ਤਰਨ ਤਾਰਨ ਪੁਲਿਸ ਦੀ ਵੱਡੀ ਸਫਲਤਾ, ਸਾਬਕਾ ਫੌਜੀ ਕਤਲ ਕੇਸ ਦੇ ਦੋ ਮੁੱਖ ਦੋਸ਼ੀ 36 ਘੰਟਿਆਂ ਵਿੱਚ ਗ੍ਰਿਫ਼ਤਾਰ
ਰਿਪੋਰਟ ਨਵਦੀਪ ਸਿੰਘ
ਤਰਨਤਾਰਨ/ ਮਿਤੀ 7.02.2026
ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਸਨੇਹਦੀਪ ਸ਼ਰਮਾ ਆਈ.ਪੀ.ਐਸ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਰਿਪੁਤਾਪਨ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਤਰਨ ਤਾਰਨ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ (ਡੀ) ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਬੀਤੇ ਦਿਨੀ ਪਿੰਡ ਚੀਮਾਂ ਖੁਰਦ ਵਿੱਚ ਹੋਏ ਸਾਬਕਾ ਫੌਜੀ ਦੇ ਕਤਲ ਕੇਸ ਦੇ ਦੋਸ਼ੀਆਂ ਨੂੰ ਫੜਨ ਲਈ ਤਰਨ ਤਾਰਨ ਪੁਲਿਸ ਦੀਆਂ 06 ਵੱਖ-ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਗਈਆਂ ਸਨ। ਜਿਸਤੇ ਤਰਨ ਤਾਰਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਸ ਕੇਸ ਵਿੱਚ ਲੋੜੀਂਦੇ 02 ਮੁੱਖ ਦੋਸ਼ੀਆਂ
ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਹ ਕਿ ਮਿਤੀ 05-02-2026 ਨੂੰ ਮੁੱਦਈ ਗੁਰਚੇਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੀਮਾ ਖੁਰਦ ਨੇ ਥਾਣਾ ਵਲਟੋਹਾ ਵਿਖੇ ਬਿਆਨ ਦਰਜ਼ ਕਰਵਾਇਆ ਕਿ ਉਸਦਾ ਭਰਾ ਗੁਰਭੇਜ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੀਮਾ ਖੁਰਦ ਘਰੇਲੂ ਕੰਮ ਕਾਜ਼ ਲਈ ਅੱਡਾ ਚੀਮਾ ਖੁਰਦ ਗਿਆ ਸੀ,ਜਿਥੇ ਸ਼ਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਪ੍ਰਤਾਪ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਪ੍ਰਤਾਪ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਵਾਸੀਆਨ ਚੀਮਾ ਖੁਰਦ ਖੜੇ ਸੀ ਤਾਂ ਇਹਨੇ ਨੂੰ ਇਹਨਾਂ ਉਕਤਾਨ ਨੇ ਉਸਦੇ ਭਰਾ ਨੂੰ ਲਲਕਾਰਾ ਮਾਰਿਆ ਅਤੇ ਉਸ ਨਾਲ ਹੱਥੋਪਾਈ ਹੋਣ ਲੱਗ ਪਏ ਅਤੇ ਫਿਰ ਉਸਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਿਸ ਦੌਰਾਨ ਉਸਦੇ ਭਰਾ ਗੁਰਭੇਜ ਸਿੰਘ ਦੀ ਮੌਤ ਹੋ ਗਈ ਤੇ ਉਕਤ ਤਿੰਨੋ ਵਿਅਕਤੀ ਉਥੋਂ ਭੱਜ ਗਏ। ਜਿਸਤੇ ਥਾਣਾ ਵਲਟੋਹਾ ਦੇ ਪੁਲਿਸ ਨੇ ਸ਼ਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਪ੍ਰਤਾਪ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਪ੍ਰਤਾਪ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਵਾਸੀਆਨ ਚੀਮਾ ਖੁਰਦ ਦੇ ਖਿਲਾਫ ਮੁਕੱਦਮਾ ਨੰਬਰ 22 ਮਿਤੀ 05.02.2026 ਜੁਰਮ 103(1),3(5),ਬੀ.ਐਨ.ਐਸ. ਥਾਣਾ ਵਲਟੋਹਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ।
ਜਿਸਤੇ ਤਰਨ ਤਾਰਨ ਪੁਲਿਸ ਵੱਲੋਂ ਐਸ.ਐਸ.ਪੀ ਤਰਨ
ਤਾਰਨ ਦੀ ਅਗਵਾਈ ਹੇਠ ਦੋਸ਼ੀਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸਤੇ ਤਰਨ ਤਾਰਨ ਪੁਲਿਸ ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁਕੱਦਮੇ ਦੇ ਕਤਲ ਕੇਸ ਵਿੱਚ ਲੋੜੀਂਦੇ 02 ਮੁੱਖ ਦੋਸ਼ੀ ਸ਼ਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਵਾਸੀਆਨ ਚੀਮਾ ਖੁਰਦ, ਜੋ ਇਸ ਸਮੇਂ ਅੰਮ੍ਰਿਤਸਰ ਘੁੰਮ ਰਹੇ ਹਨ। ਜਿਸਤੇ ਤਰਨ ਤਾਰਨ ਪੁਲਿਸ ਨੇ ਬੜੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਸ਼ਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਵਾਸੀਆਨ ਚੀਮਾ ਖੁਰਦ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਤਰਨ ਤਾਰਨ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਕੇਸ ਦੇ ਮੁੱਖ ਦੋਸ਼ੀਆਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਗੁਰਭੇਜ ਸਿੰਘ ਦਾ ਇਹਨਾਂ ਨਾਲ ਜ਼ਮੀਨੀ ਝਗੜਾ ਸੀ ਅਤੇ ਇਹ ਸਾਰੇ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ ।ਜ਼ਮੀਨੀ ਦੇ ਝਗੜੇ ਨੂੰ ਲੈਕੇ ਹੀ ਇਹਨਾਂ ਨੇ ਗੁਰਭੇਜ ਸਿੰਘ ਉੱਪਰ ਤੇਜ਼ਧਾਰ ਹਥਿਆਰਾ ਨਾਲ ਵਾਰ ਕਰ ਦਿੱਤਾ, ਜਿਸ ਦੌਰਾਨ ਗੁਰਭੇਜ ਸਿੰਘ ਦੀ ਮੌਤ ਹੋ ਗਈ ਸੀ।
Watch our YouTube video
Comments are closed.