ਪ੍ਰੀ-ਐਸ.ਆਈ.ਆਰ ਮੈਪਿੰਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਬੀ.ਐਲ.ਓਜ਼ ਦਾ ਸਨਮਾਨ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਸੌਂਪੇ ਪ੍ਰਸ਼ੰਸਾ ਪੱਤਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਤੇ ਪਾਰ ਦਰਸ਼ੀ ਬਣਾਉਣ ਵਿੱਚ ਮਹਿਲਾ ਬੀ.ਐਲ.ਓਜ਼ ਦੀ ਭੂਮਿਕਾ ਬੇਹੱਦ ਅਹਿਮ: ਡਿਪਟੀ ਕਮਿਸ਼ਨਰ
ਤਰਨ ਤਾਰਨ, 11 ਮਾਰਚ : ਨਵਦੀਪ ਸ਼ੈਂਟੀ
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅੱਜ ਮੁੱਖ ਚੋਣ ਅਫ਼ਸਰ, ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ 21-ਤਰਨ ਤਾਰਨ, 22-ਖੇਮਕਰਨ, 23-ਪੱਟੀ ਅਤੇ 24-ਖਡੂਰ ਸਾਹਿਬ ਦੇ ਪ੍ਰੀ-ਐਸ.ਆਈ.ਆਰ ਮੈਪਿੰਗ ਵਿੱਚ ਵਧੀਆ ਕੰਮ ਕਰਨ ਵਾਲੀਆਂ ਤਿੰਨ-ਤਿੰਨ ਮਹਿਲਾ ਬੀ.ਐਲ.ਓਜ਼ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬੀ.ਐਲ.ਓਜ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹਿਲਾ ਬੀ.ਐਲ.ਓਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਮੌਕੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮਾਨਤਾ ਦੇਣਾ ਹੋਰ ਮਹਿਲਾਵਾਂ ਲਈ ਵੀ ਪ੍ਰੇਰਨਾ ਸਾਬਿਤ ਹੋਵੇਗਾ।
ਇਸ ਮੌਕੇ ਸਨਮਾਨਿਤ ਹੋਈਆਂ ਬੀ.ਐਲ.ਓਜ਼ ਵਿੱਚ ਵਿਧਾਨ ਸਭਾ ਚੋਣ ਹਲਕਾ 21-ਤਰਨ ਤਾਰਨ ਤੋਂ ਅਰਵਿੰਦਰ ਕੌਰ (ਬੂਥ ਨੰਬਰ 80), ਜਸਬੀਰ ਕੌਰ (ਬੂਥ ਨੰਬਰ 81) ਅਤੇ ਹਰਪ੍ਰੀਤ ਕੌਰ (ਬੂਥ ਨੰਬਰ 13), ਵਿਧਾਨ ਸਭਾ ਚੋਣ ਹਲਕਾ 22-ਖੇਮਕਰਨ ਤੋਂ ਨਵਨੀਤ ਕੌਰ (ਬੂਥ ਨੰਬਰ 38), ਲਖਵਿੰਦਰ ਕੌਰ (ਬੂਥ ਨੰਬਰ 40) ਅਤੇ ਕੁਲਦੀਪ ਕੌਰ (ਬੂਥ ਨੰਬਰ 74), ਵਿਧਾਨ ਸਭਾ ਚੋਣ ਹਲਕਾ 23-ਪੱਟੀ ਤੋਂ ਰਣਜੀਤ ਕੌਰ (ਬੂਥ ਨੰਬਰ 24), ਲਖਵਿੰਦਰ ਕੌਰ (ਬੂਥ ਨੰਬਰ 176) ਅਤੇ ਕਰਮਜੀਤ ਕੌਰ (ਬੂਥ ਨੰਬਰ 214), ਅਤੇ ਵਿਧਾਨ ਸਭਾ ਚੋਣ ਹਲਕਾ 24-ਖਡੂਰ ਸਾਹਿਬ ਤੋਂ ਰਣਜੀਤ ਕੌਰ (ਬੂਥ ਨੰਬਰ 62), ਸਰਬਜੀਤ ਕੌਰ (ਬੂਥ ਨੰਬਰ 194) ਅਤੇ ਪਰਮਜੀਤ ਕੌਰ (ਬੂਥ ਨੰਬਰ 195) ਸ਼ਾਮਲ ਸਨ।
ਇਸ ਤੋਂ ਇਲਾਵਾ ਅਰਮਿੰਦਰਪਾਲ ਸਿੰਘ ਚੋਣ ਤਹਿਸੀਲਦਾਰ, ਮਨਮੋਹਣ ਸਿੰਘ ਚੋਣ ਕਾਨੂੰਗੋ, ਕੁਲਵਿੰਦਰ ਸਿੰਘ ਚੋਣ ਕਲਰਕ, ਗੁਰਵਿੰਦਰ ਕੌਰ ਕਲਰਕ ਅਤੇ ਰਣਜੀਤ ਕੌਰ ਕਲਰਕ ਵੀ ਹਾਜ਼ਰ ਸਨ।
Comments are closed.