ਸਰਹਿੰਦ-ਰਾਜਪੁਰਾ ਰੋਡ ਤੇ ਭਿਆਨਕ ਸੜਕ ਹਾਦਸਾ ਇੱਕ ਦੀ ਮੌਤ ਚਾਰ ਗੰਭੀਰ ਜ਼ਖਮੀ
ਟਰਾਲੇ ਨਾਲ ਕਾਰ ਦੀ ਟੱਕਰ, ਸਵੇਰੇ ਨੌਂ ਗਜਾ ਪੀਰ ਨੇੜੇ ਵਾਪਰਿਆ ਹਾਦਸਾ
ਰਾਜਪੁਰਾ, 16 ਫਰਵਰੀ (ਸੁਸੀਲ ਕੁਮਾਰ)
ਸਰਹਿੰਦ-ਰਾਜਪੁਰਾ ਸੜਕ ’ਤੇ ਸੋਮਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਕਾਰ ਟਰਾਲੇ ਨਾਲ ਜਾ ਟਕਰਾਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 8 ਵਜੇ ਨੌਂ ਗਜਾ ਪੀਰ ਨੇੜੇ ਵਾਪਰਿਆ। ਕਾਰ ਵਿੱਚ ਸਵਾਰ ਸਾਰੇ ਵਿਅਕਤੀ ਲਾਲੜੂ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਲੁਧਿਆਣਾ ਤੋਂ ਰਾਜਪੁਰਾ ਰਾਹੀਂ ਲਾਲੜੂ ਵੱਲ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਆ ਰਹੇ ਟਰਾਲੇ ਨੇ ਅਚਾਨਕ ਲੇਨ ਬਦਲ ਦਿੱਤੀ, ਜਿਸ ਕਾਰਨ ਕਾਰ ਡਰਾਈਵਰ ਦਾ ਕੰਟਰੋਲ ਖੋ ਬੈਠੀ ਅਤੇ ਟਰਾਲੇ ਨਾਲ ਜਾ ਟਕਰਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਿਵਲ ਹਸਪਤਾਲ ਰਾਜਪੁਰਾ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਹਸਪਤਾਲ ਵਿੱਚ ਮੌਜੂਦ ਜ਼ਖਮੀਆਂ ਦੇ ਰਿਸ਼ਤੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਾਰ ਆਪਣੇ ਪਾਸੇ ਜਾ ਰਹੀ ਸੀ, ਪਰ ਟਰਾਲੇ ਨੇ ਅਚਾਨਕ ਲੇਨ ਬਦਲ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈਲ
Watch our YouTube video
Comments are closed.