ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਵਿਸ਼ਾਲ ਭਗਵਤੀ ਜਾਗਰਣ ਵਿੱਚ ਭਰੀ ਹਾਜ਼ਰੀ

ਗੋਲਡਨ ਕਲੱਬ ਕੁਰਾਲੀ ਵੱਲੋਂ ਕਰਵਾਏ 12ਵੇਂ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਮਾਤਾ ਦਾ ਲਿਆ ਆਸ਼ੀਰਵਾਦ

ਚੰਡੀਗੜ੍ਹ, 3 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਲਡਨ ਕਲੱਬ ਕੁਰਾਲੀ ਰਜਿ. ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 12ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ, ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਪਡਿਆਲਾ ਨੇ ਦੱਸਿਆ ਕਿ ਸਥਾਨਕ ਵਾਰਡ ਨੰਬਰ 1 (ਪੂਜਾ ਗੈਸ ਏਜੰਸੀ ਗੋਦਾਮ ਨੇੜੇ) ਕਰਵਾਏ ਗਏ ਇਸ ਜਾਗਰਣ ਦੌਰਾਨ ਹਰਸ਼ ਸਿਕੰਦਰ ਅਤੇ ਧੀਮਾਨ ਸਿਸਟਰਜ਼ ਮੰਡੀ ਗੋਬਿੰਦਗੜ੍ਹ ਵੱਲੋਂ ਭੇਟਾਂ ਗਾ ਕੇ ਸੰਗਤਾਂ ਨੂੰ ਮਾਤਾ ਦੇ ਚਰਨਾਂ ਨਾਲ ਜੋੜਿਆ ਗਿਆ।

ਇਸ ਮੌਕੇ ਕਥਾਵਾਚਕ ਮਨਦੀਪ ਕੁਰਾਲੀ ਵਾਲਿਆਂ ਨੇ ਮਾਤਾ ਦੀਆਂ ਕਥਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਗੁਰਪ੍ਰਤਾਪ ਸਿੰਘ ਪਡਿਆਲਾ ਨੇ ਗੋਲਡਨ ਕਲੱਬ ਕੁਰਾਲੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਸਾਲ ਇਹ ਨੌਜਵਾਨ ਬੜੀ ਸ਼ਰਧਾ ਭਾਵਨਾ ਨਾਲ ਵਿਸ਼ਾਲ ਭਗਵਤੀ ਜਾਗਰਣ ਕਰਵਾਉਂਦੇ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ ਅਤੇ ਆਈਆਂ ਸੰਗਤਾਂ ਲਈ ਅਤੁੱਟ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਦੌਰਾਨ ਭਗਵਾਨ ਸਿੰਘ, ਹਰਵਿੰਦਰ ਸਿੰਘ, ਤਰਿੰਦਰ ਤਾਰਾ (ਸਟੇਜ ਸੰਚਾਲਕ), ਤਰਲੋਚਨ ਕੁਮਾਰ, ਰਵੀ ਬੱਤਾ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਪ੍ਰਿੰਸ ਸ਼ਰਮਾ ਕੁਰਾਲੀ, ਮੁਕੇਸ਼ ਰਾਣਾ, ਹਰਿੰਦਰ ਸਿੰਘ, ਸਨੀ ਬਰਮਾਨੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

News in English

Chandigarh, May 3 (Pushpinder Singh Kurali):
Continuing its annual tradition, Golden Club Kurali (Regd.) organized the 12th grand Bhagwati Jagran this year with the support and cooperation of devotees.
On this occasion, senior Congress leader Gurpratap Singh Padyala, General Secretary of Punjab Kisan Congress, attended the event along with his associates and sought the blessings of Mata.
Speaking to journalists, Mr. Padyala said that the Jagran was organized near Ward No. 1 (close to Pooja Gas Agency Godown), where devotional performances by Harsh Sikander and Dhiman Sisters from Mandi Gobindgarh spiritually connected the devotees with Mata through their bhajans.
On the occasion, storyteller Mandip Kuraliwale captivated the devotees by narrating stories of Mata and blessed the gathering with his spiritual discourse.
Congratulating the members of Golden Club Kurali, Gurpratap Singh Padyala said that every year these young members organize the grand Bhagwati Jagran with deep devotion and dedication. He added that a large number of devotees participate in the event every year and an uninterrupted community langar is also served for all attendees.
The organizers also honored Gurpratap Singh Padyala during the event.
Among those present were Bhagwan Singh, Harvinder Singh, Tarinder Tara (Stage Anchor), Tarlochan Kumar, Ravi Batta, Sukhwinder Singh, Sandeep Kumar, Prince Sharma Kurali, Mukesh Rana, Harinder Singh, Sunny Barmani, along with a large number of devotees.

Comments are closed.