ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੌਰਾਨ ਫਰਨੀਚਰ ਤੇ ਪਲਾਈ ਉਦਯੋਗ ’ਤੇ ਵਿਸ਼ੇਸ਼ ਸੈਸ਼ਨ
ਲੱਕੜ ਅਧਾਰਤ ਐਗਰੋ ਫਾਰੈਸਟਰੀ ਨੂੰ ਵਾਤਾਵਰਣ ਪੱਖੋਂ ਟਿਕਾਊ ਅਤੇ ਉਦਯੋਗ ਲਈ ਕੱਚੇ ਮਾਲ ਦਾ ਮਹੱਤਵਪੂਰਨ ਸਰੋਤ ਦੱਸਿਆ
ਚੰਡੀਗੜ੍ਹ, 15 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ):
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐਸ)-2026 ਦੇ ਤੀਜੇ ਅਤੇ ਆਖਰੀ ਦਿਨ ਸੂਬੇ ਵਿੱਚ ਪਲਾਈ ਅਤੇ ਫਰਨੀਚਰ ਉਦਯੋਗ ਨੂੰ ਸਮਰਪਿਤ ਇਕ ਵਿਸ਼ੇਸ਼ ਸੈਸ਼ਨ ਦੌਰਾਨ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸਕੱਤਰ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਵਿਗਿਆਨ ਤੇ ਤਕਨਾਲੋਜੀ ਪ੍ਰਿਯਾਂਕ ਭਾਰਤੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਐਗਰੋ ਫਾਰੈਸਟਰੀ ਨੂੰ ਫਰਨੀਚਰ ਅਤੇ ਪਲਾਈ ਉਦਯੋਗ ਲਈ ਕੱਚੇ ਮਾਲ ਦਾ ਮਹੱਤਵਪੂਰਨ ਸਰੋਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਡਲ ਆਰਥਿਕ ਤੌਰ ’ਤੇ ਲਾਭਕਾਰੀ ਹੋਣ ਦੇ ਨਾਲ-ਨਾਲ ਵਾਤਾਵਰਣ ਪੱਖੋਂ ਵੀ ਟਿਕਾਊ ਹੈ।
ਉਨ੍ਹਾਂ ਲੱਕੜ ਅਧਾਰਤ ਐਗਰੋ ਫਾਰੈਸਟਰੀ ਨੂੰ ਹੋਰ ਉਤਸ਼ਾਹਿਤ ਕਰਨ ਦੀ ਵਕਾਲਤ ਕਰਦਿਆਂ ਦੱਸਿਆ ਕਿ ਇਸ ਖੇਤਰ ਨੂੰ ਰੁੱਖ ਸੁਰੱਖਿਆ ਬਿੱਲ ਤੋਂ ਛੋਟ ਦੇਣ ਲਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜੋ ਇਸ ਵੇਲੇ ਪ੍ਰਕਿਰਿਆ ਅਧੀਨ ਹੈ।
ਪੈਨਲ ਚਰਚਾ ਦੌਰਾਨ ਵਿਰਗੋ ਪੈਨਲਜ਼ ਦੇ ਐਮ.ਡੀ. ਨਰੇਸ਼ ਤਿਵਾੜੀ, ਸੈਂਚੁਰੀ ਪਲਾਈਬੋਰਡਜ਼ ਦੇ ਹੈੱਡ ਮੈਨੂਫੈਕਚਰਿੰਗ, ਰਿਸਰਚ ਐਂਡ ਡਿਵੈਲਪਮੈਂਟ ਸੁਨੀਲ ਸ਼ੇਖਾਵਤ, ਸਾਵਿਤਰੀ ਵੁੱਡਜ਼ ਦੇ ਡਾਇਰੈਕਟਰ ਮੁਕੇਸ਼ ਗੋਇਲ ਅਤੇ ਪੰਜਾਬ ਪਲਾਈਵੁੱਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ ਨੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪੇਂਡੂ ਖੇਤਰਾਂ ਵਿੱਚ ਉਦਯੋਗਿਕ ਮਜ਼ਦੂਰਾਂ ਦੀ ਸੁਰੱਖਿਆ, ਵਾਤਾਵਰਣ ਅਨੁਕੂਲ ਉਤਪਾਦਾਂ ਦੇ ਪ੍ਰਚਾਰ ਅਤੇ ਸਫੈਦੇ ਤੇ ਪੋਪਲਰ ਦੇ ਪੌਦੇ ਲਗਾ ਕੇ ਖਾਲੀ ਜ਼ਮੀਨਾਂ ’ਤੇ ਖੇਤੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।
News in Hindi
प्रगतिशील पंजाब निवेशक सम्मेलन 2026 में फर्नीचर और प्लाई उद्योग पर विशेष सत्र
लकड़ी आधारित एग्रो फॉरेस्ट्री को पर्यावरण के लिहाज से टिकाऊ और उद्योग के लिए कच्चे माल का महत्वपूर्ण स्रोत बताया गया
चंडीगढ़, 15 मार्च (पुष्पिंदर सिंह कुराली):
प्रगतिशील पंजाब निवेशक सम्मेलन (पीपीआईएस)-2026 के तीसरे और अंतिम दिन राज्य में प्लाई और फर्नीचर उद्योग को समर्पित एक विशेष सत्र के दौरान विभिन्न मुद्दों पर विस्तार से चर्चा की गई।
वन एवं वन्यजीव संरक्षण, विज्ञान और प्रौद्योगिकी विभाग के सचिव प्रियंक भारती ने अपने उद्घाटन संबोधन में एग्रो फॉरेस्ट्री को फर्नीचर और प्लाई उद्योग के लिए कच्चे माल का एक महत्वपूर्ण स्रोत बताया। उन्होंने कहा कि यह मॉडल आर्थिक रूप से व्यवहारिक होने के साथ-साथ पर्यावरण के दृष्टिकोण से भी टिकाऊ है।
उन्होंने लकड़ी आधारित एग्रो फॉरेस्ट्री को प्रोत्साहित करने की आवश्यकता पर बल देते हुए बताया कि एग्रो फॉरेस्ट्री को वृक्ष संरक्षण बिल से छूट देने का प्रस्ताव तैयार किया गया है, जो फिलहाल प्रक्रिया में है।
पैनल चर्चा के दौरान विरगो पैनल्स के एमडी नरेश तिवाड़ी, सेंचुरी प्लाईबोर्ड्स के हेड मैन्युफैक्चरिंग, रिसर्च एंड डेवलपमेंट सुनील शेखावत, सावित्री वुड्स के डायरेक्टर मुकेश गोयल और पंजाब प्लाईवुड मैन्युफैक्चरर्स एसोसिएशन के अध्यक्ष इंदरजीत सिंह सोहल ने विभिन्न मुद्दों पर अपने विचार साझा किए। उन्होंने ग्रामीण क्षेत्रों में औद्योगिक मजदूरों की सुरक्षा, पर्यावरण अनुकूल उत्पादों को बढ़ावा देने और सफेदा तथा पॉपलर के पौधे लगाकर खाली जमीन पर खेती को प्रोत्साहित करने पर जोर दिया।
Comments are closed.