ਆਪਰੇਸ਼ਨ ਪਰਹਾਰ–2: ਰਾਜਪੁਰਾ ‘ਚ ਵੱਡੀ ਪੁਲਿਸ ਕਾਰਵਾਈ
ਰਿਪੋਰਟ ਸੁਸ਼ੀਲ ਕੁਮਾਰ
ਰਾਜਪੁਰਾ 9 ਫਰਵਰੀ:-
ਆਪਰੇਸ਼ਨ ਪਰਹਾਰ–2 ਤਹਿਤ ਰਾਜਪੁਰਾ ਪੁਲਿਸ ਦਾ ਵੱਡਾ ਐਕਸ਼ਨ
ਪਟਿਆਲਾ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਰਾਜਪੁਰਾ ਸਾਊਥ ਜ਼ੋਨ ਵਿੱਚ ਆਪਰੇਸ਼ਨ ਪਰਹਾਰ–2 ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸਵੇਰੇ 5 ਵਜੇ ਤੋਂ ਹੀ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਮੈਦਾਨ ਵਿੱਚ ਉਤਾਰੀਆਂ ਗਈਆਂ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।
ਐਸਐਚਓ, ਡੀਐਸਪੀ ਅਤੇ ਐਸਪੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਵੱਡੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਰਾਜਪੁਰਾ ਸਾਊਥ ਵਿੱਚ 2 ਪੱਕੇ ਅਤੇ 4 ਮੋਬਾਈਲ ਨਾਕੇ ਲਗਾਏ ਗਏ ਹਨ, ਜਿੱਥੇ ਬਿਨਾਂ ਨੰਬਰ ਪਲੇਟ ਵਾਲੇ ਦੋ-ਪਹੀਆ ਵਾਹਨਾਂ ਅਤੇ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਵਾਂਟੇਡ ਮੁਲਜ਼ਮਾਂ, ਪ੍ਰੋਕਲੇਮਡ ਅਫ਼ੈਂਡਰਾਂ, ਗੈਂਗਸਟਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਾਲ ਹੀ ਰੇਲਵੇ ਸਟੇਸ਼ਨਾਂ, ਭੀੜਭਾੜ ਵਾਲੀਆਂ ਥਾਵਾਂ ਅਤੇ ਪੀਜੀ/ਕਿਰਾਏ ਦੇ ਮਕਾਨਾਂ ‘ਚ ਰਹਿ ਰਹੇ ਲੋਕਾਂ ਦੀ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਹੁਣ ਤੱਕ 6 ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਪੁੱਛਗਿੱਛ ਅਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਜੇਕਰ ਕਿਸੇ ਦੇ ਅਪਰਾਧਿਕ ਤੱਤਾਂ ਨਾਲ ਸੰਬੰਧ ਸਾਹਮਣੇ ਆਏ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਆਪਰੇਸ਼ਨ ਲਈ ਹੈੱਡਕੁਆਰਟਰ ਵੱਲੋਂ ਵਾਧੂ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਅਤੇ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ।
Watch our YouTube video
Comments are closed.