ਛੋਟੀ ਬੱਚੀ ਨੇ ਕੀਤਾ ਭਾਜਪਾ ਉਮੀਦਵਾਰ ਸੰਨੀ ਰਾਣਾ ਦੇ ਚੋਣ ਦਫ਼ਤਰ ਦਾ ਉਦਘਾਟਨ
ਵਾਰਡ ਨੰਬਰ 14 ਤੋਂ ਨੌਜਵਾਨ ਉਮੀਦਵਾਰ ਨੇ ਚੋਣ ਪ੍ਰਚਾਰ ਨੂੰ ਦਿੱਤੀ ਤੇਜ਼ੀ
ਕੁਰਾਲੀ, 18 ਮਈ (ਪੁਸ਼ਪਿੰਦਰ ਸਿੰਘ):
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਚੋਣ ਪ੍ਰਚਾਰ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਵਾਰਡ ਨੰਬਰ 14 ਤੋਂ ਭਾਜਪਾ ਦੇ ਨੌਜਵਾਨ ਉਮੀਦਵਾਰ ਹਰਵਿੰਦਰ ਸਿੰਘ ਸੰਨੀ ਰਾਣਾ ਵੱਲੋਂ ਗੋਹਰ ਰੋਡ ‘ਤੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਦਫ਼ਤਰ ਦਾ ਉਦਘਾਟਨ ਇੱਕ ਛੋਟੀ ਬੱਚੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ।
ਉਦਘਾਟਨ ਸਮਾਗਮ ਦੀ ਸ਼ੁਰੂਆਤ ਧਾਰਮਿਕ ਰਸਮਾਂ ਅਨੁਸਾਰ ਪੂਜਾ-ਅਰਚਨਾ ਨਾਲ ਹੋਈ। ਇਸ ਮੌਕੇ ਭਾਜਪਾ ਆਗੂ ਚਰਨਜੀਤ ਸਿੰਘ ਚੰਨਾ ਕਾਲੇਵਾਲ, ਰਾਣਾ ਹਰਮੇਸ਼ ਕੁਮਾਰ, ਮੰਡਲ ਪ੍ਰਧਾਨ ਤਰੁਣ ਕੌਸ਼ਲ ਅਤੇ ਅਸ਼ਵਨੀ ਕੁਮਾਰ ਬਿੱਟੂ ਸਮੇਤ ਕਈ ਪਤਵੰਤੇ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਦੌਰਾਨ ‘ਭਾਰਤ ਮਾਤਾ ਕੀ ਜੈ’ ਅਤੇ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉਠਿਆ ਅਤੇ ਪਾਰਟੀ ਵਰਕਰਾਂ ਨੇ ਹਰਵਿੰਦਰ ਸਿੰਘ ਸੰਨੀ ਰਾਣਾ ਦੀ ਜਿੱਤ ਯਕੀਨੀ ਬਣਾਉਣ ਦਾ ਪ੍ਰਣ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਇੱਕ ਨਵੇਂ ਭਾਰਤ ਦੇ ਨਿਰਮਾਣ ਵੱਲ ਅੱਗੇ ਵੱਧ ਰਿਹਾ ਹੈ ਅਤੇ ਅੱਜ ਜਨਤਾ ਦਾ ਭਰੋਸਾ ਭਾਜਪਾ ‘ਤੇ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਕੁਰਾਲੀ ਨੂੰ ਵਿਕਾਸ ਦੇ ਰਾਹ ‘ਤੇ ਅੱਗੇ ਲੈ ਜਾ ਸਕਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕੁਰਾਲੀ ਵਿੱਚ ਇੱਕ ਟੀਮ ਵਜੋਂ ਕੰਮ ਕਰ ਰਹੀ ਹੈ ਅਤੇ ਇਸ ਵਾਰ ਨਗਰ ਕੌਂਸਲ ਵਿੱਚ ਭਾਜਪਾ ਦੀ ਮਜ਼ਬੂਤ ਹਾਜ਼ਰੀ ਦਰਜ ਹੋਵੇਗੀ। ਉਨ੍ਹਾਂ ਵੱਖ-ਵੱਖ ਵਾਰਡਾਂ ਦੇ ਨਿਵਾਸੀਆਂ ਨੂੰ ਭਾਜਪਾ ਦੇ ਹੱਕ ਵਿੱਚ ਸਮਰਥਨ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਅਭਿਸ਼ੇਕ ਗੁਪਤਾ, ਸੁੱਖੂ ਕੁਰਾਲੀ, ਵਿਸ਼ਵ ਬਜਾਜ, ਨਿਤੀਸ਼ ਗੋਇਲ, ਵਰੁਣ ਗੁਪਤਾ, ਵਿਜੇ ਗੁਪਤਾ, ਸ਼ਤਰੂਘਨ, ਜੋਗਿੰਦਰ ਅਗਰਵਾਲ, ਉੱਤਮ ਚੰਦ, ਸੰਜੀਵ ਰਾਠੌਰ, ਰਮੇਸ਼ ਰਾਠੌਰ, ਭਾਨੂ ਰਾਠੌਰ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।
Comments are closed.