ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਤਹਿਤ ਸਵੈ-ਸਹਾਇਤਾ ਸਮੂਹਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਸਨਮਾਨ
ਮਹਿਲਾ ਦਿਵਸ ਮੌਕੇ ਪਿੰਡ ਢੰਡ ਵਿੱਚ ਕਰਵਾਇਆ ਵਿਸ਼ੇਸ਼ ਸਮਾਗਮ ਵੱਖ-ਵੱਖ ਪਿੰਡਾਂ ਤੋਂ ਆਈਆਂ ਉੱਦਮੀ ਮਹਿਲਾਵਾਂ ਨੇ ਕੀਤਾ ਸ਼ਮੂਲੀਅਤ
ਤਰਨ ਤਾਰਨ, 6 ਮਾਰਚ (ਨਵਦੀਪ ਸ਼ੈਂਟੀ):
ਹਲਕਾ ਤਰਨ ਤਾਰਨ ਦੇ ਪਿੰਡ ਢੰਡ ਵਿਖੇ ਮਹਿਲਾ ਦਿਵਸ ਦੇ ਮੌਕੇ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਸਵੈ-ਸਹਾਇਤਾ ਸਮੂਹਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਅਰਚਨਾ ਸ਼ਰਮਾ ਤਹਿਸੀਲਦਾਰ ਤਰਨ ਤਾਰਨ, ਗਰਵਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤਰਨ ਤਾਰਨ, ਰੁਪਿੰਦਰ ਕੌਰ ਸੰਗਠਨ ਇੰਚਾਰਜ, ਗੁਰਨੀਰ ਕੌਰ ਬਹਿਲਾ ਹਲਕਾ ਕੋਆਰਡੀਨੇਟਰ ਤਰਨ ਤਾਰਨ, ਗੁਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਤਰਨ ਤਾਰਨ ਅਤੇ ਅੰਜੂ ਵਰਮਾ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਤਰਨ ਤਾਰਨ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਤੋਂ ਇਲਾਵਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਸਟਾਫ਼ ਮੈਂਬਰਾਂ ਵਿੱਚ ਸੁਰਿੰਦਰਜੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਗੰਡੀਵਿੰਡ, ਰਮਨਦੀਪ ਕੌਰ ਬਲਾਕ ਇੰਚਾਰਜ ਤਰਨ ਤਾਰਨ ਅਤੇ ਹਰਜੀਤ ਕੌਰ ਬਲਾਕ ਐਮ.ਆਈ.ਐਸ ਅਸਿਸਟੈਂਟ ਬਲਾਕ ਗੰਡੀਵਿੰਡ ਵੀ ਮੌਜੂਦ ਸਨ।
ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਤੋਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਉੱਦਮੀ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਰਾਹੀਂ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ ਗਿਆ।
Comments are closed.