿੱਤੀਆਂ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਆਪਣੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਪਿੰਡਾਂ ਦੇ ਵਿਕਾਸ ਲਈ ਪੂਰੇ ਯਤਨ ਕਰਨਗੇ।
ਉਨ੍ਹਾਂ ਬਲਾਕ ਦੇ ਸਮੂਹ ਪੰਚਾਂ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਨਿਡਰ ਹੋ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਰੱਖ ਸਕਦੇ ਹਨ।
ਇਸ ਮੌਕੇ ਬਲਾਕ ਤੇ ਪੰਚਾਇਤ ਵਿਕਾਸ ਅਫ਼ਸਰ ਹਰਕੀਰਤ ਸਿੰਘ ਅਤੇ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਬਹਾਦਰ ਸਿੰਘ ਸਮਾਣਾ ਨੇ ਸਮੂਹ ਸਟਾਫ਼ ਮੈਂਬਰਾਂ ਸਮੇਤ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਮੈਂਬਰ ਨਰਿੰਦਰ ਸਿੰਘ ਮਾਵੀ ਅਤੇ ਗੁਰਵਿੰਦਰ ਸਿੰਘ ਕਕਰਾਲੀ, ਲੈਂਡ ਮਾਰਗੇਜ਼ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਬਲਾਕ ਕਾਂਗਰਸ ਕਮੇਟੀ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਸਿਟੀ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਧਰਮਪਾਲ ਥੱਮਣ ਸਮੇਤ ਬਲਾਕ ਸੰਮਤੀ ਦੇ ਮੈਂਬਰ ਤੇਜਿੰਦਰ ਸਿੰਘ ਸੋਨੂੰ, ਹਰਕੀਰਤ ਸਿੰਘ ਮੜੌਲੀ ਕਲਾਂ, ਰਣਜੀਤ ਕੌਰ ਬੰਨ ਮਾਜਰਾ, ਵਿਕਾਸ ਫੂਲ ਕਾਈਨੌਰ, ਬਲਵਿੰਦਰ ਸਿੰਘ ਰੰਗੀਆਂ, ਸੁਰਿੰਦਰ ਕੌਰ ਦਾਤਾਰਪੁਰ, ਸੁਰਜੀਤ ਸਿੰਘ ਬਲਦੇਵ ਨਗਰ, ਜਸਵਿੰਦਰ ਕੌਰ ਮੂੰਡੀਆਂ, ਪ੍ਰਿੰਸੀਪਲ ਸਿੰਘ ਉਇੰਦ, ਦਵਿੰਦਰ ਕੌਰ ਬੂਰਮਾਜਰਾ, ਗੁਰਚਰਨ ਕੌਰ ਸੀਹੋਂ ਮਾਜਰਾ, ਮਨਦੀਪ ਕੌਰ ਬਹਿਰਾਮਪੁਰ ਜ਼ਿਮੀਂਦਾਰਾ, ਕਿਰਨਜੀਤ ਕੌਰ ਚਿੰਤਗੜ, ਗੁਰਚਰਨ ਸਿੰਘ ਮੰਦਵਾੜਾ ਸਮੇਤ ਹੋਰ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ।
ਇਸ ਤੋਂ ਇਲਾਵਾ ਜਗਤਾਰ ਸਿੰਘ ਸਰਪੰਚ ਸਹੇੜੀ, ਮਨਵੀਰ ਸਿੰਘ ਸਰਪੰਚ ਰਾਮਗੜ੍ਹ ਮੰਡਾਂ, ਨਰਾਤਾ ਸਿੰਘ ਹਰਨੌਲੀ, ਗੁਰਜੀਤ ਸਿੰਘ ਜੀਤੀ, ਜਗਤਾਰ ਸਿੰਘ ਅਰਨੌਲੀ, ਨਰਿੰਦਰ ਕੁਮਾਰ ਸਰਪੰਚ ਬ੍ਰਾਹਮਣ ਮਾਜਰਾ, ਅਮਨ ਸਰਪੰਚ ਭਿਉਰਾ, ਸੁਸ਼ੀਲ ਕੁਮਾਰ ਸਰਪੰਚ ਰੰਗੀਲਪੁਰ, ਕੈਂਪ ਜੋਗਿੰਦਰ ਸਿੰਘ ਮੰਦਵਾੜਾ, ਜਰਨੈਲ ਸਿੰਘ ਸਰਪੰਚ ਬੱਲਾਂ, ਵਿੰਦਰਜੀਤ ਸਰਪੰਚ ਰੰਗੀਆਂ, ਹਰਵਿੰਦਰ ਸਿੰਘ ਸਰਪੰਚ ਕੋਟਲਾ, ਗੁਰਦੀਪ ਸਿੰਘ ਮਾਨਖੇੜੀ, ਬਲਵਿੰਦਰ ਸਿੰਘ ਚਲਾਕੀ ਅਤੇ ਗੁਰਦਾਸ ਸਿੰਘ ਦੁਮਣਾ ਸਮੇਤ ਕਈ ਪੰਚ-ਸਰਪੰਚ ਅਤੇ ਪਤਵੰਤੇ ਸੱਜਣ ਮੌਜੂਦ ਸਨ।
Our YouTube video
English news
16 March / Karnail Jeet
Morinda: Newly elected Chairperson of Block Samiti Morinda Bibi Harvinder Kaur Sandhu and Vice Chairman Narinder Singh Sonu Nihang Kotla today took charge of their posts in the presence of hundreds of panches and sarpanches.
On behalf of former Chief Minister Charanjit Singh Channi, his son Navjit Singh Navi specially reached the spot and congratulated the newly appointed Chairperson Bibi Harvinder Kaur Sandhu and Vice Chairman Narinder Singh Sonu and assured full cooperation.
Talking to media persons on the occasion, Chairperson Harvinder Kaur Sandhu said that her main objective is to ensure all-round development of her area and complete the stalled development works. He said he would rise above partisanship and make all efforts for the development of all villages.
He appealed to all the Panches, Sarpanches and other dignitaries of the block to approach them fearlessly and put forth their problems for the development of their villages.
On the occasion, Block and Panchayat Development Officer Harkirat Singh and Panchayat Secretary Union President Bahadur Singh Samana felicitated all the staff members along with Chairperson Harvinder Kaur Sandhu and Vice Chairman Narinder Singh Sonu with bouquets.
Prominent among those who were present on the occasion included former chairman of Pungrain Punjab Bant Singh Kalran, former chairman of District Planning Board Mohali Vijay Sharma Tinku, vice president of District Congress Committee Rupnagar Harminder Singh Lucky, members of Zilla Parishad Rupnagar Narinder Singh Mavi and Gurwinder Singh Kakrali, vice chairman of Land Mortgage Bank Karnail Singh Jeet, president of Block Congress Committee Morinda Darshan Singh Sandhu. Municipal Council of Morinda
Comments are closed.