ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ‘ਇਨਵੈਸਟੀਚਰ ਸੈਰੇਮਨੀ’ ਦਾ ਸ਼ਾਨਦਾਰ ਆਯੋਜਨ

ਨਵੀਂ ਵਿਦਿਆਰਥੀ ਕੌਂਸਲ ਨੂੰ ਸੌਂਪੀਆਂ ਜ਼ਿੰਮੇਵਾਰੀਆਂ, ਵਿਦਿਆਰਥੀਆਂ ਨੇ ਸਹੁੰ ਚੁੱਕ ਕੇ ਲੀਡਰਸ਼ਿਪ ਦਾ ਕੀਤਾ ਸੰਕਲਪ

ਮੁਹਾਲੀ, 3 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾਂ ਰੋਡ ਵਿਖੇ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਲਈ ‘ਇਨਵੈਸਟੀਚਰ ਸੈਰੇਮਨੀ’ ਬੜੇ ਉਤਸ਼ਾਹ ਅਤੇ ਮਾਣ ਨਾਲ ਕਰਵਾਈ ਗਈ।

ਇਸ ਵਿਸ਼ੇਸ਼ ਮੌਕੇ ‘ਤੇ ਸਕੂਲ ਦੀ ਮਾਨਯੋਗ ਪ੍ਰਿੰਸੀਪਲ ਵੰਦਨਾ ਬਾਂਸਲ, ਐਕਟੀਵਿਟੀ ਇੰਚਾਰਜ ਸੋਫੀਆ ਹਾਰਡੀ, ਸੀਨੀਅਰ ਕੋਆਰਡੀਨੇਟਰ ਮੁਕਤੇਸ਼ ਕੁਮਾਰ ਅਤੇ ਮਿਡਲ ਸਕੂਲ ਕੋਆਰਡੀਨੇਟਰ ਦੀਪੂ ਮਲਿਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਦਕਿ ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਸਮਾਗਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਚਰਨੀਂ ਅਰਦਾਸ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਬੈਜ ਅਤੇ ਸੈਸ਼ ਲਗਾ ਕੇ ਸਨਮਾਨਿਤ ਕੀਤਾ ਗਿਆ।

ਇਸ ਸਾਲ ਚੁਣੇ ਗਏ ਮੁੱਖ ਵਿਦਿਆਰਥੀਆਂ ਵਿੱਚ ਸਕੂਲ ਕੈਪਟਨ ਰਵਨੀਸ਼ ਸਿੰਘ, ਸਕੂਲ ਵਾਈਸ ਕੈਪਟਨ ਇਸ਼ਰੀਤ ਕੌਰ, ਐਕਟੀਵਿਟੀ ਕੈਪਟਨ ਹਰਸਿਮਰਤ ਕੌਰ ਅਤੇ ਵਾਈਸ ਐਕਟੀਵਿਟੀ ਕੈਪਟਨ ਵਿਆਪਕ ਕੌਰ ਸ਼ਾਮਲ ਹਨ। ਨਵੇਂ ਚੁਣੇ ਗਏ ਆਗੂਆਂ ਨੇ ਪੂਰੀ ਨਿਸ਼ਠਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਸਕੂਲ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ।

ਇਸ ਦੌਰਾਨ ਵੱਖ-ਵੱਖ ਹਾਊਸਾਂ ਦੇ ਕੈਪਟਨ, ਵਾਈਸ ਕੈਪਟਨ ਅਤੇ ਅਸਿਸਟੈਂਟ ਕੈਪਟਨਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਸੁਰੀਲਾ ਗੀਤ, ਹਿੰਦੀ ਕਵਿਤਾ ਅਤੇ ਸ਼ਾਨਦਾਰ ਡਾਂਸ ਪੇਸ਼ਕਾਰੀ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ।

ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੀਡਰਸ਼ਿਪ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਇਹ ਜ਼ਿੰਮੇਵਾਰੀ, ਸੇਵਾ ਅਤੇ ਦੂਜਿਆਂ ਲਈ ਮਿਸਾਲ ਬਣਨ ਦਾ ਨਾਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਸਮਾਗਮ ਦੀ ਸਮਾਪਤੀ ਅਸ਼ੀਰਵਾਦ ਅਤੇ ਧੰਨਵਾਦੀ ਮਤੇ ਨਾਲ ਹੋਈ।

News in English

Mohali, May 3 (Pushpinder Singh Kurali):
Brookfield International School, Siswan Road, organized its Investiture Ceremony with great enthusiasm and pride to elect the new Student Council and entrust them with responsibilities.

On this special occasion, the school’s esteemed Principal Vandana Bansal, Activity In-charge Sophia Hardy, Senior Coordinator Muktesh Kumar, and Middle School Coordinator Deepu Malik were specially present, while the ceremony was presided over by the school President Manav Singla.

The event commenced with prayers seeking divine blessings, following which the members of the Student Council were honored with badges and sashes.

The key student leaders selected this year include School Captain Ravneesh Singh, School Vice-Captain Ishreet Kaur, Activity Captain Harsimrat Kaur, and Vice Activity Captain Vyapak Kaur. The newly elected leaders took an oath to perform their duties with dedication and uphold the values and principles of the school.

During the ceremony, captains, vice-captains, and assistant captains of various houses were also assigned their responsibilities. Students presented a vibrant cultural programme featuring a melodious song, a Hindi poem, and an impressive dance performance, adding charm to the occasion.
Addressing the students, School President Manav Singla said that leadership is not merely a position but a

responsibility, service, and an opportunity to set an example for others. He motivated the students to move forward with honesty, discipline, and self-confidence.
The ceremony concluded with blessings and a vote of thanks.

Comments are closed.