ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਦੀ ਭੀੜ ਕੁਰਾਲੀ ਰੈਲੀ ਵਿੱਚ ਪੁੱਜੀ, ਭਾਜਪਾ ਦੇ ਹੱਕ ‘ਚ ਸਮਰਥਨ – ਰਾਣਾ ਰਣਜੀਤ ਸਿੰਘ ਗਿੱਲ
ਅਕਾਲੀ ਦਲ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਿਲ • ਨੌਜਵਾਨਾਂ ਦੀ ਵੱਡੀ ਭਾਗੀਦਾਰੀ
ਐਸ.ਏ.ਐਸ. ਨਗਰ, 30 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ):
ਭਾਰਤੀ ਜਨਤਾ ਪਾਰਟੀ ਵੱਲੋਂ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿੱਚ ਕਰਵਾਈ ਗਈ ਵਿਸ਼ਾਲ ਰੈਲੀ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਦੇਖਣ ਨੂੰ ਮਿਲੀ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਰਪੂਰ ਜੋਸ਼ ਨਾਲ ਹਿੱਸਾ ਲਿਆ ਅਤੇ ਭਾਜਪਾ ਦੇ ਹੱਕ ਵਿੱਚ ਸਮਰਥਨ ਜਤਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਲੋਕਾਂ ਦੀ ਇਹ ਭਾਰੀ ਹਾਜ਼ਰੀ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਵਿੱਚ ਭਾਜਪਾ ਪ੍ਰਤੀ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਹਲਕੇ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਰਥਨ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।
ਰਾਣਾ ਗਿੱਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੁਭਾਸ਼ ਸ਼ਰਮਾ ਅਤੇ ਜ਼ਿਲਾ ਪ੍ਰਧਾਨ ਸੰਜੀਵ ਸਿਸ਼ਟ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਰੈਲੀ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਮੀਡੀਆ ਦੇ ਸਾਰੇ ਸਾਥੀਆਂ ਦਾ ਵੀ ਆਭਾਰ ਪ੍ਰਗਟਾਇਆ।
ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਆਗੂ ਭਾਜਪਾ ਵਿੱਚ ਸ਼ਾਮਿਲ ਹੋਏ। ਇਨ੍ਹਾਂ ਵਿੱਚ ਜਸਪ੍ਰੀਤ ਕੌਰ (ਸਾਬਕਾ ਨਗਰ ਕੌਂਸਲ ਪ੍ਰਧਾਨ ਖਰੜ), ਰਜਵੰਤ ਕੌਰ (ਐਮਸੀ ਖਰੜ), ਬੀਬੀ ਤਰਨਜੀਤ ਕੌਰ (ਐਮਸੀ ਨਵਾਂਗਰਾਉਂ), ਗੁਰਬਚਨ ਸਿੰਘ (ਐਮਸੀ), ਬੀਬੀ ਤਾਰੋ ਦੇਵੀ, ਮਨਜਿੰਦਰ ਸਿੰਘ ਸਾਬੀ (ਐਮਸੀ ਕੁਰਾਲੀ), ਸਾਹਿਲ ਗੁਪਤਾ (ਮੀਤ ਪ੍ਰਧਾਨ, ਅਕਾਲੀ ਦਲ ਜ਼ਿਲਾ ਮੋਹਾਲੀ), ਇਕਬਾਲ ਸੈਣੀ (ਸਾਬਕਾ ਕੌਂਸਲਰ), ਕ੍ਰਿਸ਼ਨ ਕੁਮਾਰ ਭੂਟਾ, ਸੰਜੂ (ਸਾਬਕਾ ਸਰਪੰਚ ਫਤਿਹਪੁਰ), ਮੁਕੇਸ਼, ਗੁਣਦੀਪ ਵਰਮਾ, ਦਰਸ਼ਨ ਨਾਢਾ, ਗੁਲਾਬ ਸਿੰਘ, ਪਿੰਕਾ (ਸ਼ਿਵਾਲਿਕ ਸਿਟੀ), ਅਬੇ ਰਠੋਰ, ਬੰਟੀ ਧਾਲੀਵਾਲ, ਬੀਰਪਾਲ ਸਿੰਘ, ਵਰਿੰਦਰ ਰਾਣਾ ਅਤੇ ਵਿੱਕੀ ਰਾਣਾ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸਰੋਪੇ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।
ਇਸ ਮੌਕੇ ਨੌਜਵਾਨ ਸੁੱਖੂ ਕੁਰਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨ ਭਾਜਪਾ ਵਿੱਚ ਸ਼ਾਮਿਲ ਹੋਏ, ਜਿਸ ਨਾਲ ਪਾਰਟੀ ਨੂੰ ਹਲਕੇ ਵਿੱਚ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
News in Hindi
एस.ए.एस. नगर, 30 मार्च (पुष्पिंदर सिंह कुराली):
भारतीय जनता पार्टी द्वारा कुराली की नई अनाज मंडी में आयोजित विशाल रैली के दौरान भारी बारिश के बावजूद हजारों की संख्या में लोगों की उपस्थिति देखने को मिली। इस मौके पर बड़ी संख्या में युवाओं ने भी पूरे जोश के साथ भाग लिया और भाजपा के पक्ष में समर्थन जताया।
इस अवसर पर संबोधित करते हुए वरिष्ठ भाजपा नेता राणा रणजीत सिंह गिल ने कहा कि लोगों की यह भारी उपस्थिति इस बात का संकेत है कि पंजाब में भाजपा के प्रति लोगों का रुझान बढ़ रहा है और आने वाले समय में पार्टी और मजबूत होगी। उन्होंने क्षेत्र की संगत का धन्यवाद करते हुए कहा कि यह समर्थन भाजपा की जन-हितैषी नीतियों पर लोगों के भरोसे को दर्शाता है।
राणा गिल ने हरियाणा के मुख्यमंत्री नायब सिंह सैनी, पंजाब भाजपा अध्यक्ष सुनील जाखड़, कार्यकारी अध्यक्ष अश्वनी शर्मा, सुभाष शर्मा तथा जिला अध्यक्ष संजीव सिष्ट का भी धन्यवाद किया, जिन्होंने रैली के दौरान अपने विचार साझा किए। उन्होंने प्रशासन और मीडिया के सभी साथियों का भी आभार व्यक्त किया।
रैली के दौरान बड़ी संख्या में शिरोमणि अकाली दल से जुड़े नेता भाजपा में शामिल हुए। इनमें जसप्रीत कौर (पूर्व नगर परिषद अध्यक्ष, खरड़), रजवंत कौर (एमसी खरड़), बीबी तरनजीत कौर (एमसी नवांग्रांव), गुरबचन सिंह (एमसी), बीबी तारो देवी, मनजिंदर सिंह साबी (एमसी कुराली), साहिल गुप्ता (उपाध्यक्ष, अकाली दल जिला मोहाली), इकबाल सैनी (पूर्व पार्षद), कृष्ण कुमार भुट्टा, संजू (पूर्व सरपंच फतेहपुर), मुकेश, गुणदीप वर्मा, दर्शन नाढ़ा, गुलाब सिंह, पिंका (शिवालिक सिटी), अबे राठौर, बंटी ढालीवाल, बीरपाल सिंह, वरिंदर राणा और विक्की राणा शामिल हैं। इन सभी को हरियाणा के मुख्यमंत्री नायब सिंह सैनी द्वारा सिरोपा पहनाकर पार्टी में शामिल किया गया।
इस मौके पर युवा नेता सुख्खू कुराली की अगुवाई में बड़ी संख्या में युवाओं ने भाजपा का दामन थामा, जिससे पार्टी को क्षेत्र में और मजबूती मिलने की उम्मीद जताई जा रही है।
News in English
S.A.S. Nagar, March 30 (Pushpinder Singh Kurali):
A massive rally organized by the Bharatiya Janata Party at the New Grain Market in Kurali witnessed the presence of thousands of people despite heavy rainfall. A large number of युवाओं also participated with great enthusiasm and expressed their support for the BJP.
Addressing the gathering, senior BJP leader Rana Ranjit Singh Gill said that such a huge turnout clearly indicates that the inclination of people towards the BJP is increasing in Punjab and the party will become stronger in the coming time. He thanked the people of the constituency and stated that this support reflects the public’s trust in the pro-people policies of the BJP.
Rana Gill also expressed his gratitude to Haryana Chief Minister Nayab Singh Saini, Punjab BJP President Sunil Jakhar, Working President Ashwani Sharma, Subhash Sharma, and District President Sanjeev Sisht for sharing their views during the rally. He also thanked the administration and members of the media.
During the rally, a large number of leaders associated with the Shiromani Akali Dal joined the BJP. Those who joined include Jaspreet Kaur (former Municipal Council President, Kharar), Rajwant Kaur (MC Kharar), Bibi Tarnjeet Kaur (MC Naya Gaon), Gurbachan Singh (MC), Bibi Taro Devi, Manjinder Singh Sabi (MC Kurali), Sahil Gupta (Vice President, Akali Dal, District Mohali), Iqbal Saini (former councillor), Krishan Kumar Bhutta, Sanju (former Sarpanch, Fatehpur), Mukesh, Gundeep Verma, Darshan Nadha, Gulab Singh, Pinka (Shivalik City), Abe Rathore, Bunty Dhaliwal, Birpal Singh, Varinder Rana, and Vicky Rana. All of them were formally inducted into the party by Haryana Chief Minister Nayab Singh Saini by presenting them with ceremonial robes.
On this occasion, a large number of youth also joined the BJP under the leadership of young leader Sukhhu Kurali, further strengthening the party in the region.