ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਗਰਮੀਆਂ ਤੇਜ਼, ਦਾਅਵੇਦਾਰਾਂ ਵੱਲੋਂ ਜੋੜ-ਤੋੜ ਸ਼ੁਰੂ
ਕਾਂਗਰਸ ਕੋਲ ਸਪੱਸ਼ਟ ਬਹੁਮਤ, ਚੰਨੀ ਦੀ ਪਸੰਦ ਬਣੇਗੀ ਪ੍ਰਧਾਨਗੀ ਦੀ ਕੁੰਜੀ
ਚੰਡੀਗੜ੍ਹ (ਕਰਨੈਲ ਜੀਤ 5 ਜੂਨ):
ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨਗੀ ਦੇ ਦਾਅਵੇਦਾਰ ਆਪਣੇ ਹੱਕ ਵਿੱਚ ਸਮਰਥਨ ਇਕੱਠਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਕੌਂਸਲਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।
ਭਾਵੇਂ ਅਜੇ ਤੱਕ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕਿ ਪ੍ਰਧਾਨ ਦਾ ਅਹੁਦਾ ਕਿਸ ਵਰਗ ਲਈ ਰਾਖਵਾਂ ਹੋਵੇਗਾ, ਪਰ ਇਸ ਦੇ ਬਾਵਜੂਦ ਪ੍ਰਧਾਨਗੀ ਦੇ ਚਾਹਵਾਨਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਦੀ ਟਿਕਟ ‘ਤੇ ਜਿੱਤੇ ਕੌਂਸਲਰ ਇੱਕ-ਦੂਜੇ ਨਾਲ ਸੰਪਰਕ ਕਰ ਰਹੇ ਹਨ ਅਤੇ ਆਪਣੇ ਸਮਰਥਨ ਨੂੰ ਮਜ਼ਬੂਤ ਕਰਨ ਲਈ ਦੋਸਤਾਂ ਅਤੇ ਹਮਾਇਤੀਆਂ ਦੀ ਮਦਦ ਲੈ ਰਹੇ ਹਨ। ਦੂਜੇ ਪਾਸੇ ਕੁਝ ਆਜ਼ਾਦ ਉਮੀਦਵਾਰ ਵੀ ਪ੍ਰਧਾਨ ਦਾ ਅਹੁਦਾ ਹਾਸਲ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹਨ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮੋਰਿੰਡਾ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ 10 ਉਮੀਦਵਾਰ ਜੇਤੂ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ਼ ਇੱਕ ਉਮੀਦਵਾਰ ਜਗਪਾਲ ਸਿੰਘ ਭੰਗੂ ਜਿੱਤ ਹਾਸਲ ਕਰ ਸਕਿਆ। ਇਸ ਤੋਂ ਇਲਾਵਾ ਚਾਰ ਆਜ਼ਾਦ ਉਮੀਦਵਾਰ ਵੀ ਜੇਤੂ ਰਹੇ, ਜਿਨ੍ਹਾਂ ਵਿੱਚੋਂ ਦੋ ਨੇ ਕਾਂਗਰਸ ਪਾਰਟੀ ਨਾਲ ਜੁੜਨ ਦਾ ਫ਼ੈਸਲਾ ਕਰ ਲਿਆ ਹੈ।
ਮੋਰਿੰਡਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਜੱਦੀ ਹਲਕੇ ਸ੍ਰੀ ਚਮਕੌਰ ਸਾਹਿਬ ਅਧੀਨ ਆਉਂਦਾ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਨਗਰ ਕੌਂਸਲ ਦਾ ਅਗਲਾ ਪ੍ਰਧਾਨ ਕਾਂਗਰਸ ਪਾਰਟੀ ਨਾਲ ਹੀ ਸਬੰਧਤ ਹੋਵੇਗਾ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਉਮੀਦਵਾਰ ਨੂੰ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਮਿਲੇਗੀ, ਉਸ ਦੇ ਸਿਰ ਹੀ ਪ੍ਰਧਾਨਗੀ ਦਾ ਤਾਜ ਸਜੇਗਾ।
ਕਾਂਗਰਸ ਦੇ ਸਾਰੇ ਜੇਤੂ ਕੌਂਸਲਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਅਤੇ ਚਰਨਜੀਤ ਸਿੰਘ ਚੰਨੀ ਜਿਸ ਵੀ ਕੌਂਸਲਰ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਕਰਨਗੇ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਫ਼ੈਸਲੇ ‘ਤੇ ਟਿਕੀਆਂ ਹੋਈਆਂ ਹਨ ਕਿ ਆਖ਼ਿਰਕਾਰ ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜਦਾ ਹੈ।
English Translation
Chandigarh, June 5 (Karnailjit):
Following the declaration of the Municipal Council Morinda election results, political activities regarding the post of Council President have intensified. Aspirants for the presidency are making continuous efforts to gather support in their favor and are actively reaching out to elected councillors.
Although the government has not yet issued a notification specifying the category for which the President’s post will be reserved, contenders for the position have already accelerated their political activities. Councillors elected on Congress party tickets are in touch with one another and are seeking support through their friends and supporters. On the other hand, some independent councillors are also fully active in their bid to secure the top post.
It is noteworthy that in the recently concluded Municipal Council Morinda elections, 10 candidates of the Congress Party emerged victorious, while the Shiromani Akali Dal managed to win only one seat through Jagpal Singh Bhangu. Besides this, four independent candidates also won the elections, out of whom two have already decided to join the Congress Party.
Morinda falls under the Sri Chamkaur Sahib constituency, the native constituency of former Punjab Chief Minister and current Member of Parliament Charanjit Singh Channi. Political circles strongly believe that the next President of the Municipal Council will belong to the Congress Party. It is also being widely discussed that the candidate who receives the support of Charanjit Singh Channi is likely to secure the presidency.
All the victorious Congress councillors have stated that they will accept the decision of the party high command and Charanjit Singh Channi regarding the selection of the Council President. Now, all eyes are on the upcoming decision as to who will ultimately wear the crown of Municipal Council Morinda President.
हिंदी अनुवाद
चंडीगढ़, 5 जून (कर्णैलजीत):
नगर कौंसिल मोरिंडा के चुनाव परिणाम आने के बाद अब अध्यक्ष पद को लेकर राजनीतिक गतिविधियां तेज हो गई हैं। अध्यक्ष पद के दावेदार अपने पक्ष में समर्थन जुटाने के लिए लगातार प्रयास कर रहे हैं और पार्षदों से संपर्क साध रहे हैं।
हालांकि अभी तक सरकार की ओर से यह अधिसूचना जारी नहीं की गई है कि अध्यक्ष का पद किस वर्ग के लिए आरक्षित होगा, लेकिन इसके बावजूद अध्यक्ष पद के इच्छुक उम्मीदवारों ने अपनी गतिविधियां तेज कर दी हैं। कांग्रेस टिकट पर जीतकर आए पार्षद आपस में संपर्क बनाए हुए हैं और अपने समर्थन को मजबूत करने के लिए मित्रों तथा समर्थकों की मदद ले रहे हैं। दूसरी ओर कुछ निर्दलीय उम्मीदवार भी अध्यक्ष पद हासिल करने के लिए पूरी तरह सक्रिय हैं।
गौरतलब है कि हाल ही में हुए नगर कौंसिल मोरिंडा चुनावों में कांग्रेस पार्टी के 10 उम्मीदवार विजयी रहे, जबकि शिरोमणि अकाली दल का केवल एक उम्मीदवार जगपाल सिंह भंगू जीत दर्ज कर सका। इसके अलावा चार निर्दलीय उम्मीदवार भी विजयी हुए, जिनमें से दो ने कांग्रेस पार्टी में शामिल होने का फैसला कर लिया है।
मोरिंडा, पंजाब के पूर्व मुख्यमंत्री और वर्तमान सांसद Charanjit Singh Channi के पैतृक विधानसभा क्षेत्र श्री चमकौर साहिब के अंतर्गत आता है। राजनीतिक गलियारों में यह चर्चा जोरों पर है कि नगर कौंसिल का अगला अध्यक्ष कांग्रेस पार्टी से ही होगा। साथ ही यह भी माना जा रहा है कि जिस उम्मीदवार को चरणजीत सिंह चन्नी का समर्थन मिलेगा, उसी के सिर अध्यक्ष पद का ताज सजेगा।
कांग्रेस के सभी विजयी पार्षदों का कहना है कि पार्टी हाईकमान और चरणजीत सिंह चन्नी जिस भी पार्षद को अध्यक्ष बनाने का निर्णय करेंगे, वह सभी को स्वीकार होगा। अब सबकी निगाहें आने वाले दिनों में होने वाले फैसले पर टिकी हुई हैं कि आखिर नगर कौंसिल मोरिंडा की अध्यक्षता का ताज किसके सिर सजेगा।