ਜਲੰਧਰ ਤੇ ਅੰਮ੍ਰਿਤਸਰ ਬੰਬ ਧਮਾਕਿਆਂ ‘ਤੇ ਜੀਤੀ ਪਡਿਆਲਾ ਨੇ ਜਤਾਈ ਚਿੰਤਾ

ਕਿਹਾ— ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ, ਸਰਕਾਰ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ

ਚੰਡੀਗੜ੍ਹ, 6 ਮਈ (ਪੁਸ਼ਪਿੰਦਰ ਸਿੰਘ ਕੂਰਾਲੀ): ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕਿਆਂ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਇਹ ਘਟਨਾਵਾਂ ਪੰਜਾਬ ਵਿੱਚ ਖਰਾਬ ਹੋ ਰਹੀ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਿੱਚ ਨਾਕਾਮ ਸਾਬਤ ਹੋ ਰਹੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਪਿੰਡ ਪਡਿਆਲਾ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।

ਜੀਤੀ ਪਡਿਆਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਦਾ ਹੈ, ਜੋ ਕਿਸੇ ਵੀ ਸਮਾਜ ਲਈ ਠੀਕ ਨਹੀਂ ਹੈ।

ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਿਰਫ਼ ਦਾਅਵੇ ਕਰਨ ਨਾਲ ਕਾਨੂੰਨ-ਵਿਵਸਥਾ ਠੀਕ ਨਹੀਂ ਹੁੰਦੀ, ਇਸ ਲਈ ਮਜ਼ਬੂਤ ਕਾਰਵਾਈ ਅਤੇ ਪੱਕੇ ਕਦਮ ਚੁੱਕਣ ਦੀ ਲੋੜ ਹੈ।
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾਂ ਸ਼ਾਂਤੀ ਅਤੇ ਭਾਈਚਾਰੇ ਦੀ ਧਰਤੀ ਰਿਹਾ ਹੈ ਅਤੇ ਇਸ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

ਇਸ ਮੌਕੇ ਸਾਬਕਾ ਸੰਮਤੀ ਮੈਂਬਰ ਬਹਾਦਰ ਸਿੰਘ ਸ਼ੇਖਪੁਰਾ, ਸਾਬਕਾ ਸਰਪੰਚ ਸਤਿੰਦਰ ਸਿੰਘ ਸੱਤੀ, ਜਗਦੀਪ ਸਿੰਘ ਬਾਠ, ਜਸਕੀਰਤ ਸਿੰਘ ਰਤੀਆ, ਸ਼ੁਭ ਸੇਖੋਂ, ਮਨਜਿੰਦਰ ਸਿੰਘ, ਜਤਿੰਦਰ ਸਿੰਘ ਜੈਂਟੀ, ਦਲਵਿੰਦਰ ਸਿੰਘ ਖਰੌੜ ਅਤੇ ਹਰਮਨ ਸਿੰਘ ਵੀ ਹਾਜ਼ਰ ਸਨ।

News in English

Chandigarh, May 6 (Pushpinder Singh Kurali): Former District Congress Committee Mohali President Ranjit Singh Jeeti Padyala expressed serious concern over the bomb blasts that took place in Jalandhar and Amritsar, stating that these incidents reflect the deteriorating law and order situation in Punjab. He said ensuring the safety of common people is the biggest responsibility of any government, but the present Aam Aadmi Party government is failing in this regard.
Ranjit Singh Jeeti Padyala expressed these views during a meeting with Congress workers held today at village Padyala.
Jeeti Padyala said that such incidents create an atmosphere of fear and insecurity among the people, which is not good for any society.
Targeting the Aam Aadmi Party government, he said that merely making claims cannot improve the law and order situation, and there is a need for strong action and concrete measures.
In conclusion, he said that Punjab has always been a land of peace and brotherhood, and no element trying to disturb its peace should be tolerated.
On this occasion, former Samiti member Bahadur Singh Shekhpura, former Sarpanch Satinder Singh Satti, Jagdeep Singh Bath, Jaskeerat Singh Ratia, Shubh Sekhon, Manjinder Singh, Jatinder Singh Jenty, Dalwinder Singh Kharor and Harman Singh were also present.

Comments are closed.