ਪਥਰੇੜੀ ਜੱਟਾਂ ਵਿਖੇ 26ਵਾਂ ਵਿਸ਼ਾਲ ਕੁਸ਼ਤੀ ਦੰਗਲ 14 ਮਾਰਚ ਨੂੰ

ਅਖਾੜਾ ਸ੍ਰੀ ਗੁਰੂ ਨਾਨਕ ਕਮੇਟੀ ਵੱਲੋਂ ਕਰਵਾਇਆ ਜਾਵੇਗਾ ਦੰਗਲ, ਝੰਡੀ ਦੀਆਂ 5 ਵੱਡੀਆਂ ਕੁਸ਼ਤੀਆਂ ਹੋਣਗੀਆਂ – ਨੰਬਰਦਾਰ ਰਵਿੰਦਰ ਸਿੰਘ ਰਵੀ

ਐਸ.ਏ.ਐਸ. ਨਗਰ, 13 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ) – ਪਿੰਡ ਪਥਰੇੜੀ ਜੱਟਾਂ ਵਿਖੇ ਅਖਾੜਾ ਸ੍ਰੀ ਗੁਰੂ ਨਾਨਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 26ਵਾਂ ਸਲਾਨਾ ਵਿਸ਼ਾਲ ਕੁਸ਼ਤੀ ਦੰਗਲ 14 ਮਾਰਚ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਰਵੀ ਨੰਬਰਦਾਰ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਸੱਦੇ ਹੋਏ ਕੁਸ਼ਤੀ ਅਖਾੜਿਆਂ ਦੇ ਪਹਿਲਵਾਨ ਹੀ ਭਾਗ ਲੈ ਸਕਣਗੇ ਅਤੇ ਬਿਨਾਂ ਸੱਦੇ ਕਿਸੇ ਵੀ ਪਹਿਲਵਾਨ ਦੀ ਕੁਸ਼ਤੀ ਨਹੀਂ ਕਰਵਾਈ ਜਾਵੇਗੀ।

ਨੰਬਰਦਾਰ ਰਵੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀਆਂ 5 ਵੱਡੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਜੇਤੂ ਪਹਿਲਵਾਨਾਂ ਨੂੰ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੁਸ਼ਤੀ ਦੰਗਲ ਵਿੱਚ ਪਹੁੰਚ ਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਨ।

News in English

S.A.S. Nagar, March 13,(Pushpinder Singh Kurali)- The 26th annual Mega Wrestling Dangal will be organized by Akhara Sri Guru Nanak Committee at village Pathreri Jattan in collaboration with all the residents of the city and locals on Saturday, March 14.

Disclosing this here today, Chief Organiser Ravinder Singh Ravi Nambardar said that only the wrestlers of the wrestling akharas invited will be able to participate in this wrestling dangal and no wrestler will be allowed to wrestle without invitation.

Numberdar Ravi said that 5 big flag wrestling will be held in this wrestling dangal. The winning wrestlers will be felicitated with big prizes. He appealed to the locals to reach out to this wrestling dangal and cheer for the wrestlers.

Comments are closed.