ਕੁਰਾਲੀ ਪੁਲਿਸ ਨੇ ਚੋਰੀ ਦਾ ਮਾਮਲਾ ਸੁਲਝਾਇਆ, ₹7 ਲੱਖ ਤੋਂ ਵੱਧ ਨਗਦੀ ਬਰਾਮਦ

ਗਲਤ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ — ਐਸ.ਐਚ.ਓ ਗੁਰਪ੍ਰੀਤ ਸਿੰਘ

ਐੱਸ.ਏ.ਐੱਸ. ਨਗਰ, 23 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ) — ਪੰਜਾਬ ਪੁਲਿਸ ਦੀ ਕੁਰਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਚੋਰੀ ਦੇ ਮਾਮਲੇ ਨੂੰ ਟਰੇਸ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸਦੇ ਕਬਜ਼ੇ ਵਿਚੋਂ ਕਰੀਬ ₹7 ਲੱਖ ਤੋਂ ਵੱਧ ਨਗਦੀ ਬਰਾਮਦ ਕੀਤੀ ਹੈ।

ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ (ਐੱਸ.ਐੱਸ.ਪੀ.) ਸ੍ਰੀ ਹਰਮਨਦੀਪ ਹਾਂਸ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਪਤਾਨ ਪੁਲਿਸ (ਦਿਹਾਤੀ) ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐੱਸ. ਦੀ ਅਗਵਾਈ ਹੇਠ ਕੀਤੀ ਗਈ। ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਮੁੱਲਾਂਪੁਰ ਸ੍ਰੀ ਹਰਸਿਮਰਤ ਸਿੰਘ, ਪੀ.ਪੀ.ਐੱਸ. ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ (ਮੁੱਖ ਅਫ਼ਸਰ ਥਾਣਾ ਸਿਟੀ ਕੁਰਾਲੀ) ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ।

ਪੁਲਿਸ ਮੁਤਾਬਕ 21 ਫਰਵਰੀ 2026 ਨੂੰ ਮੋਰਿੰਡਾ ਰੋਡ ਕੁਰਾਲੀ ਦੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਜਹਾਗੀਰ ਅਹਿਮਦ (ਮੂਲ ਨਿਵਾਸੀ ਜ਼ਿਲ੍ਹਾ ਕੁਪਵਾੜਾ, ਜੰਮੂ-ਕਸ਼ਮੀਰ) ਦੇ ਘਰ ਵਿੱਚੋਂ ਕਰੀਬ ₹7.50 ਲੱਖ ਦੀ ਨਗਦੀ ਚੋਰੀ ਹੋ ਗਈ ਸੀ। ਪੀੜਤ ਨੇ ਦੱਸਿਆ ਕਿ ਉਹ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਸ਼ਾਮ ਵਾਪਸ ਆਉਣ ‘ਤੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਮਿਲਿਆ ਅਤੇ ਕਮਰੇ ਵਿੱਚ ਰੱਖੇ ਬੈਗ ਵਿਚੋਂ ਪੈਸੇ ਗਾਇਬ ਸਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਤੁਰੰਤ ਤਿੰਨ ਟੀਮਾਂ ਬਣਾਈਆਂ ਗਈਆਂ। ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ, ਖੁਫੀਆ ਸੂਚਨਾ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਕੁਝ ਹੀ ਘੰਟਿਆਂ ਵਿੱਚ ਵਾਰਦਾਤ ਨੂੰ ਟਰੇਸ ਕਰ ਲਿਆ ਗਿਆ।

ਦੌਰਾਨ ਤਫ਼ਤੀਸ਼ ਪੁਲਿਸ ਨੇ ਦੋਸ਼ੀ ਆਮਿਰ ਨਬੀ ਡਾਰ (ਵਾਸੀ ਜ਼ਿਲ੍ਹਾ ਕੁਪਵਾੜਾ, ਜੰਮੂ-ਕਸ਼ਮੀਰ, ਹਾਲ ਵਾਸੀ ਕੁਰਾਲੀ) ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੇ ਕਬਜ਼ੇ ਵਿਚੋਂ ਕਰੀਬ ₹7 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਅਪਰਾਧ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲਿਸ ਦੀ ਪਹਿਲੀ ਪ੍ਰਾਥਮਿਕਤਾ ਹੈ।

English news

S.A.S. Nagar, Feb 23 (Pushpendra Singh kurali) In a major breakthrough, the Kurali police of Punjab Police have traced a case of theft and nabbed the accused and recovered more than Rs 7 lakh in cash from his possession.

The operation was carried out under the guidance of Senior Superintendent of Police (SSP) Harmandeep Hans, IPS and under the leadership of Superintendent of Police (Rural) Manpreet Singh, PPS. Deputy Superintendent of Police Sub Division Mullanpur Mr. Harsimrat Singh, PPS The operation was carried out by a police team led by Inspector Gurpreet Singh (Chief Officer, City Police Station, Kurali).

According to the police, on February 21, 2026, cash worth Rs 7.50 lakh was stolen from the house of Jahangir Ahmad (a native of Kupwara district, Jammu and Kashmir), who lives in a rented room in Morinda Road Kurali. The victim said that he had gone out for work and when he returned in the evening he found the lock of the door broken and the money was missing from the bag kept in the room.

Considering the seriousness of the matter, the police immediately formed three teams. The CCTV footage in the vicinity With the help of cameras, intelligence and technical tools, the incident was traced within a few hours.

During the investigation, the accused Amir Nabi Dar (a resident of Kupwara district, Jammu and Kashmir, Hal resident of Kurali) was arrested. Around Rs 7 lakh has been recovered from his possession. Police said the accused would be produced before the honourable court and remanded for further interrogation.

SHO Gurpreet Singh said that those who commit crimes in the society were not spared at any cost

Comments are closed.