ਪੰਥ ਰਤਨ ਬਾਬਾ ਹਰਬੰਸ ਸਿੰਘ ਦੀ ਯਾਦ ‘ਚ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਸਮਾਗਮ
ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਿਆ, 250 ਮਰੀਜ਼ਾਂ ਲਈ ਮੁਫ਼ਤ ਅੱਖਾਂ ਦਾ ਚੈਕਅਪ ਕੈਂਪ ਲਗਾਇਆ ਗਿਆ
ਫਤਿਹਗੜ੍ਹ ਸਾਹਿਬ , 1 ਮਾਰਚ (ਕਰਨੈਲ ਜੀਤ):
ਸੰਪ੍ਰਦਾਇ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਜਥੇਦਾਰ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ, ਬਾਬਾ ਕਰਨੈਲ ਸਿੰਘ, ਬਾਬਾ ਜਗੀਰ ਸਿੰਘ ਅਤੇ ਬਾਬਾ ਖਾਰਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਲਜ਼ਾਰ ਸਿੰਘ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਵਿਸ਼ਾਲ ਦਿਵਾਨ ਸਜਾਏ ਗਏ। ਇਸ ਦਿਵਾਨ ਵਿੱਚ ਪ੍ਰਸਿੱਧ ਰਾਗੀ ਭਾਈ ਸੇਵਕ ਸਿੰਘ ਕੰਵਲ, ਭਾਈ ਜਲਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਬਾਜ ਸਿੰਘ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਆਦਿ ਨੇ ਆਪਣੇ ਜਥਿਆਂ ਸਮੇਤ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਜਥੇਦਾਰ ਬਾਬਾ ਹਰਬੰਸ ਸਿੰਘ ਚੈਰੀਟੇਬਲ ਹਸਪਤਾਲ ਫਤਿਹਗੜ੍ਹ ਸਾਹਿਬ ਵੱਲੋਂ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ 250 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਲੋੜਵੰਦ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਸਮਾਗਮ ਦੌਰਾਨ ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਹਾਜ਼ਰੀ ਲਗਵਾਉਣ ਵਾਲੇ ਜਥਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਬਾ ਦੀਪ ਸਿੰਘ ਘੜੂੰਆਂ, ਬਾਬਾ ਮਨਪ੍ਰੀਤ ਸਿੰਘ ਮੁਕਤਸਰ, ਬਾਬਾ ਮੇਜਰ ਸਿੰਘ ਬਰਨਾਲਾ, ਬਾਬਾ ਕਾਰਜ ਸਿੰਘ ਬਾਜਾਖਾਨਾ, ਬਾਬਾ ਫੋਜੀ ਲਹਿਰਾਗਾਗਾ, ਬਾਬਾ ਸਤਨਾਮ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਹਜੂਰਾ ਸਿੰਘ ਭੇਵਾ, ਬਾਬਾ ਲਖਵੀਰ ਸਿੰਘ ਮਾਛੀਵਾੜਾ, ਬਾਬਾ ਅਜੈਬ ਸਿੰਘ ਮਾਨਸਾ, ਬਾਬਾ ਸੁਜਾਨ ਸਿੰਘ ਗੋਬਿੰਦਗੜ੍ਹ, ਬਾਬਾ ਸੁਲਤਾਨ ਸਿੰਘ ਪਾਉਂਟਾ ਸਾਹਿਬ, ਬਾਬਾ ਲੱਖਾ ਕਾਂਸੀਪੁਰ, ਬਾਬਾ ਗੇਜਾ ਸਿੰਘ ਕਾਂਸੀਪੁਰ, ਬਾਬਾ ਜੱਸਾ ਸਿੰਘ, ਬਾਬਾ ਜੈਮਲ ਸਿੰਘ, ਭਾਈ ਦਵਿੰਦਰ ਸਿੰਘ (ਮੈਨੇਜਰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ), ਉਘੇ ਸਮਾਜ ਸੇਵਕ ਹਰਮਿੰਦਰ ਸਿੰਘ ਲੱਕੀ, ਪੀ.ਏ.ਡੀ.ਬੀ. ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਗੁਰਮੁੱਖ ਸਿੰਘ ਸੰਤ ਨਗਰ, ਰਾਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਅਨੰਦ, ਬਾਬਾ ਰਣਜੀਤ ਸਿੰਘ ਰੀਠਾ, ਭਿੰਦਰ ਸਿੰਘ (ਸਾਬਕਾ ਸਰਪੰਚ ਰੌਣੀ), ਨਵਤੇਜ ਸਿੰਘ ਤੇਜੀ ਫਤਿਹਪੁਰ, ਸਿਮਰਨ ਸਿੰਘ ਮੋਟਾ ਸਮੇਤ ਅਨੇਕਾਂ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Watch our YouTube video
Watch Barnala Congress raili EX CM charanjeet Singh Chennai video
English news
Fatehgarh Sahib, March 1 (Karnail Jeet):
Fatehgarh Sahib on Thursday organised a religious function dedicated to the memory of Jathedar Baba Harbans Singh Kar Sewa Delhiwala, Baba Karnail Singh, Baba Jagir Singh and Baba Khara Singh. A large number of devotees were present on the occasion.
Disclosing this here today, Baba Gulzar Singh Fatehgarh Sahib said that during the ceremony, the bhog of Sri Akhand Path Sahib Ji was performed. Bhai Sewak Singh Kanwal, Bhai Jalwinder Singh Hazoori Ragi Sri Darbar Sahib Amritsar, Bhai Gurbaz Singh Gurdwara Sri Katalgarh Sahib Sri Chamkaur Sahib and others graced the occasion with their jathas.
On this occasion, Jathedar Baba Harbans Singh Charitable Hospital, Fatehgarh Sahib organized a free eye check-up camp in which around 250 patients got their eyes checked. Free medicines were also distributed by the hospital to the needy patients.
On the occasion, Baba Surinder Singh Kar Sewa Delhi honoured the jathas who were present with the Bakshish Siropa of Guru Ghar.
On this occasion, Baba Deep Singh Gharuan, Baba Manpreet Singh Muktsar, Baba Major Singh Barnala, Baba Karam Singh Bajakhana, Baba Fauji Lehragaga, Baba Satnam Singh Sri Chamkaur Sahib, Baba Hajura Singh Bhewa, Baba Lakhvir Singh Machhiwara, Baba Ajaib Singh Mansa, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Geja Singh Kansipur, Baba Jassa Singh, Baba Jassa Singh, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Geja Singh Kansipur, Baba Jassa Singh, Baba Lakhvir Singh Machhiwara, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Geja Singh Kansipur, Baba Jassa Singh, Baba Lakhvir Singh Machhiwara, Baba Ajaib Singh Mansa, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Geja Singh Kansipur, Baba Jassa Singh, Baba Lakhvir Singh Machhiwara, Baba Ajaib Singh Mansa, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Geja Singh Kansipur, Baba Jassa Singh, Baba Lakhvir Singh Machhiwara, Baba Ajaib Singh Mansa, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Geja Singh Kansipur, Baba Jassa Singh, Baba Lakhvir Singh Machhiwara, Baba Ajaib Singh Mansa, Baba Sujan Singh Gobindgarh, Baba Sultan Singh Paonta Sahib, Baba Lakha Kansipur, Baba Jaimal Singh, Bhai Davinder Singh (Manager Gurdwara Sri Kotwali Sahib), prominent social worker Harminder Singh Lucky, P
Comments are closed.