ਗੁਰਦੁਆਰਾ ਸ੍ਰੀ ਝੰਡਾ ਸਾਹਿਬ ਦੀ ਨਵੀਂ ਕਮੇਟੀ ਵਿੱਚ ਗੁਰਮੇਲ ਸਿੰਘ ਕਲਾਰਾਂ ਸਰਬਸੰਮਤੀ ਨਾਲ ਮੁੱਖ ਸੇਵਾਦਾਰ ਚੁਣੇ
ਸੰਗਤਾਂ ਨੂੰ ਅਪੀਲ—ਸੇਵਾ ਲਈ ਨਵੀਂ ਕਮੇਟੀ ਨਾਲ ਹੀ ਸੰਪਰਕ ਕੀਤਾ ਜਾਵੇ
ਐਸ.ਏ.ਐਸ. ਨਗਰ, 30 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ):
ਕੁਰਾਲੀ-ਚੰਡੀਗੜ੍ਹ ਮਾਰਗ ‘ਤੇ ਸਥਿਤ ਪਿੰਡ ਪਡਿਆਲਾ ਦੇ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜਰੂਰੀ ਮੀਟਿੰਗ ਦੌਰਾਨ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਧਾਨ ਗੁਰਮੀਤ ਸਿੰਘ ਸੋਢੀ (ਚੰਡੀਗੜ੍ਹ) ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਸਨ, ਪਰ ਆਪਣੇ ਨਿੱਜੀ ਕੰਮਾਂ ਕਾਰਨ ਉਨ੍ਹਾਂ ਨੇ ਹੁਣ ਜਿੰਮੇਵਾਰੀ ਨਵੀਂ ਕਮੇਟੀ ਨੂੰ ਸੌਂਪ ਦਿੱਤੀ ਹੈ।
ਨਵੀਂ ਕਮੇਟੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਵਿੱਖ ਵਿੱਚ ਸੇਵਾ ਸਬੰਧੀ ਕਿਸੇ ਵੀ ਕਾਰਜ ਲਈ ਨਵੀਂ ਕਮੇਟੀ ਨਾਲ ਹੀ ਸੰਪਰਕ ਕੀਤਾ ਜਾਵੇ। ਪ੍ਰਬੰਧਕਾਂ ਨੇ ਦੱਸਿਆ ਕਿ ਸੇਵਾ ਲਈ ਨਵੇਂ ਸੰਪਰਕ ਨੰਬਰ 94631 17665 ਅਤੇ 88722 20537 ਜਾਰੀ ਕੀਤੇ ਗਏ ਹਨ ਅਤੇ ਪੁਰਾਣੇ ਨੰਬਰ ਬੰਦ ਕਰ ਦਿੱਤੇ ਗਏ ਹਨ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਗੁਰਮੇਲ ਸਿੰਘ ਕਲਾਰਾਂ ਨੂੰ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣਿਆ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਪਡਿਆਲਾ, ਹਰਦੇਵ ਸਿੰਘ ਪਡਿਆਲਾ, ਭੁਪਿੰਦਰ ਸਿੰਘ (ਸਾਬਕਾ ਸਰਪੰਚ ਲਖਨੌਰ), ਜਵਾਲਾ ਸਿੰਘ ਝਿੰਗੜਾਂ, ਨੈਬ ਸਿੰਘ ਰਕੌਲੀ, ਤਰਲੋਚਨ ਸਿੰਘ ਪਡਿਆਲਾ, ਮੇਜਰ ਸਿੰਘ ਪਡਿਆਲਾ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਲਖਨੌਰ, ਸਪਿੰਦਰ ਸਿੰਘ ਸ਼ਾਹਪੁਰ, ਹਰਪ੍ਰੀਤ ਸਿੰਘ ਵਿੱਕੀ, ਜਗਦੀਸ਼ ਸਿੰਘ ਪਡਿਆਲਾ, ਗੁਰਮੇਲ ਸਿੰਘ ਨਨਹੇੜੀਆ, ਤਰਲੋਚਨ ਸਿੰਘ (ਸਰਪੰਚ ਨੱਗਲਗੜੀਆ), ਬਿਕਰਮ ਸਿੰਘ ਅਤੇ ਨੱਥਾ ਸਿੰਘ ਪਡਿਆਲਾ ਨੂੰ ਮੈਂਬਰ ਵਜੋਂ ਚੁਣਿਆ ਗਿਆ।
ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਲਗਾਤਾਰ ਲੜੀ ਚੱਲ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਪੀ.ਜੀ.ਆਈ. ਵਿੱਚ ਮਰੀਜ਼ਾਂ ਲਈ ਲੰਗਰ ਸੇਵਾ ਨਿਰਵਿਘਨ ਤੌਰ ‘ਤੇ ਜਾਰੀ ਹੈ।
ਅੰਤ ਵਿੱਚ ਪ੍ਰਬੰਧਕਾਂ ਨੇ ਸੰਗਤਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਸੇਵਾ ਕਰਨ ਲਈ ਸਿਰਫ਼ ਨਵੀਂ ਕਮੇਟੀ ਅਤੇ ਜਾਰੀ ਕੀਤੇ ਨੰਬਰਾਂ ‘ਤੇ ਹੀ ਸੰਪਰਕ ਕੀਤਾ ਜਾਵੇ।