ਪ੍ਰਾਚੀਨ ਸ਼ਿਵ ਮੰਦਰ ਝਾੜਾਂ ਵਾਲਾ ਬਾਬਾ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਸਲਾਨਾ ਸਮਾਗਮ ਆਯੋਜਿਤ

ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਦੀ ਅਗਵਾਈ ਹੇਠ ਮੁਫ਼ਤ ਸਰਜੀਕਲ ਚੈੱਕਅਪ ਕੈਂਪ ਡਾਕਟਰਾਂ ਵੱਲੋਂ ਕਰੀਬ 80 ਮਰੀਜ਼ਾਂ ਦਾ ਮੁਫ਼ਤ ਚੈੱਕਅਪ l

ਕੁਰਾਲੀ, 16 ਫਰਵਰੀ (ਪੁਸ਼ਪਿੰਦਰ ਸਿੰਘ) — ਪ੍ਰਾਚੀਨ ਸ਼ਿਵ ਮੰਦਰ ਝਾੜਾਂ ਵਾਲਾ ਬਾਬਾ ਵਿਖੇ ਅੱਜ ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਨਾਲ ਹੋਈ, ਜਿਸ ਉਪਰੰਤ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵ ਦੇ ਗੁਣਗਾਨ ਕਰਕੇ ਧਾਰਮਿਕ ਮਾਹੌਲ ਬਣਾਇਆ ਗਿਆ।
ਇਸ ਮੌਕੇ ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਦੀ ਅਗਵਾਈ ਹੇਠ ਮੁਫ਼ਤ ਸਰਜੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਦਵਿੰਦਰ ਸਿੰਘ ਦੇਵਗਨ ਮੈਨੇਜਰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਸਾਬਕਾ ਸਰਪੰਚ ਲਵਖੀਰ ਸਿੰਘ ਬਿੱਟੂ ਗੋਸਲਾ, ਸੰਜੀਵ ਗੋਗਨਾ ਅਤੇ ਜਸਵਿੰਦਰ ਸਿੰਘ ਭੂਰਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਕੈਂਪ ਦੌਰਾਨ ਸਥਾਨਕ ਫੈਮਲੀ ਮੈਡੀਕੇਅਰ ਹਸਪਤਾਲ ਦੇ ਡਾ. ਅਰੁਣ ਸ਼ਰਮਾ (ਐਮ.ਡੀ.), ਡਾ. ਕ੍ਰਿਸ਼ਮਾ ਕਸ਼ਪ ਅਤੇ ਡਾ. ਅਸ਼ੀਮਾ ਰਾਣਾ (ਗਾਇਨੀ ਸਪੈਸ਼ਲਿਸਟ) ਵੱਲੋਂ ਕਰੀਬ 80 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਲੋੜੀਂਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਵੰਡੀਆਂ ਗਈਆਂ।
ਇਸ ਮੌਕੇ ਸੂਰਜ, ਵਿਜੇ ਰਾਣਾ, ਕਾਕਾ ਕੁਰਾਲੀ, ਮੋਨੂੰ, ਰਜਨੀਸ਼ ਸ਼ੁਕਲਾ, ਸੰਜੀਵ ਰਠੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਧਾਰਮਿਕ ਲੰਗਰ ਵੀ ਛਕਿਆ।

Comments are closed.