ਗੁਰਦੁਆਰਾ ਕਰਤਾਰਸਰ ਸਾਹਿਬ ਪਡਿਆਲਾ ਵਿਖੇ 26 ਮਾਰਚ ਨੂੰ ਅਕਾਲੀਦਲ ਪੁਨਰ ਸੁਰਜੀਤ ਦੀ ਵਿਸ਼ਾਲ ਮੀਟਿੰਗ

ਗਿਆਨੀ ਹਰਪ੍ਰੀਤ ਸਿੰਘ, ਰਵੀਇੰਦਰ ਸਿੰਘ ਦੁੰਮਣਾ ਤੇ ਪ੍ਰੋ. ਚੰਦੂਮਾਜਰਾ ਸਮੇਤ ਕਈ ਸੀਨੀਅਰ ਆਗੂ ਕਰਨਗੇ ਸੰਬੋਧਨ l

ਐਸ.ਏ.ਐਸ. ਨਗਰ, 20 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ) – ਅਕਾਲੀਦਲ ਪੁਨਰ ਸੁਰਜੀਤ ਦੇ ਵਰਕਰਾਂ ਅਤੇ ਅਹੁੱਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਹਰਬੰਸ ਸਿੰਘ ਕਧੋਲਾਂ ਦੀ ਅਗਵਾਈ ਹੇਠ ਹੋਈ।

ਮੀਟਿੰਗ ਦੌਰਾਨ ਹਰਬੰਸ ਸਿੰਘ ਕਧੋਲਾਂ ਅਤੇ ਅਰਵਿੰਦਰ ਸਿੰਘ ਪੈਟਾਂ ਨੇ ਜਾਣਕਾਰੀ ਦਿੱਤੀ ਕਿ 26 ਮਾਰਚ ਸਵੇਰੇ 11 ਵਜੇ ਪਿੰਡ ਪਡਿਆਲਾ ਵਿਖੇ ਸਥਿਤ ਗੁਰਦੁਆਰਾ ਕਰਤਾਰਸਰ ਸਾਹਿਬ ਨੇੜੇ ਪ੍ਰਭ ਆਸਰਾ ਸੰਸਥਾ ਵਿੱਚ ਅਕਾਲੀਦਲ ਪੁਨਰ ਸੁਰਜੀਤ ਵੱਲੋਂ ਇੱਕ ਵਿਸ਼ਾਲ ਇਕੱਠ ਕਰਵਾਇਆ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਰਵੀਇੰਦਰ ਸਿੰਘ ਦੁੰਮਣਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਵਿੰਦਰ ਸਿੰਘ ਡੂਮਛੇੜੀ ਸਮੇਤ ਕਈ ਸੀਨੀਅਰ ਆਗੂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਵਰਕਰਾਂ ਨੂੰ ਸੰਬੋਧਨ ਕਰਨਗੇ।

ਆਗੂਆਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ।
ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਚਰਚਾ ਕਰਕੇ ਵੱਖ-ਵੱਖ ਜ਼ਿੰਮੇਵਾਰੀਆਂ ਵਰਕਰਾਂ ਨੂੰ ਸੌਂਪੀਆਂ ਗਈਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਦੀਪ ਸਿੰਘ, ਭਜਨ ਸਿੰਘ ਸ਼ੇਰਗਿੱਲ, ਜਸਵੰਤ ਸਿੰਘ, ਸਰਬਜੀਤ ਸਿੰਘ ਕਾਦੀਮਾਜਰਾ, ਦਰਸ਼ਨ ਸਿੰਘ ਕੰਸਾਲਾ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਸੁਰਿੰਦਰ ਸਿੰਘ ਕਾਦੀਮਾਜਰਾ, ਮਨਜੀਤ ਸਿੰਘ ਮੁੰਧੋਂ, ਪ੍ਰਿੰਸੀਪਲ ਸਪਿੰਦਰ ਸਿੰਘ, ਗੁਰਮੁੱਖ ਸਿੰਘ ਬਡਾਲੀ, ਜਗਜੀਤ ਸਿੰਘ ਬਡਾਲਾ, ਸੁਰਿੰਦਰ ਸਿੰਘ ਮਾਮੂਪੁਰ, ਹਰਚੰਦ ਸਿੰਘ ਸੰਗਤਪੁਰਾ, ਤਰਨਜੀਤ ਸਿੰਘ ਬਮਨਾੜਾ, ਬਾਬਾ ਸੰਤਾ ਸਿੰਘ ਧਿਆਨਪੁਰਾ, ਪ੍ਰੀਤਮ ਸਿੰਘ ਸੱਲੋਮਾਜਰਾ, ਰਵਿੰਦਰ ਸਿੰਘ ਵਜੀਦਪੁਰ, ਗੁਰਸੇਵਕ ਸਿੰਘ ਸਿੰਘਪੁਰਾ, ਬਲਦੇਵ ਸਿੰਘ ਖਿਜਰਾਬਾਦ, ਹਰਜਿੰਦਰ ਸਿੰਘ ਕੁਲਗਰਾਂ, ਗੁਰਮੀਤ ਸਿੰਘ ਸ਼ਾਟੂ, ਗੁਰਮੀਤ ਸਿੰਘ ਮਕੜੌਨਾਂ ਆਦਿ ਹਾਜ਼ਰ ਸਨ।

News in English

SAD revival meeting to be held at Gurdwara Kartarsar Sahib Padiala on March 26
S.A.S. Nagar, March 20 (Pushpinder Singh Kurali): A meeting of the workers and office bearers of the revival of the Akali Dal was held under the chairmanship of senior party leader Harbans Singh Kadholan.
During the meeting, Harbans Singh Kadholan and Arvinder Singh Pattan informed that a grand gathering would be held on March 26 at 11 am at Prabh Asra Sanstha near Gurdwara Kartarsar Sahib in village Padiala.
The event was attended by party president Giani Harpreet Singh, Ravinder Singh Dumna, Prof. Senior leaders including Prem Singh Chandumajra, Gurwinder Singh Doomchheri will address the workers.
The leaders appealed to the workers to participate more actively and take the party’s policies to every household to make the event a success.
During the meeting, various responsibilities were entrusted to the workers after a detailed discussion on the preparations for the event.
Prominent among those who were present on the occasion included Baba Deep Singh, Bhajan Singh Shergill, Jaswant Singh, Sarabjit Singh Kadimajra, Darshan Singh Kansala, Jathedar Tejpal Singh Kurali, Surinder Singh Kadimajra, Manjit Singh Mundhon, Principal Spinder Singh, Gurmukh Singh Badali, Jagjit Singh Badala, Surinder Singh Mamupur, Harchand Singh Sangatpura, Taranjit Singh Bamnara, Baba Santa Singh Dhyanpura, Pritam Singh Salomajra, Ravinder Singh Wajidpur. Others present on the occasion included Gursewak Singh Singhpura, Baldev Singh Khijrabad, Harjinder Singh Kulgran, Gurmeet Singh Shatu, Gurmeet Singh Makrona and others.

Comments are closed.