ਬਲਾਕ ਸੰਮਤੀ ਮੋਰਿੰਡਾ ‘ਤੇ ਕਾਂਗਰਸ ਦਾ ਕਬਜ਼ਾ, ਹਰਵਿੰਦਰ ਕੌਰ ਸੰਧੂ ਬਣੇ ਚੇਅਰਪਰਸਨ
ਨਰਿੰਦਰ ਸਿੰਘ ਨਿਹੰਗ ਕੋਟਲਾ ਵਾਇਸ ਚੇਅਰਮੈਨ ਚੁਣੇ ਗਏ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ—ਇਹ ਲੋਕਾਂ ਤੇ ਸੰਵਿਧਾਨ ਦੀ ਜਿੱਤ
ਮੋਰਿੰਡਾ: 5 ਮਾਰਚ (ਕਰਨੈਲ ਜੀਤ)
ਮੋਰਿੰਡਾ : ਬਲਾਕ ਸੰਮਤੀ ਮੋਰਿੰਡਾ ਦੀ ਚੋਣ ਐਸ.ਡੀ.ਐਮ ਮੋਰਿੰਡਾ ਸ੍ਰੀ ਚੇਤਨ ਬੰਗੜ ਦੀ ਦੇਖ-ਰੇਖ ਹੇਠ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਹੋਈ। ਇਸ ਮੌਕੇ ਬਲਾਕ ਸੰਮਤੀ ਦੇ ਨਵੇਂ ਚੁਣੇ ਸਾਰੇ 16 ਮੈਂਬਰ ਹਾਜ਼ਰ ਸਨ।
ਇਸ ਦੌਰਾਨ ਬਲਾਕ ਸੰਮਤੀ ਮੈਂਬਰ ਪ੍ਰਿਤਪਾਲ ਸਿੰਘ ਉਇਂਦ ਨੇ ਚੇਅਰਪਰਸਨ ਦੇ ਅਹੁਦੇ ਲਈ ਬੀਬੀ ਹਰਵਿੰਦਰ ਕੌਰ ਸੰਧੂ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਇਦ ਹਰਕੀਰਤ ਸਿੰਘ ਮੜੌਲੀ ਕਲਾਂ ਸਮੇਤ ਸਮੂਹ ਮੈਂਬਰਾਂ ਨੇ ਕੀਤੀ। ਇਸ ਤਰ੍ਹਾਂ ਹਰਵਿੰਦਰ ਕੌਰ ਸੰਧੂ ਸਰਬਸੰਮਤੀ ਨਾਲ ਚੇਅਰਪਰਸਨ ਚੁਣੇ ਗਏ।
ਇਸੇ ਤਰ੍ਹਾਂ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਰੰਗੀਆਂ ਨੇ ਵਾਇਸ ਚੇਅਰਮੈਨ ਦੇ ਅਹੁਦੇ ਲਈ ਨਰਿੰਦਰ ਸਿੰਘ ਨਿਹੰਗ ਕੋਟਲਾ ਦਾ ਨਾਮ ਪੇਸ਼ ਕੀਤਾ, ਜਿਸ ਦੀ ਤਾਇਦ ਤੇਜਿੰਦਰ ਸਿੰਘ ਸੋਨੂੰ ਸਮੇਤ ਸਮੂਹ ਮੈਂਬਰਾਂ ਨੇ ਕੀਤੀ। ਇਸ ਤਰ੍ਹਾਂ ਨਰਿੰਦਰ ਸਿੰਘ ਨਿਹੰਗ ਕੋਟਲਾ ਸਰਬਸੰਮਤੀ ਨਾਲ ਵਾਇਸ ਚੇਅਰਮੈਨ ਚੁਣੇ ਗਏ।
ਇਸ ਤਰ੍ਹਾਂ ਬਲਾਕ ਸੰਮਤੀ ਮੋਰਿੰਡਾ ‘ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋ ਗਿਆ।
ਚੋਣ ਉਪਰੰਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਜਿੱਤ ਹਲਕੇ ਦੇ ਲੋਕਾਂ ਦੀ ਜਿੱਤ ਹੈ, ਸੰਵਿਧਾਨ ਦੀ ਜਿੱਤ ਹੈ ਅਤੇ ਕਾਂਗਰਸ ਪਾਰਟੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਆਮ ਆਦਮੀ ਪਾਰਟੀ ਪੂਰੇ ਹਲਕੇ ਵਿੱਚੋਂ ਸਾਫ਼ ਹੋ ਗਈ ਹੈ ਅਤੇ 2027 ਵਿੱਚ ਆਪ ਦਾ ਸਮੂਚੇ ਪੰਜਾਬ ਵਿੱਚੋਂ ਸਫਾਇਆ ਹੋ ਜਾਵੇਗਾ।
ਇਸ ਚੋਣ ਮੀਟਿੰਗ ਵਿੱਚ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਬੀ.ਡੀ.ਪੀ.ਓ ਹਰਕੀਰਤ ਸਿੰਘ, ਰਣਜੀਤ ਕੌਰ ਬੰਨ ਮਾਜਰਾ, ਵਿਕਾਸ ਫੂਲ ਕਾਈਨੌਰ, ਸੁਰਿੰਦਰ ਕੌਰ ਦਾਤਾਰਪੁਰ, ਸੁਰਜੀਤ ਸਿੰਘ ਬਲਦੇਵ ਨਗਰ, ਜਸਵਿੰਦਰ ਕੌਰ ਮੂੰਡੀਆਂ, ਦਵਿੰਦਰ ਕੌਰ ਬੂਰ ਮਾਜਰਾ, ਗੁਰਚਰਨ ਕੌਰ ਸੀਹੋਂ ਮਾਜਰਾ, ਮਨਦੀਪ ਕੌਰ ਬਹਿਰਾਮਪੁਰ ਜ਼ਿਮੀਂਦਾਰਾ, ਕਿਰਨਜੀਤ ਕੌਰ ਚਿੰਤਗੜ ਅਤੇ ਗੁਰਚਰਨ ਸਿੰਘ ਮੰਦਵਾੜਾ (ਸਾਰੇ ਬਲਾਕ ਸੰਮਤੀ ਮੈਂਬਰ) ਹਾਜ਼ਰ ਸਨ।
ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਪਨਗ੍ਰੇਨ, ਹਰਮਿੰਦਰ ਸਿੰਘ ਲੱਕੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ, ਗੁਰਵਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ, ਰਣਜੋਧ ਸਿੰਘ ਜੋਤੀ ਖਟੜਾ, ਹਰਜੋਤ ਸਿੰਘ ਢੰਗਰਾਲੀ, ਸੋਨੂੰ ਦੱਤ, ਜਗਤਾਰ ਸਿੰਘ ਅਰਨੌਲੀ, ਤਰਲੋਚਨ ਸਿੰਘ ਡੂਮਛੇੜੀ, ਗੁਰਜੀਤ ਸਿੰਘ ਜੀਤੀ ਰਾਮਗੜ੍ਹ ਮੰਡਾਂ, ਸਤਵੰਤ ਸਿੰਘ ਦਾਤਾਰਪੁਰ, ਗੁਰਪ੍ਰੀਤ ਸਿੰਘ ਧਨੋਰੀ ਅਤੇ ਧਰਮਿੰਦਰ ਸਿੰਘ ਅਰਨੌਲੀ ਸਮੇਤ ਅਨੇਕਾਂ ਕਾਂਗਰਸੀ ਵਰਕਰ ਅਤੇ ਪਤਵੰਤੇ ਸੱਜਣ ਮੌਜੂਦ ਸਨ।
Our YouTube video
English news
Morinda: March 5 (karnail Jeet)
Morinda: The election of Block Samiti Morinda was held under the supervision of SDM Morinda Mr. Chetan Bangar at the office of the Local Market Committee. All the 16 newly elected members of the Block Samiti were present on the occasion.
Meanwhile, Block Samiti member Pritpal Singh Uind proposed the name of Bibi Harwinder Kaur Sandhu for the post of chairperson, which was supported by all the members including Harkirat Singh Maroli Kalan. Harvinder Kaur Sandhu was unanimously elected as the chairperson.
Similarly, Block Samiti member Balwinder Singh Rangian proposed the name of Narinder Singh Nihang Kotla for the post of Vice Chairman, which was supported by all the members including Tejinder Singh Sonu. Narinder Singh Nihang Kotla was unanimously elected as the vice chairman.
Thus, the block samiti Morinda was taken over by the Congress party.
Former Punjab Chief Minister Charanjit Singh Channi, who arrived after the polls, said that this victory was a victory of the people of the constituency, a victory of the Constitution and a victory of the Congress party. He said that the ruling Aam Aadmi Party (AAP) has been wiped out from the entire constituency and the AAP will be wiped out from Punjab in 2027.
The meeting was attended by Tehsildar Surinder Pal Singh, BDPO Harkirat Singh, Ranjit Kaur Bann Majra, Vikas Phool Kainaur, Surinder Kaur Datarpur, Surjit Singh Baldev Nagar, Jaswinder Kaur Mundian, Davinder Kaur Bur Majra, Gurcharan Kaur Sehon Majra, Mandeep Kaur Behrampur Zamindara, Kiranjit Kaur Chintgarh and Gurcharan Singh Mandwara (all Block Samiti members).
Besides, senior Congress leader Bant Singh Kalran, former chairman Pungrain, Harminder Singh Lucky, vice president of District Congress Committee Rupnagar, Gurav Singh
Comments are closed.