ਮਾਣਕਪੁਰ ਸ਼ਰੀਫ ਦੇ ਸਾਲਾਨਾ ਸੱਭਿਆਚਾਰਕ ਉਰਸ ਮੇਲੇ ਦਾ ਪੋਸਟਰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਰਿਲੀਜ਼
3, 4 ਤੇ 5 ਮਈ ਨੂੰ ਸਜੇਗਾ ਪੁਰਾਤਨ ਮੇਲਾ, ਇਲਾਕੇ ਦੀਆਂ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਮੂਲੀਅਤ ਦੀ ਅਪੀਲ
ਮੁਹਾਲੀ, 2 ਮਈ (ਪੁਸ਼ਪਿੰਦਰ ਸਿੰਘ ਕੁਰਾਲੀ): ਪਿੰਡ ਮਾਣਕਪੁਰ ਸ਼ਰੀਫ ਵਿਖੇ ਪਾਵਨ ਦਰਗਾਹ ‘ਤੇ ਕਰਵਾਏ ਜਾਂਦੇ ਪੁਰਾਤਨ ਸੱਭਿਆਚਾਰਕ ਸਾਲਾਨਾ ਉਰਸ ਮੇਲੇ ਦਾ ਪੋਸਟਰ ਅੱਜ ਇੱਕ ਸਾਦੇ ਸਮਾਗਮ ਦੌਰਾਨ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਰਿਲੀਜ਼ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਦੱਸਿਆ ਕਿ ਸਰਪੰਚ ਦਲਬੀਰ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਜ਼ਰਤ ਹਾਫਿਜ ਮੁਹੰਮਦ ਮੂਸਾ ਸਾਹਿਬ ਦੀ ਪਾਵਨ ਦਰਗਾਹ ‘ਤੇ ਕਰਵਾਇਆ ਜਾਣ ਵਾਲਾ ਸਾਲਾਨਾ ਉਰਸ ਮੇਲਾ ਇਸ ਵਾਰ ਵੀ 3, 4 ਅਤੇ 5 ਮਈ ਨੂੰ ਪਿੰਡ ਮਾਣਕਪੁਰ ਸ਼ਰੀਫ (ਮੁਹਾਲੀ) ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਮੌਕੇ ਹਰ ਸਾਲ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ। ਇਸ ਦੇ ਨਾਲ ਹੀ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਮੇਲੇ ਦੀ ਰੌਣਕ ਵਧਾਉਂਦੇ ਹਨ। ਪੰਜਾਬ ਦੇ ਨਾਮੀ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੇ।
ਉਨ੍ਹਾਂ ਹੋਰ ਦੱਸਿਆ ਕਿ ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਵੱਡੇ ਪੱਧਰ ‘ਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸਰਪੰਚ ਦਲਬੀਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ-ਚੜ੍ਹ ਕੇ ਮੇਲੇ ਵਿੱਚ ਹਾਜ਼ਰੀ ਭਰ ਕੇ ਦਰਗਾਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ।
ਇਸ ਮੌਕੇ ਸਮਰ ਬਿਲਿੰਗ, ਸਤਿੰਦਰ ਮਾਹਲ ਭਜੌਲੀ, ਮੇਜਰ ਸਿੰਘ, ਰਾਜਵੀਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ ਟੋਨੀ, ਮਾਨ ਸਿੰਘ, ਦਵਿੰਦਰ ਸਿੰਘ, ਗੁਰਸੇਵਕ ਸਿੰਘ, ਕੁਲਦੀਪ ਸਿੰਘ ਅਤੇ ਸੰਜੀਵ ਕੁਮਾਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
English news
Mohali, May 2 (Pushpinder Singh Kurali): The poster of the ancient annual cultural Urs fair held at the holy shrine in village Manakpur Sharif was released today during a simple ceremony by Congress leader Gurpratap Singh Padyala.
On this occasion, Gurpratap Singh Padyala informed that with the support of Sarpanch Dalbir Singh, the entire Gram Panchayat and devotees, the annual Urs fair organized at the holy shrine of Hazrat Hafiz Muhammad Musa Sahib will once again be celebrated with great devotion on May 3, 4 and 5 at village Manakpur Sharif (Mohali).
He said that every year a large number of devotees participate in the fair. Besides this, leaders from various political, religious and social organizations also grace the occasion and add to its grandeur. Renowned Punjabi artists will entertain the devotees through their performances during the fair.
He further informed that special arrangements for large-scale langar have been made for the devotees attending the event. Sarpanch Dalbir Singh and the entire Gram Panchayat have appealed to people of the area to participate enthusiastically and become part of the celebrations at the holy shrine.
On this occasion, Samar Billing, Satinder Mahal Bhajoli, Major Singh, Rajveer Singh, Sarabjit Singh, Parminder Singh Tony, Maan Singh, Davinder Singh, Gursewak Singh, Kuldeep Singh and Sanjeev Kumar, along with other dignitaries, were also present.
Comments are closed.