ਝਿੰਗੜਾਂ ਕਲਾਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ

ਕੈਂਪ ਦੌਰਾਨ 88 ਦੇ ਕਰੀਬ ਮਰੀਜ਼ਾਂ ਦਾ ਚੈੱਕਅੱਪ, ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ

ਚੰਡੀਗੜ੍ਹ, 3 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਕੁਰਾਲੀ ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਅੱਜ ਗੁਰਦੁਆਰਾ ਸਾਹਿਬ ਵਿੱਚ ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਲੀਅਰ ਮੈਡੀ ਹਸਪਤਾਲ ਖਰੜ ਤੋਂ ਸੀਨੀਅਰ ਡਾ. ਹਰਦੀਪ ਸਿੰਘ (ਜਨਰਲ ਅਤੇ ਲੈਪ ਸਰਜਨ) ਦੀ ਅਗਵਾਈ ਹੇਠ ਡਾਕਟਰੀ ਟੀਮ ਨੇ ਸੇਵਾਵਾਂ ਨਿਭਾਈਆਂ।

ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਪਿੰਡ ਦੇ ਲਗਭਗ 88 ਮਰੀਜ਼ਾਂ ਦਾ ਵੱਖ-ਵੱਖ ਬਿਮਾਰੀਆਂ ਲਈ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਬਿਲਕੁਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਸ਼ੇਰਗਿੱਲ ਅਤੇ ਗੁਰਦੀਪ ਸਿੰਘ ਝਿੰਗੜਾਂ ਨੇ ਕਿਹਾ ਕਿ ਉਹ ਕਲੀਅਰ ਮੈਡੀ ਹਸਪਤਾਲ ਖਰੜ ਦੀ ਸਮੂਹ ਮੈਡੀਕਲ ਟੀਮ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੱਦੇ ‘ਤੇ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ।

ਉਨ੍ਹਾਂ ਕਿਹਾ ਕਿ ਇਸ ਕੈਂਪ ਰਾਹੀਂ ਲਗਭਗ 88 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਵੱਖ-ਵੱਖ ਬਿਮਾਰੀਆਂ ਲਈ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਅਸ਼ਵਨੀ ਸੱਚਦੇਵਾ ਅਤੇ ਨਿਤਿਨ ਕੁਮਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੈਂਪ ਲਗਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਨੀਅਰ ਡਾ. ਹਰਦੀਪ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਆਭਾਰ ਪ੍ਰਗਟਾਇਆ।

ਇਸ ਮੌਕੇ ਸੁਖਬੀਰ ਸਿੰਘ ਸ਼ੇਰਗਿੱਲ, ਜਤਿੰਦਰ ਸਿੰਘ, ਮੇਜਰ ਸਿੰਘ ਸ਼ੇਰਗਿੱਲ, ਕਰਮਜੀਤ ਸਿੰਘ, ਮਨਜੀਤ ਕੌਰ, ਸੰਦੀਪ ਸਿੰਘ, ਜਗਤਾਰ ਸਿੰਘ ਜੱਗਾ ਜੱਟ ਸ਼ੇਰਗਿੱਲ, ਬਲਵਿੰਦਰ ਸਿੰਘ, ਬਹਾਦਰ ਸਿੰਘ, ਗਰਜੰਟ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ, ਧਰਮਵੀਰ ਸਿੰਘ ਭੋਲਾ, ਜੋਤੀ ਝਿੰਗੜਾਂ, ਕਮਲਜੀਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਗੁਰੀ ਅਤੇ ਨੇਤਰ ਸਿੰਘ ਝਿੰਗੜਾਂ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।

News in English
Chandigarh, May 3 (Pushpinder Singh Kurali):
A free medical camp for the diagnosis of various diseases was organized today at the Gurdwara Sahib in village Jhingran Kalan, near Kurali. A medical team from Clear Medi Hospital, Kharar, led by senior Dr. Hardeep Singh (General and Lap Surgeon), provided medical services during the camp.
Dr. Hardeep Singh informed that around 88 patients from the village were examined for various ailments during the camp and were also provided free medicines.
Speaking to the media on the occasion, Sukhbir Singh Shergill and Gurdeep Singh Jhingran expressed their gratitude to the entire medical team of Clear Medi Hospital, Kharar, for organizing the camp in the village at their request and providing healthcare services to the residents.
They said that nearly 88 patients were examined during the camp and were given free medicines for different health issues. They also extended special thanks to Ashwani Sachdeva and Nitin Kumar for their full cooperation in organizing the medical camp. They further thanked senior Dr. Hardeep Singh and his entire team for their valuable support.
Among those present on the occasion were Sukhbir Singh Shergill, Jatinder Singh, Major Singh Shergill, Karamjit Singh, Manjit Kaur, Sandeep Singh, Jagtar Singh Jagga Jatt Shergill, Balwinder Singh, Bahadur Singh, Garjant Singh, Inderjit Singh, Amarjit Singh, Jaskaran Singh, Manpreet Singh, Dharamvir Singh Bhola, Jyoti Jhingran, Kamaljit Singh Shergill, Gurpreet Singh Guri, Neter Singh Jhingran, and several other villagers.

Comments are closed.