ਅੰਬੇਡਕਰ ਮਹਾਂ ਸਭਾ ਪੰਜਾਬ ਵਲੋਂ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦੀ ਨਿੰਦਾ
ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ
ਮੋਰਿੰਡਾ, 2 ਅਪ੍ਰੈਲ (ਕਰਨੈਲ ਜੀਤ):
ਆਲ ਇੰਡੀਆ ਅੰਬੇਡਕਰ ਮਹਾਂ ਸਭਾ ਪੰਜਾਬ ਵੱਲੋਂ ਗੜਸ਼ੰਕਰ ਨੇੜਲੇ ਪਿੰਡ ਨੂਰਪੁਰ ਜੱਟਾਂ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਦੀ ਘੋਰ ਨਿੰਦਾ ਕੀਤੀ ਗਈ ਹੈ।
ਸਭਾ ਦੇ ਪ੍ਰਧਾਨ ਨਿਰਮਲ ਜੀਤ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਕੁਝ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤਯੋਗ ਨਹੀਂ। ਉਨ੍ਹਾਂ ਕਿਹਾ ਕਿ ਇਹ ਘਟਨਾ ਕਰੌੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਅਮਨ-ਚੈਨ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਹੈ।
ਮਹਾਂ ਸਭਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਅੰਬੇਡਕਰ ਮਹਾਂ ਸਭਾ ਵੱਲੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
News in Hindi
मोरिंडा, 2 अप्रैल (करनैल जीत):
ऑल इंडिया अंबेडकर महासभा पंजाब की ओर से गढ़शंकर के नजदीक गांव नूरपुर जट्टां में बाबा साहेब डॉ. भीमराव अंबेडकर जी की मूर्ति की गई बेअदबी की कड़ी निंदा की गई है।
सभा के अध्यक्ष निर्मल जीत ने प्रेस को जारी बयान में बताया कि कुछ शरारती और समाज विरोधी तत्वों द्वारा इस घटना को अंजाम दिया गया है, जो किसी भी कीमत पर बर्दाश्त योग्य नहीं है। उन्होंने कहा कि यह घटना करोड़ों लोगों की भावनाओं को ठेस पहुंचाने वाली है और समाज में अमन-चैन को खराब करने की साजिश है।
महासभा की ओर से पंजाब के मुख्यमंत्री भगवंत सिंह मान को मांग पत्र भेजकर मांग की गई है कि दोषियों को तुरंत गिरफ्तार कर उनके खिलाफ सख्त से सख्त कार्रवाई की जाए।
उन्होंने चेतावनी दी कि यदि जल्द कार्रवाई नहीं की गई तो अंबेडकर महासभा द्वारा संघर्ष का रास्ता अपनाया जाएगा, जिसकी जिम्मेदारी पंजाब सरकार की होगी।
News in English
Morinda, April 2 (Karnail Jeet):
The All India Ambedkar Mahasabha Punjab has strongly condemned the desecration of the statue of Baba Saheb Dr. B.R. Ambedkar in village Noorpur Jattan near Garhshankar.
In a press statement, Sabha President Nirmal Jeet stated that the incident was carried out by some mischievous and anti-social elements, which is unacceptable at any cost. He said that this act has hurt the sentiments of millions of people and is a conspiracy to disturb peace and harmony in society.
The Mahasabha has sent a memorandum to Punjab Chief Minister Bhagwant Singh Mann, demanding that the accused be arrested immediately and strict action be taken against them.
Comments are closed.