ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ ਨੇਕ ਤੇ ਇਮਾਨਦਾਰ ਸ਼ਖਸੀਅਤ: ਖੈਰਪੁਰ
ਯੂਥ ਆਗੂ ਬਿੱਕੀ ਖੈਰਪੁਰ ਵੱਲੋਂ ਮੁਲਾਕਾਤ ਕਰਕੇ ਦਿੱਤੀਆਂ ਵਧਾਈਆਂ
ਮੁਹਾਲੀ, 8 ਅਪ੍ਰੈਲ (ਪੁਸ਼ਪਿੰਦਰ ਸਿੰਘ ਕੁਰਾਲੀ):
ਅੱਜ ਯੂਥ ਆਗੂ ਬਿਕਰਮਜੀਤ ਸਿੰਘ ‘ਬਿੱਕੀ’ ਖੈਰਪੁਰ ਵੱਲੋਂ ਮੈਡਮ ਜਸਪ੍ਰੀਤ ਕੌਰ ਬੈਂਸ ਨੂੰ ਸਰਕਾਰੀ ਕਾਲਜ ਮੁਹਾਲੀ ਦੇ ਪ੍ਰਿੰਸੀਪਲ ਬਣਨ ‘ਤੇ ਮੁਲਾਕਾਤ ਕਰਕੇ ਵਧਾਈ ਦਿੱਤੀ ਗਈ।
ਇਸ ਮੌਕੇ ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਨੇ ਕਿਹਾ ਕਿ ਮੈਡਮ ਜਸਪ੍ਰੀਤ ਕੌਰ ਬੈਂਸ ਇੱਕ ਨੇਕ ਅਤੇ ਇਮਾਨਦਾਰ ਸ਼ਖਸੀਅਤ ਹਨ। ਉਹਨਾਂ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਕੋਲ ਪੜ੍ਹੇ ਹਨ ਅਤੇ ਮੈਡਮ ਹਮੇਸ਼ਾ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਰਹੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਮੈਡਮ ਜਸਪ੍ਰੀਤ ਕੌਰ ਬੈਂਸ ਨੇ ਕੁਝ ਦਿਨ ਪਹਿਲਾਂ ਹੀ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ ਹੈ ਅਤੇ ਉਹ ਅੰਗਰੇਜ਼ੀ ਵਿਸ਼ੇ ਦੀ ਪ੍ਰੋਫੈਸਰ ਰਹੀ ਹਨ। ਬਿੱਕੀ ਖੈਰਪੁਰ ਨੇ ਕਿਹਾ ਕਿ ਸਰਕਾਰੀ ਕਾਲਜ ਮੁਹਾਲੀ ਦੇ ਪ੍ਰੋਫੈਸਰਾਂ ਦੀ ਬਦੌਲਤ ਹੀ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ।
ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਮੈਡਮ ਬਹੁਤ ਮਿਹਨਤੀ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕਾਲਜ ਨਿਸ਼ਚਿਤ ਤੌਰ ‘ਤੇ ਤਰੱਕੀ ਦੇ ਨਵੇਂ ਮੰਜ਼ਿਲਾਂ ਹਾਸਲ ਕਰੇਗਾ।
ਇਸ ਸਮੇਂ ਪ੍ਰੋ. ਅਮਨਦੀਪ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਮਨਜੀਤ ਸਿੰਘ ਗਰੇਵਾਲ, ਸੰਦੀਪ ਸਿੰਘ, ਮੈਡਮ ਸੰਦੀਪ ਕੌਰ, ਮੈਡਮ ਮਨਜੀਤ ਕੌਰ ਅਤੇ ਮੈਡਮ ਦਰੋਪਤੀ ਵੀ ਮੌਜੂਦ ਸਨ।
Principal Jaspreet Kaur Bains a Noble and Honest Personality: Khairpur
Mohali, April 8 (Pushpinder Singh Kurali):
Youth leader Bikramjit Singh ‘Bicky’ Khairpur met Madam Jaspreet Kaur Bains to congratulate her on being appointed as the Principal of Government College, Mohali.
On this occasion, Bicky Khairpur said that Madam Jaspreet Kaur Bains is a noble and honest personality. He shared that he had studied under her for five years and she has always been a source of inspiration for students.
He further informed that Madam Jaspreet Kaur Bains recently took charge as Principal and has been a Professor of English. He added that it is due to the dedicated efforts of the professors of Government College, Mohali that students like him have been able to establish their identity in society.
Professor Sukhwinder Singh stated that the new Principal is very hardworking and under her leadership, the college will certainly progress further.
On this occasion, Prof. Amandeep Singh, Prof. Gurpreet Kaur, Manjit Singh Grewal, Sandeep Singh, Madam Sandeep Kaur, Madam Manjit Kaur, and Madam Daropti were also present.
Comments are closed.