ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਸ਼੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਰਿਲੀਜ਼
16 ਮਈ ਨੂੰ ਡਵਾਈਨ ਪੈਲਸ ਕੁਰਾਲੀ ਵਿਖੇ ਹੋਵੇਗੀ ਸ਼੍ਰੀ ਖਾਟੂ ਸ਼ਾਮ ਸੰਧਿਆ, ਭਾਜਨ ਸਮਰਾਟ ਸੰਜੇ ਮਿੱਤਲ ਤੇ ਯਦੂਵੰਸ਼ੀ ਬਰਦਰਜ਼ ਕਰਨਗੇ ਗੁਣਗਾਨ
ਚੰਡੀਗੜ੍ਹ, 12 ਮਈ (ਪੁਸ਼ਪਿੰਦਰ ਸਿੰਘ ਕੁਰਾਲੀ): ਸ਼੍ਰੀ ਖਾਟੂ ਸ਼ਾਮ ਭਗਤਾਂ ਵੱਲੋਂ ਸਥਾਨਕ ਡਵਾਈਨ ਪੈਲਸ ਵਿਖੇ 16 ਮਈ, ਸ਼ਨੀਵਾਰ ਨੂੰ ਕਰਵਾਈ ਜਾ ਰਹੀ ਸ਼੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਰਿਲੀਜ਼ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼੍ਰੀ ਖਾਟੂ ਸ਼ਾਮ ਸੰਧਿਆ ਦੌਰਾਨ ਸ਼ਾਮ 7:30 ਵਜੇ ਅਖੰਡ ਜੋਤੀ ਪ੍ਰਗਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੀ ਖਾਟੂ ਸ਼ਾਮ ਮਹਾਰਾਜ ਲਈ ਤਿਆਰ ਕੀਤੇ 36 ਭੋਗਾਂ ਦਾ ਪ੍ਰਸਾਦ ਵੀ ਅਰਪਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੰਧਿਆ ਵਿੱਚ ਭਾਜਨ ਸਮਰਾਟ ਸੰਜੇ ਮਿੱਤਲ ਅਤੇ ਗੁਣਗਾਨ ਕਰਤਾ ਯਦੂਵੰਸ਼ੀ ਬਰਦਰਜ਼ ਆਪਣੀ ਭਜਨ ਪ੍ਰਸਤੁਤੀ ਰਾਹੀਂ ਸੰਗਤਾਂ ਨੂੰ ਸ਼੍ਰੀ ਖਾਟੂ ਸ਼ਾਮ ਮਹਾਰਾਜ ਦੇ ਚਰਨਾਂ ਨਾਲ ਜੋੜਣਗੇ।
ਗੁਰਪ੍ਰਤਾਪ ਸਿੰਘ ਪਡਿਆਲਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਇਸ ਮੌਕੇ ਰਾਜਨ ਗੁਪਤਾ, ਲਵਿਸ਼, ਅਨੁਜ ਗੁਪਤਾ, ਅਨਿਲ ਵਿਨਾਇਕ, ਵਿਕਰਮ ਕਥੂਰੀਆ, ਰਣਜੀਤ ਸਿੰਘ ਕਾਕਾ, ਮੁਕੇਸ਼ ਰਾਣਾ, ਪ੍ਰਿੰਸ ਸ਼ਰਮਾ ਸਮੇਤ ਵੱਖ-ਵੱਖ ਪਤਵੰਤੇ ਹਾਜ਼ਰ ਸਨ।
News in English
Chandigarh, May 12 (Pushpinder Singh Kurali): The poster of Shri Khatu Shyam Sandhya, being organized by Shri Khatu Shyam devotees at the local Divine Palace on Saturday, May 16, was released by Congress leader Gurpratap Singh Padyala.
Speaking to journalists on the occasion, Gurpratap Singh Padyala informed that the Akhand Jyoti will be lit at 7:30 PM during the event. He further said that 36 varieties of bhog (holy offerings) specially prepared for Shri Khatu Shyam Maharaj will also be offered.
He added that Bhajan Samrat Sanjay Mittal and devotional singers Yaduvanshi Brothers will mesmerize the devotees through their bhajans and connect them with the divine blessings of Shri Khatu Shyam Maharaj.
Gurpratap Singh Padyala appealed to the devotees to attend the event in large numbers and seek the blessings of Shri Khatu Shyam Ji Maharaj.
On this occasion, Rajan Gupta, Lavish, Anuj Gupta, Anil Vinayak, Vikram Kathuria, Ranjit Singh Kaka, Mukesh Rana, Prince Sharma and several other dignitaries were present.
Comments are closed.