ਟੈਕਨੀਕਲ ਸਰਵਿਸ ਯੂਨੀਅਨ (TSU) ਅਤੇ ਮਨਿਸਟਰੀਅਲ ਸਰਵਿਸ ਯੂਨੀਅਨ (MSU) ਦੀ ਸਾਂਝੀ ਮੀਟਿੰਗ ਸੰਪੰਨ

ਰਿਪੋਰਟ: ਸੁਸ਼ੀਲ ਕੁਮਾਰ

ਰਾਜਪੁਰਾ ਮਿਤੀ 9 ਫਰਵਰੀ 2026 ਟੈਕਨੀਕਲ ਸਰਵਿਸ ਯੂਨੀਅਨ (TSU) ਅਤੇ ਮਨਿਸਟਰੀਅਲ ਸਰਵਿਸ ਯੂਨੀਅਨ (MSU) ਰਾਜਪੁਰਾ ਮੰਡਲ ਦੀ ਸਾਂਝੀ ਮੀਟਿੰਗ TSU ਦਫਤਰ ਰਾਜਪੁਰਾ ਵਿਖੇ ਕਰਵਾਈ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ (ਪ੍ਰਧਾਨ, TSU) ਅਤੇ ਸੁਨੀਲ ਕੁਮਾਰ (ਸਕੱਤਰ, ਪੈਨਸ਼ਨ ਐਸੋਸੀਏਸ਼ਨ ਰਾਜਪੁਰਾ) ਵੱਲੋਂ ਕੀਤੀ ਗਈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ ਆਗੂਆਂ ਵਿੱਚ ਹਰਪਾਲ ਸਿੰਘ (ਪ੍ਰਧਾਨ MSU), ਬਰਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ MSU), ਕੁਲਦੀਪ ਸਿੰਘ (ਜੋਨ ਪ੍ਰਧਾਨ TSU), ਨਿਰਮਲ ਸਿੰਘ (ਸਕੱਤਰ TSU ਪੰਜਾਬ), ਕ੍ਰਿਸ਼ਨ ਦੇਵ (ਸਰਕਲ ਪ੍ਰਧਾਨ ਪਟਿਆਲਾ), ਕਰਨੈਲ ਸਿੰਘ (ਪ੍ਰਧਾਨ ਰਾਜਪੁਰਾ) ਅਤੇ ਪ੍ਰਮੋਦ ਕੌਸ਼ਲ (ਪਟਿਆਲਾ ਪੈਨਸ਼ਨ ਐਸੋਸੀਏਸ਼ਨ) ਸ਼ਾਮਲ ਹੋਏ।

ਮੀਟਿੰਗ ਦੌਰਾਨ ਇੱਕ ਮਹੱਤਵਪੂਰਨ ਫ਼ੈਸਲੇ ਤਹਿਤ ਫੈਡਰੇਸ਼ਨ AITUC ਨੂੰ ਅਲਵਿਦਾ ਕਹਿ ਕੇ ਨਾਜਰ ਸਿੰਘ (ਪ੍ਰਧਾਨ) ਆਪਣੀ ਪੂਰੀ ਟੀਮ ਸਮੇਤ TSU ਅਤੇ MSU ਵਿੱਚ ਸ਼ਾਮਲ ਹੋ ਗਏ। TSU ਅਤੇ MSU ਵੱਲੋਂ ਸਾਰੇ ਨਵੇਂ ਸਾਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਗਿਆ।

ਸਟੇਜ ਦੀ ਕਾਰਵਾਈ ਗੁਰਦੀਪ ਸਿੰਘ (ਪ੍ਰੈਸ ਸਕੱਤਰ) ਅਤੇ ਅਰਵਿੰਦਰ ਸਿੰਘ (ਸਕੱਤਰ) ਵੱਲੋਂ ਸੰਚਾਲਿਤ ਕੀਤੀ ਗਈ।

TSU ਵਿੱਚ ਸ਼ਾਮਲ ਹੋਏ ਮੈਂਬਰ

1. ਪ੍ਰਧਾਨ — ਨਾਜਰ ਸਿੰਘ
2. ਰਵੀਕਾਂਤ — ਲਾਈਨਮੈਨ
3. ਮਨਦੀਪ ਕੁਮਾਰ — ਲਾਈਨਮੈਨ
4. ਅਜੈਬ ਸਿੰਘ — ਲਾਈਨਮੈਨ
MSU ਵਿੱਚ ਸ਼ਾਮਲ ਹੋਏ ਮੈਂਬਰ
1. ਡਵੀਜ਼ਨ ਪ੍ਰਧਾਨ — ਜਸ਼ਨਪ੍ਰੀਤ ਕੌਰ
2. ਸੀਨੀਅਰ ਮੀਤ ਪ੍ਰਧਾਨ — ਗੁਲਸ਼ਨ ਕੁਮਾਰ
3. ਮੀਤ ਪ੍ਰਧਾਨ — ਮਨਪ੍ਰੀਤ ਕੌਰ
4. ਸਕੱਤਰ — ਸਤਵਿੰਦਰ ਪਾਲ ਸਿੰਘ
5. ਸਾਹਿਤ ਸਕੱਤਰ — ਸਿਮਰਤਾ ਪੂਰੀ
6. ਕੈਸ਼ੀਅਰ — ਤਰਨਜੋਤ ਸਿੰਘ
7. ਸਹਿਕ ਕੈਸ਼ੀਅਰ — ਸਤਪਾਲ ਸਿੰਘ
8. ਜਥੇਬੰਦਕ ਸਕੱਤਰ — ਸਨੀ ਸਿੰਘਲਾ
9. ਮੀਤ ਪ੍ਰਧਾਨ — ਕ੍ਰਿਸ਼ਨਾ ਦੇਵੀ
10. ਸਲਾਹਕਾਰ — ਮੋਹਨ ਸਿੰਘ ਅਤੇ ਬੁੱਧ ਸਿੰਘ
11. ਪ੍ਰੈੱਸ ਸਕੱਤਰ — ਉਦੇ ਭਾਨ

Comments are closed.