ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਕਤਲ ਕਾਂਡ: ਦੋ ਸ਼ੂਟਰਾਂ ਵਿੱਚੋਂ ਇੱਕ ਗ੍ਰਿਫ਼ਤਾਰ, ਭਰਾ ਵੀ ਪਨਾਹ ਦੇਣ ਦੇ ਦੋਸ਼ ’ਚ ਕਾਬੂ

ਹੁਣ ਤੱਕ ਚਾਰ ਦੋਸ਼ੀ ਗ੍ਰਿਫ਼ਤਾਰ, ਇੱਕ ਹੋਰ ਸ਼ੂਟਰ ਦੀ ਤਲਾਸ਼ ਜਾਰੀ — ਐਸਐਸਪੀ ਹਰਮਨਦੀਪ ਸਿੰਘ ਹਾਂਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਫ਼ਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ):
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ 28 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਪੇਸ਼ੀ ’ਤੇ ਆਏ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਸ਼ੂਟਰਾਂ ਵਿੱਚੋਂ ਇੱਕ ਮੁੱਖ ਦੋਸ਼ੀ ਗੌਰਵ ਉਰਫ਼ ਬਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਪਨਾਹ ਦੇਣ ਦੇ ਦੋਸ਼ ਹੇਠ ਉਸਦੇ ਵੱਡੇ ਭਰਾ ਪ੍ਰਿੰਸ ਨੂੰ ਵੀ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਦੋਸ਼ੀ — ਬਲਤੇਜ ਸਿੰਘ ਉਰਫ਼ ਬੰਟੀ ਵਾਸੀ ਪਿੰਡ ਤੇਹਣਾ (ਜ਼ਿਲ੍ਹਾ ਫਰੀਦਕੋਟ) ਅਤੇ ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਬਾਦ (ਜ਼ਿਲ੍ਹਾ ਫਾਜ਼ਿਲਕਾ) — ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਵੀਆਂ ਗ੍ਰਿਫ਼ਤਾਰੀਆਂ ਨਾਲ ਹੁਣ ਤੱਕ ਕੁੱਲ ਚਾਰ ਦੋਸ਼ੀ ਕਾਬੂ ਆ ਚੁੱਕੇ ਹਨ, ਜਦਕਿ ਇੱਕ ਹੋਰ ਸ਼ੂਟਰ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਸਰਗਰਮ ਹਨ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਸੌਰਵ ਜਿੰਦਲ (ਕਪਤਾਨ ਪੁਲਿਸ ਜਾਂਚ), ਤਲਵਿੰਦਰ ਸਿੰਘ (ਕਪਤਾਨ ਪੁਲਿਸ ਆਪਰੇਸ਼ਨ), ਸੁਖਨਾਜ ਸਿੰਘ (ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ) ਅਤੇ ਰਾਜਨ ਪਰਮਿੰਦਰ ਸਿੰਘ (ਉੱਪ ਕਪਤਾਨ ਪੁਲਿਸ ਜਾਂਚ) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਅਤੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।
ਪੁਲਿਸ ਟੀਮਾਂ ਨੇ ਦੋਸ਼ੀ ਗੌਰਵ ਉਰਫ਼ ਬਾਵਾ ਨੂੰ ਮੋਗਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪਿਛਲੇ 3–4 ਮਹੀਨਿਆਂ ਤੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ, ਵਿੱਕੀ ਸੱਟੇਵਾਲ ਅਤੇ ਰਵੀ ਫਰੀਦਕੋਟੀਆ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਇਸ਼ਾਰੇ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਮੁਤਾਬਕ 28 ਜਨਵਰੀ 2026 ਨੂੰ ਅਮਰਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੋਹਾਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਅਤੇ ਅਣਪਛਾਤੇ ਦੋ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਗੁਰਵਿੰਦਰ ਸਿੰਘ ਪੇਸ਼ੀ ਭੁਗਤ ਕੇ ਜਦੋਂ ਆਪਣੀ ਕਾਰ ਕੋਲ ਪਹੁੰਚੇ ਤਾਂ ਦੋ ਸ਼ੂਟਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਗ੍ਰਿਫ਼ਤਾਰ ਦੋਸ਼ੀ ਗੌਰਵ ਉਰਫ਼ ਬਾਵਾ (ਉਮਰ ਕਰੀਬ 21 ਸਾਲ), ਵਾਸੀ ਫਿਰੋਜ਼ਪੁਰ, 10ਵੀਂ ਪਾਸ ਅਤੇ ਅਣਵਿਆਹਿਆ ਹੈ। ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ ਅਤੇ ਉਸ ਤੋਂ ਵਾਰਦਾਤ ਵਿੱਚ ਵਰਤੇ ਹਥਿਆਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਦੋਸ਼ੀ ਦਾ ਵੱਡਾ ਭਰਾ ਪ੍ਰਿੰਸ, ਜੋ ਕਿ ਫਿਰੋਜ਼ਪੁਰ ਸਿਟੀ ਥਾਣੇ ਵਿੱਚ ਦਰਜ ਇੱਕ ਕਤਲ ਮਾਮਲੇ ਵਿੱਚ ਪਹਿਲਾਂ ਤੋਂ ਭਗੌੜਾ ਸੀ ਅਤੇ ਗੌਰਵ ਨੂੰ ਲੁਕਾਉਣ ਵਿੱਚ ਮਦਦ ਕਰ ਰਿਹਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਬਾਕੀ ਰਹਿੰਦੇ ਦੋਸ਼ੀ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

Watch Barnala Congress raili X CM charanjeet Singh Chennai video

News in English

Sahibzada Ajit Singh Nagar, February 28 (Pushpinder Singh Kurali):
CHANDIGARH: In a major breakthrough, the Sahibzada Ajit Singh Nagar police have arrested one of the main accused in the murder case of Gurwinder Singh, who had come to appear outside the District Administrative Complex in Mohali on January 28. The police have also nabbed his elder brother Prince for giving him shelter.
Disclosing this here today, SSP Harmandeep Singh Hans said that two accused — Baltej Singh alias Bunty, a resident of Tehna village in Faridkot district, and Mangat Singh alias Max, a resident of Jalalabad (Fazilka district) — have already been arrested in the case. With the fresh arrests, a total of four accused have been nabbed so far, while police teams are active to arrest one more shooter.
He said that in view of the gravity of the incident, the CIA was under the supervision of Saurav Jindal (Captain Police Investigation), Talwinder Singh (Captain Police Operations), Sukhnaj Singh (Captain Police Special Branch) and Rajan Parminder Singh (Deputy Superintendent of Police Investigation). Raids were being carried out continuously by the staff and teams of various police stations.
The police teams arrested the accused Gaurav alias Bawa from Moga district. During the investigation, it came to light that the accused was in touch with gangsters Goldy Brar, Vicky Sattewal and Ravi Faridkotia, who were living abroad for the last 3-4 months.
According to the police, on January 28, 2026, on the basis of the statements of Amardeep Kaur, a case was registered against gangster Goldy Brar and two unidentified accused at Sohana police station. When Gurwinder Singh suffered

Comments are closed.