ਪੰਜ ਰੋਜ਼ਾ ਕੀਰਤਨ ਦਰਬਾਰ ਦੌਰਾਨ ਬਾਬਾ ਹਰਪ੍ਰੀਤ ਸਿੰਘ ਬੱਲ ਦਾ ਸਨਮਾਨ

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਸਮਾਗਮ, ਵੱਡੀ ਗਿਣਤੀ ਵਿੱਚ ਸੰਗਤਾਂ ਦੀ ਸ਼ਮੂਲੀਅਤ

6 ਅਪ੍ਰੈਲ / ਕਰਨੈਲ ਜੀਤ
ਮੋਰਿੰਡਾ: ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਮੜੌਲੀ ਕਲਾਂ (ਮੋਰਿੰਡਾ) ਵਿਖੇ ਪੰਜ ਰੋਜ਼ਾ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਬਾਬਾ ਸੁਰਿੰਦਰ ਪਾਲ ਸਿੰਘ ਸੋਢੀ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਦਿਵਾਨ ਸਜਾਏ ਗਏ।

ਇਸ ਮੌਕੇ ਬਾਬਾ ਬਲਵੀਰ ਸਿੰਘ ਧਿਆਨੁ ਮਾਜਰੇ ਵਾਲਿਆਂ ਅਤੇ ਪ੍ਰਬੰਧਕ ਸੁਰਿੰਦਰ ਸਿੰਘ ਸੋਢੀ ਵੱਲੋਂ ਉਘੇ ਸਮਾਜ ਸੇਵਕ ਬਾਬਾ ਹਰਪ੍ਰੀਤ ਸਿੰਘ ਬੱਲ (ਮੋਰਿੰਡਾ) ਨੂੰ ਸਿਰੋਪਾਓ, ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਦਿਵਾਨ ਦਾ ਅਰੰਭ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਦੀਆਂ ਬੀਬੀਆਂ ਦੇ ਜਥੇ ਵੱਲੋਂ ਕੀਤਾ ਗਿਆ। ਕੀਰਤਨ ਦਰਬਾਰ ਦੌਰਾਨ ਬੀਬੀ ਜਸਵੰਤ ਕੌਰ, ਬਾਬਾ ਗੁਲਾਬ ਸਿੰਘ (ਸ੍ਰੀ ਚਮਕੌਰ ਸਾਹਿਬ), ਬਾਬਾ ਅਵਤਾਰ ਸਿੰਘ (ਸਲੇਮਪੁਰ), ਬਾਬਾ ਉਮਰਾਓ ਸਿੰਘ (ਲੰਬਿਆਂ ਵਾਲੇ), ਬਾਬਾ ਗੁਰਪ੍ਰੀਤ ਸਿੰਘ (ਭਾਮੀਆਂ ਵਾਲੇ), ਬਾਬਾ ਸੁਖਜੀਤ ਸਿੰਘ (ਸ੍ਰੀ ਚਮਕੌਰ ਸਾਹਿਬ), ਬਾਬਾ ਲਖਬੀਰ ਸਿੰਘ (ਕਾਂਸ਼ੀ ਕਲਾਂ, ਲੁਧਿਆਣਾ) ਅਤੇ ਬੀਬੀ ਰਣਪ੍ਰੀਤ ਕੌਰ ਆਦਿ ਨੇ ਆਪਣੇ ਜਥਿਆਂ ਸਮੇਤ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਸਮੂਹ ਜਥਿਆਂ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚਲਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਆਖਰੀ ਦਿਨ 5 ਅਪ੍ਰੈਲ ਨੂੰ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪਿੰਡ ਮੜੌਲੀ ਕਲਾਂ ਦੇ ਸਰਪੰਚ ਗੁਰਮੀਤ ਸਿੰਘ ਬਾਰੂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਜੋਸ਼ੀ, ਸ਼ਹੀਦ ਕਾਂਸੀ ਰਾਮ ਮੈਮੋਰੀਅਲ ਕਲੱਬ ਦੇ ਪ੍ਰਧਾਨ ਐਡਵੋਕੇਟ ਤਾਰਾ ਸਿੰਘ ਚਾਹਲ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਕਮੇਟੀ ਮੈਂਬਰ ਹਰਦੀਪ ਸਿੰਘ ਅਨੰਦ, ਗੁਰਮੀਤ ਸਿੰਘ ਮੋਰਿੰਡਾ, ਮੈਨੇਜਰ ਦਵਿੰਦਰ ਸਿੰਘ, ਗੁਰਮੁੱਖ ਸਿੰਘ ਸੰਤ ਨਗਰ, ਕਰਨੈਲ ਸਿੰਘ ਮਾਨ, ਗੁਰਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।

Our YouTube video

English news

April 6 / Karnail Jeet
Morinda: A five-day Kirtan Darbar was organized at Maroli Kalan (Morinda) to commemorate the 350th martyrdom anniversary of Guru Tegh Bahadur Ji, in which a large number of devotees participated.
Providing information in this regard, the chief organizer of the religious event, Baba Surinder Pal Singh Sodhi, said that the Bhog of Sri Akhand Path Sahib was performed in the morning. Thereafter, from April 1 to April 5, daily Diwans were held from 6:00 PM to 10:00 PM.
On this occasion, Baba Balveer Singh Dhianu Majra and organizer Surinder Singh Sodhi honored renowned social worker Baba Harpreet Singh Ball (Morinda) with a Siropa, Loi, and a memento as a mark of special recognition.
The Diwan commenced with the recitation by the women’s group of Sukhmani Sahib Sewa Society, Gurdwara Sri Kotwali Sahib, Morinda. During the Kirtan Darbar, Bibi Jaswant Kaur, Baba Gulab Singh (Sri Chamkaur Sahib), Baba Avtar Singh (Salempur), Baba Umrao Singh (Lambiyan), Baba Gurpreet Singh (Bhamian), Baba Sukhjit Singh (Sri Chamkaur Sahib), Baba Lakhbir Singh (Kanshi Kalan, Ludhiana), and Bibi Ranpreet Kaur, along with their respective groups, spiritually enriched the congregation through Katha and Kirtan.
All the groups inspired the devotees to follow the path shown by the Gurus through Gurbani. On the concluding day, April 5, competitions such as Gurbani recitation, turban tying, and long hair were organized. The winning children were honored with Siropas and mementos.
On this occasion, Sarpanch Gurmeet Singh Baru of village Maroli Kalan, senior Aam Aadmi Party leader Keval Joshi, Advocate Tara Singh Chahal (President, Shaheed Kanshi Ram Memorial Club), committee member Hardeep Singh Anand of Gurdwara Sri Kotwali Sahib, Gurmeet Singh Morinda, Manager Davinder Singh, Gurmukh Singh Sant Nagar, Karnail Singh Maan, Gurpreet Singh, along with other dignitaries and a large number of women devotees, were present.

Comments are closed.