ਪਹਿਲੀ ਜ਼ਿਲ੍ਹਾ ਮੋਹਾਲੀ ਪੇਂਡੂ ਫੁੱਟਬਾਲ ਲੀਗ ਵਿੱਚ ਚਨਾਲੋਂ ਦੀ ਟੀਮ ਬਣੀ ਜੇਤੂ

6 ਮਹੀਨੇ ਚੱਲੀ ਲੀਗ ਦਾ ਸ਼ਾਨਦਾਰ ਸਮਾਪਨ • ਪੈਨਲਟੀ ਕਿਕਾਂ ਵਿੱਚ ਚਤਾਮਲੀ ਨੂੰ ਹਰਾਇਆ

ਕੁਰਾਲੀ, 30 ਮਾਰਚ (ਪੁਸ਼ਪਿੰਦਰ ਸਿੰਘ):
ਸਥਾਨਕ ਸਿੰਘਪੁਰਾ ਰੋਡ ਸਥਿਤ ਫੁੱਟਬਾਲ ਸਟੇਡੀਅਮ ਵਿੱਚ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਕਲੱਬ ਵੱਲੋਂ ਪਹਿਲੀ ਜ਼ਿਲ੍ਹਾ ਮੋਹਾਲੀ ਪੰਜਾਬ ਪੇਂਡੂ ਫੁੱਟਬਾਲ ਲੀਗ ਦਾ ਸਫਲ ਆਯੋਜਨ ਕੀਤਾ ਗਿਆ।

ਕਲੱਬ ਦੇ ਸਰਪ੍ਰਸਤ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਗਭਗ 6 ਮਹੀਨੇ ਤੱਕ ਚੱਲੀ ਇਸ ਲੀਗ ਦੇ ਮੈਚ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਸ ਲੀਗ ਦਾ ਮੁੱਖ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਸੀ।

ਉਨ੍ਹਾਂ ਦੱਸਿਆ ਕਿ ਲੀਗ ਦੇ ਸੈਮੀਫਾਈਨਲ ਮੁਕਾਬਲੇ ਫੁੱਟਬਾਲ ਕਲੱਬ ਕੁਰਾਲੀ, ਫੁੱਟਬਾਲ ਕਲੱਬ ਚਤਾਮਲੀ, ਫੁੱਟਬਾਲ ਕਲੱਬ ਖਿਜਰਾਬਾਦ ਅਤੇ ਫੁੱਟਬਾਲ ਕਲੱਬ ਚਨਾਲੋਂ ਦੀਆਂ ਟੀਮਾਂ ਵਿਚਕਾਰ ਖੇਡੇ ਗਏ। ਇਨ੍ਹਾਂ ਵਿੱਚੋਂ ਚਤਾਮਲੀ ਅਤੇ ਚਨਾਲੋਂ ਦੀਆਂ ਟੀਮਾਂ ਨੇ ਆਪਣੇ-ਆਪਣੇ ਮੈਚ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਭਾਰੀ ਵਰਖਾ ਦੇ ਬਾਵਜੂਦ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਦੋਵੇਂ ਟੀਮਾਂ ਇੱਕ-ਇੱਕ ਗੋਲ ਕਰਕੇ ਬਰਾਬਰੀ ‘ਤੇ ਰਹੀਆਂ। ਇਸ ਤੋਂ ਬਾਅਦ ਫੈਸਲਾ ਪੈਨਲਟੀ ਕਿਕਾਂ ਰਾਹੀਂ ਕੀਤਾ ਗਿਆ, ਜਿਸ ਵਿੱਚ ਚਨਾਲੋਂ ਦੀ ਟੀਮ ਨੇ ਚਤਾਮਲੀ ਨੂੰ ਹਰਾਕੇ ਟਰਾਫੀ ਅਤੇ ਇਨਾਮੀ ਰਾਸ਼ੀ ਆਪਣੇ ਨਾਮ ਕੀਤੀ। ਚਤਾਮਲੀ ਦੀ ਟੀਮ ਦੂਜੇ ਸਥਾਨ ‘ਤੇ ਰਹੀ।

ਇਸ ਮੌਕੇ ਤੀਸਰੇ ਤੋਂ ਅੱਠਵੇਂ ਸਥਾਨ ਤੱਕ ਰਹਿਣ ਵਾਲੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਏ. ਕੇ. ਕੌਸ਼ਲ, ਗੁਰਿੰਦਰ ਸਿੰਘ ਕੈਰੋਂ, ਕੋਚ ਜਸਮੀਤ ਸਿੰਘ, ਕੌਂਸਲਰ ਰਮਾਕਾਂਤ ਕਾਲੀਆ, ਮਨੋਜ ਸਨੂਪੀ, ਮਨੂ ਟਰਾਂਸਪੋਰਟਰ, ਜਗਦੀਪ ਬਾਠ, ਰਾਮਾ ਘੜੂੰਆਂ, ਹਰਵਿੰਦਰ ਸਿੰਘ ਕੰਗ, ਲੱਕੀ ਕਲਸੀ, ਅਵਤਾਰ ਸਿੰਘ ਤਿੱਖਾ, ਗੋਗੀ ਚਨਾਲੋਂ, ਭੇਲੀ ਖਿਜਰਾਬਾਦ, ਪੰਜਾਬ ਸਿੰਘਪੁਰਾ, ਨਿਤਿਨ ਰਾਣਾ, ਹਰਜਿੰਦਰ ਸਿੰਘ (ਸੈਕਟਰੀ, ਪੀ.ਐਫ.ਏ), ਹਰਦੀਪ ਸਿੰਘ (ਪੀ.ਐਫ.ਏ) ਅਤੇ ਅਸ਼ੀਸ਼ ਕੁਮਾਰ ਸਮੇਤ ਇਲਾਕੇ ਦੇ ਕਈ ਮੁਹਤਬਰ ਵਿਅਕਤੀ ਹਾਜ਼ਰ ਸਨ।

Leave A Reply