ਚੌਧਰੀ ਹਸਪਤਾਲ ਵਿੱਚ ਵਿਸ਼ਾਲ ਮੁਫ਼ਤ ਬਵਾਸੀਰ ਕੈਂਪ ਦੌਰਾਨ 150 ਮਰੀਜ਼ਾਂ ਦਾ ਚੈਕਅੱਪ
25 ਮਰੀਜ਼ਾਂ ਦੇ ਜਰਮਨ ਲੇਜ਼ਰ ਤਕਨੀਕ ਨਾਲ ਸਫਲ ਆਪ੍ਰੇਸ਼ਨ, ਮਾਹਿਰ ਡਾਕਟਰਾਂ ਦੀ ਟੀਮ ਨੇ ਦਿੱਤੀਆਂ ਸੇਵਾਵਾਂ
ਚੰਡੀਗੜ੍ਹ, 31 ਮਈ (ਰਿਪੋਰਟ: ਪੁਸ਼ਪਿੰਦਰ ਸਿੰਘ ਕੁਰਾਲੀ):
ਕੁਰਾਲੀ ਸ਼ਹਿਰ ਦੇ ਸਿੰਘਪੁਰਾ ਰੋਡ ਸਥਿਤ ਮਸ਼ਹੂਰ ਚੌਧਰੀ ਹਸਪਤਾਲ ਵਿਖੇ ਬਵਾਸੀਰ ਦੇ ਮਰੀਜ਼ਾਂ ਲਈ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਮਰੀਜ਼ਾਂ ਦਾ ਚੈਕਅੱਪ ਕਰਨ ਦੇ ਨਾਲ-ਨਾਲ ਆਪ੍ਰੇਸ਼ਨ ਵੀ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਿੰਦਰ ਸਿੰਘ ਚੌਧਰੀ ਅਤੇ ਬਵਾਸੀਰ ਰੋਗਾਂ ਦੇ ਮਾਹਿਰ ਡਾ. ਮਨਨ ਸਿੰਘ ਚੌਧਰੀ ਨੇ ਦੱਸਿਆ ਕਿ ਪੰਜ ਰੋਜ਼ਾ ਇਸ ਕੈਂਪ ਵਿੱਚ ਕਲਕੱਤਾ ਤੋਂ ਆਏ ਮਾਹਿਰ ਡਾਕਟਰ ਡਾ. ਕਲਿਆਣ ਦੀ ਅਗਵਾਈ ਹੇਠ ਹਿਮਾਚਲ, ਹਰਿਆਣਾ ਅਤੇ ਹੋਰ ਕਈ ਰਾਜਾਂ ਤੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 150 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ 25 ਦੇ ਕਰੀਬ ਮਰੀਜ਼ਾਂ ਦੇ ਜਰਮਨ ਲੇਜ਼ਰ ਤਕਨੀਕ ਨਾਲ ਬਿਨਾਂ ਕਿਸੇ ਤਕਲੀਫ਼ ਅਤੇ ਘੱਟ ਖ਼ਰਚੇ ‘ਤੇ ਸਫਲ ਆਪ੍ਰੇਸ਼ਨ ਕੀਤੇ ਗਏ। ਡਾ. ਮਨਨ ਸਿੰਘ ਨੇ ਕਿਹਾ ਕਿ ਜਿਹੜੇ ਮਰੀਜ਼ਾਂ ਦੇ ਆਪ੍ਰੇਸ਼ਨ ਬਾਕੀ ਹਨ, ਉਨ੍ਹਾਂ ਦਾ ਅਗਲੇ ਹਫ਼ਤੇ ਜਰਮਨ ਲੇਜ਼ਰ ਤਕਨੀਕ ਨਾਲ ਇਲਾਜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਇਸ ਤਰ੍ਹਾਂ ਦੇ ਕੈਂਪ ਨਿਯਮਿਤ ਤੌਰ ‘ਤੇ ਲਗਾਏ ਜਾਂਦੇ ਹਨ ਤਾਂ ਜੋ ਮਰੀਜ਼ਾਂ ਨੂੰ ਮਾਹਿਰ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਵਾਸੀਰ ਦੀ ਬਿਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।
ਕੈਂਪ ਦੇ ਅਖੀਰਲੇ ਦਿਨ ਬਾਹਰਲੇ ਰਾਜਾਂ ਤੋਂ ਆਏ ਮਾਹਿਰ ਡਾਕਟਰ ਡਾ. ਕਲਿਆਣ ਸਮੇਤ ਹੋਰ ਡਾਕਟਰਾਂ ਦਾ ਡਾ. ਰਾਜਿੰਦਰ ਸਿੰਘ ਚੌਧਰੀ ਅਤੇ ਡਾ. ਮਨਨ ਸਿੰਘ ਚੌਧਰੀ ਵੱਲੋਂ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
News in English
Chandigarh, May 31 (Report: Pushpinder Singh Kurali):
A mega free medical check-up camp for piles patients was organised at the renowned Chaudhary Hospital located on Singhpura Road in Kurali city, where patients were examined and surgeries were also performed.
Sharing details about the camp, Dr. Rajinder Singh Chaudhary and piles specialist Dr. Manan Singh Chaudhary said that during the five-day camp, a team of specialist doctors led by renowned piles expert Dr. Kalyan from Kolkata, along with doctors from Himachal Pradesh, Haryana and other states, examined nearly 150 patients.
They informed that around 25 patients were successfully operated upon using German laser technology at affordable rates and without any discomfort. Dr. Manan Singh said that the remaining patients awaiting surgery would undergo operations next week using the same advanced German laser technology.
He further said that such camps are regularly organised at the hospital to provide expert medical services to patients. He appealed to the public to seek timely treatment for piles, as early diagnosis and treatment are essential.
On the concluding day of the camp, specialist doctor Dr. Kalyan and other visiting doctors from outside states were specially honoured with certificates by Dr. Rajinder Singh Chaudhary and Dr. Manan Singh Chaudhary.
Comments are closed.