ਛੇ ਦਿਨਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਅਮਿੱਟ ਯਾਦਾਂ ਬਿਖੇਰਦਾ ਸਮਾਪਤ
ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਬੰਨ੍ਹਿਆ ਰੰਗ ਭਾਗੀਦਾਰਾਂ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ
ਤਰਨ ਤਾਰਨ, 30 ਮਾਰਚ: (ਨਵਦੀਪ ਸ਼ੈਂਟੀ)
ਗ੍ਰਹਿ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੀ ਸਾਂਝੀ ਪਹਿਲਕਦਮੀ ਤਹਿਤ ‘ਮੇਰਾ ਯੁਵਾ ਭਾਰਤ’ ਵੱਲੋਂ ਯੂਥ ਹੋਸਟਲ ਤਰਨ ਤਾਰਨ ਵਿਖੇ ਕਰਵਾਇਆ ਗਿਆ ਛੇ ਦਿਨਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਅੱਜ ਅਮਿੱਟ ਯਾਦਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ।
ਡਿਪਟੀ ਡਾਇਰੈਕਟਰ ਜਸਲੀਨ ਕੌਰ ਦੀ ਨਿਗਰਾਨੀ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ, ਬਡਗਾਮ, ਸ਼੍ਰੀਨਗਰ, ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਤੋਂ ਆਏ 120 ਭਾਗੀਦਾਰਾਂ ਨੇ ਭਾਗ ਲਿਆ।
ਸਮਾਪਨ ਸਮਾਰੋਹ ਵਿੱਚ ਡੀ.ਐਸ.ਪੀ ਕਮਲਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਐਸ.ਐਚ.ਓ ਨਵਦੀਪ ਸਿੰਘ ਗੈਸਟ ਆਫ ਆਨਰ ਵਜੋਂ ਹਾਜ਼ਰ ਰਹੇ।
ਪ੍ਰੋਗਰਾਮ ਦੀ ਸ਼ੁਰੂਆਤ ਅਕਾਉਂਟਸ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਸਾਧੂ ਰਾਮ ਸਲਗੋਤਰਾ ਵੱਲੋਂ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਗਈ। ਇਸ ਮੌਕੇ ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਛੇ ਦਿਨਾਂ ਦੌਰਾਨ ਹੋਈਆਂ ਗਤੀਵਿਧੀਆਂ ਅਤੇ ਸਿੱਖਣ ਵਾਲੇ ਅਨੁਭਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਭਾਗੀਦਾਰਾਂ ਵੱਲੋਂ ਰੰਗ-ਬਿਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਸਮਾਗਮ ਦਾ ਮਾਹੌਲ ਰੰਗੀਨ ਬਣਾ ਦਿੱਤਾ। ਭਾਗੀਦਾਰਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਨੇੜੇ ਤੋਂ ਜਾਣਨ ਦੇ ਮੌਕੇ ਲਈ ਧੰਨਵਾਦ ਪ੍ਰਗਟਾਇਆ।
ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਇਨਾਮ ਅਤੇ ਸਰਟੀਫਿਕੇਟ ਵੀ ਵੰਡੇ ਗਏ। ਆਪਣੇ ਸੰਬੋਧਨ ਵਿੱਚ ਡੀ.ਐਸ.ਪੀ ਕਮਲਜੀਤ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਦੀ ਏਕਤਾ, ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਐਸ.ਐਚ.ਓ ਨਵਦੀਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨੌਜਵਾਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।
ਅੰਤ ਵਿੱਚ ਡਿਪਟੀ ਡਾਇਰੈਕਟਰ ਜਸਲੀਨ ਕੌਰ ਵੱਲੋਂ ਵੋਟ ਆਫ ਥੈਂਕਸ ਪੇਸ਼ ਕੀਤਾ ਗਿਆ ਅਤੇ ਸਾਰੇ ਮਹਿਮਾਨਾਂ, ਭਾਗੀਦਾਰਾਂ ਅਤੇ ਸਹਿਯੋਗੀ ਸਟਾਫ ਦਾ ਧੰਨਵਾਦ ਕੀਤਾ ਗਿਆ। ਇਹ ਪ੍ਰੋਗਰਾਮ ਨੌਜਵਾਨਾਂ ਵਿੱਚ ਸੱਭਿਆਚਾਰਕ ਅਦਾਨ-ਪ੍ਰਦਾਨ, ਆਪਸੀ ਸਮਝ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।
Hindi news
तरनतारन, 30 मार्च: (नवदीप शैंटी)
गृह मंत्रालय और युवा मामलों एवं खेल मंत्रालय की संयुक्त पहल के तहत ‘मेरा युवा भारत’ द्वारा यूथ हॉस्टल तरनतारन में आयोजित छह दिवसीय कश्मीरी यूथ एक्सचेंज प्रोग्राम आज अविस्मरणीय यादें छोड़ते हुए संपन्न हो गया।
डिप्टी डायरेक्टर जसलीन कौर की निगरानी में आयोजित इस कार्यक्रम में कश्मीर के बारामूला, कुपवाड़ा, बडगाम, श्रीनगर, पुलवामा और अनंतनाग जिलों से आए 120 प्रतिभागियों ने भाग लिया।
समापन समारोह में डीएसपी कमलजीत सिंह मुख्य अतिथि के रूप में शामिल हुए, जबकि एसएचओ नवदीप सिंह गेस्ट ऑफ ऑनर के रूप में उपस्थित रहे।
कार्यक्रम की शुरुआत अकाउंट्स एवं प्रोग्राम सुपरवाइजर साधु राम सलगोटरा द्वारा अतिथियों के स्वागत के साथ की गई। इस अवसर पर डिप्टी डायरेक्टर जसलीन कौर ने छह दिनों के दौरान हुई गतिविधियों और सीखने वाले अनुभवों के बारे में विस्तार से जानकारी साझा की।
इस दौरान प्रतिभागियों ने रंग-बिरंगी सांस्कृतिक प्रस्तुतियां दीं, जिन्होंने कार्यक्रम का माहौल रंगीन बना दिया। प्रतिभागियों ने अपने अनुभव साझा करते हुए पंजाब की संस्कृति और विरासत को नजदीक से जानने के अवसर के लिए धन्यवाद व्यक्त किया।
समारोह के दौरान प्रतिभागियों को पुरस्कार और प्रमाण पत्र भी वितरित किए गए। अपने संबोधन में डीएसपी कमलजीत सिंह ने युवाओं को देश की एकता, अनुशासन और भाईचारे की भावना को मजबूत करने के लिए प्रेरित किया। एसएचओ नवदीप सिंह ने भी अपने विचार साझा करते हुए युवाओं को आगे बढ़ने के लिए प्रोत्साहित किया।
अंत में डिप्टी डायरेक्टर जसलीन कौर ने वोट ऑफ थैंक्स प्रस्तुत किया और सभी अतिथियों, प्रतिभागियों एवं सहयोगी स्टाफ का धन्यवाद किया। यह कार्यक्रम युवाओं में सांस्कृतिक आदान-प्रदान, आपसी समझ और राष्ट्रीय एकता को मजबूत करने की दिशा में एक महत्वपूर्ण कदम साबित हुआ।
English news
Tarn Taran, March 30: (Navdeep Shanti)
Under the joint initiative of the Ministry of Home Affairs and the Ministry of Youth Affairs & Sports, a six-day Kashmiri Youth Exchange Program organized by ‘Mera Yuva Bharat’ at Youth Hostel Tarn Taran concluded today, leaving behind unforgettable memories.
Organized under the supervision of Deputy Director Jasleen Kaur, the program witnessed participation from 120 youths belonging to various districts of Kashmir including Baramulla, Kupwara, Budgam, Srinagar, Pulwama, and Anantnag.
During the closing ceremony, DSP Kamaljeet Singh attended as the Chief Guest, while SHO Navdeep Singh was present as the Guest of Honour.
The program commenced with a welcome address by Accounts and Program Supervisor Sadhu Ram Salgotra. On this occasion, Deputy Director Jasleen Kaur shared detailed insights about the activities conducted over the six days and the learning experiences gained.
Participants presented vibrant cultural performances, adding color and enthusiasm to the event. They also shared their experiences and expressed gratitude for the opportunity to closely experience the culture and heritage of Punjab.
During the समारोह, participants were also awarded prizes and certificates. In his address, DSP Kamaljeet Singh encouraged the youth to strengthen the spirit of national unity, discipline, and brotherhood. SHO Navdeep Singh also shared his thoughts and motivated the youth to move forward with determination.
In the end, Deputy Director Jasleen Kaur delivered the vote of thanks, expressing gratitude to all the guests, participants, and supporting staff. The program proved to be a significant step towards promoting cultural exchange, mutual understanding, and national integration among the youth.