ਪੰਜਾਬ ਦੀ ਆਪ ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੁਗਾਇਆ

‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਆਮ ਵਰਗ ਦੀਆਂ ਮਹਿਲਾਵਾਂ ਨੂੰ 1000 ਅਤੇ ਦਲਿਤ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ; ਸਿੱਖਿਆ, ਸਿਹਤ, ਖੇਤੀ ਅਤੇ ਬੁਨਿਆਦੀ ਢਾਂਚੇ ਲਈ ਵੱਡੇ ਉਪਬੰਧ

ਚੰਡੀਗੜ੍ਹ: 8 ਮਾਰਚ (ਕਰਨੈਲ ਜੀਤ)

ਪੰਜਾਬ ਦੀ ‘ਆਪ’ ਸਰਕਾਰ ਨੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤਾ ਸਭ ਤੋਂ ਵੱਡਾ ਚੋਣ ਵਾਅਦਾ ਪੂਰਾ ਕੀਤਾ

ਆਮ ਵਰਗ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ, ਜਦਕਿ ਦਲਿਤ ਵਰਗ ਨਾਲ ਸਬੰਧਤ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ

‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਇਹ ਰਾਸ਼ੀ ਸਿੱਧੀ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ

ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਵਾਲੀ ਪਹਿਲੀ ਸਰਕਾਰ

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ‘ਸਾਰੀਆਂ ਗਾਰੰਟੀਆਂ ਪੂਰੀਆਂ’ ਬਜਟ ਪੇਸ਼ ਕੀਤਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 10 ਫੀਸਦ ਵਾਧੇ ਨਾਲ ਜੀਐਸਡੀਪੀ ਲਈ 9,80,635 ਕਰੋੜ ਰੁਪਏ ਦਾ ਅਨੁਮਾਨ ਪੇਸ਼ ਕੀਤਾ

ਮੁਫ਼ਤ ਬੱਸ ਯਾਤਰਾ ਲਈ 600 ਕਰੋੜ ਰੁਪਏ ਅਤੇ 27,000 ਤੋਂ ਵੱਧ ਆਂਗਣਵਾੜੀਆਂ ਲਈ 932 ਕਰੋੜ ਰੁਪਏ ਰੱਖੇ ਗਏ

‘ਸਿੱਖਿਆ ਕ੍ਰਾਂਤੀ 2.0’: ਸਿੱਖਿਆ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਲਈ 19,279 ਕਰੋੜ ਰੁਪਏ ਅਲਾਟ

ਵਿਸ਼ਵ ਬੈਂਕ ਦੇ ਸਹਿਯੋਗ ਨਾਲ 3,500 ਕਰੋੜ ਰੁਪਏ ਦਾ ਪ੍ਰੋਜੈਕਟ ਅਤੇ ਸੂਬੇ ਦੀਆਂ ਯੂਨੀਵਰਸਿਟੀਆਂ ਲਈ 1,760 ਕਰੋੜ ਰੁਪਏ ਦੀ ਵਿਵਸਥਾ

ਸਿਹਤ ਸੰਭਾਲ ਤੱਕ ਸਭਨਾਂ ਦੀ ਪਹੁੰਚ: 6,879 ਕਰੋੜ ਰੁਪਏ ਦਾ ਹੈਲਥਕੇਅਰ ਬਜਟ, 10 ਲੱਖ ਤੱਕ ਦੇ ਨਕਦੀ ਰਹਿਤ ਇਲਾਜ ਲਈ 2,000 ਕਰੋੜ ਰੁਪਏ ਅਤੇ ਮੈਡੀਕਲ ਸਿੱਖਿਆ ਲਈ 1,220 ਕਰੋੜ ਰੁਪਏ ਦਾ ਪ੍ਰਬੰਧ

ਖੇਤੀ ਅਰਥਵਿਵਸਥਾ ਦੀ ਮਜ਼ਬੂਤੀ: ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 15,377 ਕਰੋੜ ਰੁਪਏ, ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 7,715 ਕਰੋੜ ਰੁਪਏ ਅਤੇ ਜੇਆਈਸੀਏ-ਸਹਾਇਤਾ ਪ੍ਰਾਪਤ ਬਾਗਬਾਨੀ ਪ੍ਰੋਜੈਕਟ ਲਈ 1,300 ਕਰੋੜ ਰੁਪਏ ਦਾ ਪ੍ਰਸਤਾਵ

ਬੁਨਿਆਦੀ ਢਾਂਚਾ ਵਿਕਾਸ: ਪੇਂਡੂ ਸੜਕਾਂ ਲਈ 7,606 ਕਰੋੜ ਰੁਪਏ, ਸ਼ਹਿਰੀ ਵਿਕਾਸ ਲਈ 7,257 ਕਰੋੜ ਰੁਪਏ, ਮਨਰੇਗਾ ਲਈ 1,500 ਕਰੋੜ ਰੁਪਏ, ਮਿਉਂਸਲ ਡਿਵੈਲਪਮੈਂਟ ਫੰਡ ਲਈ 1,000 ਕਰੋੜ ਰੁਪਏ ਅਤੇ ਰੰਗਲਾ ਪੰਜਾਬ ਵਿਕਾਸ ਯੋਜਨਾ ਲਈ 1,170 ਕਰੋੜ ਰੁਪਏ ਰੱਖੇ ਗਏ

ਆਰਥਿਕਤਾ ਨੂੰ ਹੁਲਾਰਾ: 55,000 ਕਰੋੜ ਰੁਪਏ ਦੇ ਇਤਿਹਾਸਕ ਨਿਵੇਸ਼ ਨੂੰ ਧਿਆਨ ਵਿੱਚ ਰੱਖਦਿਆਂ ਉਦਯੋਗ ਲਈ 2,805 ਕਰੋੜ ਰੁਪਏ ਦਾ ਬਜਟ ਉਪਬੰਧ

63,943 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਰੋਜ਼ਗਾਰ ਉਤਪਤੀ ਲਈ 287 ਕਰੋੜ ਰੁਪਏ ਦਾ ਉਪਬੰਧ

ਸੂਬੇ ਦੀ ਸੁਰੱਖਿਆ: ਗ੍ਰਹਿ ਮਾਮਲਿਆਂ, ਨਿਆਂ ਅਤੇ ਜੇਲ੍ਹਾਂ ਲਈ 11,577 ਕਰੋੜ ਰੁਪਏ, ਏਆਈ-ਅਧਾਰਤ ਜੇਲ੍ਹ ਨਿਗਰਾਨੀ ਲਈ 535 ਕਰੋੜ ਰੁਪਏ ਅਤੇ ਵਿਆਪਕ ਡਰੱਗ ਜਨਗਣਨਾ ਲਈ 100 ਕਰੋੜ ਰੁਪਏ ਦੀ ਵਿਵਸਥਾ

ਨੌਜਵਾਨਾਂ ਦਾ ਸਸ਼ਕਤੀਕਰਨ: ਖੇਡ ਬੁਨਿਆਦੀ ਢਾਂਚੇ, ਪਿੰਡਾਂ ਵਿੱਚ 6,000 ਨਵੇਂ ਖੇਡ ਮੈਦਾਨਾਂ ਅਤੇ 5,000 ਇਨਡੋਰ ਜਿੰਮਾਂ ਲਈ 1,791 ਕਰੋੜ ਰੁਪਏ ਰੱਖੇ ਗਏ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਲਈ 100 ਕਰੋੜ ਰੁਪਏ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ 312 ਕਰੋੜ ਰੁਪਏ ਦਾ ਉਪਬੰਧ

ਬੁਨਿਆਦੀ ਢਾਂਚਾ ਵਿਕਾਸ: ਸੜਕਾਂ ਲਈ 5,440 ਕਰੋੜ ਰੁਪਏ ਅਤੇ ਬਿਜਲੀ ਲਈ 5,000 ਕਰੋੜ ਰੁਪਏ, ਜਲ ਸਰੋਤਾਂ ਅਤੇ ਨਹਿਰੀ ਨੈੱਟਵਰਕਾਂ ਲਈ 2,971 ਕਰੋੜ ਰੁਪਏ ਦੀ ਵਿਵਸਥਾ

ਸਮਾਜਿਕ ਨਿਆਂ: ਸਮਾਜ ਭਲਾਈ ਪ੍ਰੋਗਰਾਮਾਂ ਲਈ 18,304 ਕਰੋੜ ਰੁਪਏ, ‘ਮੇਰੀ ਰਸੋਈ’ ਰਾਸ਼ਨ ਕਿੱਟਾਂ ਲਈ 900 ਕਰੋੜ ਰੁਪਏ ਅਤੇ ਅਨੁਸੂਚਿਤ ਜਾਤੀ ਉਪ-ਯੋਜਨਾ ਲਈ 17,700 ਕਰੋੜ ਰੁਪਏ ਰੱਖੇ ਗਏ

ਮਜ਼ਬੂਤ ਵਿੱਤੀ ਪ੍ਰਬੰਧਨ: ਮਾਲੀਆ ਪ੍ਰਾਪਤੀ 1,26,190 ਕਰੋੜ ਰੁਪਏ, ਪੂੰਜੀਗਤ ਖਰਚ ਦੁੱਗਣਾ ਹੋ ਕੇ 18,381 ਕਰੋੜ ਰੁਪਏ ਹੋਣ ਦਾ ਅਨੁਮਾਨ; ਕਰਜ਼-ਤੋਂ-ਜੀਐਸਡੀਪੀ ਅਨੁਪਾਤ 44.47 ਫੀਸਦ ਤੱਕ ਘਟਣ ਦਾ ਅਨੁਮਾਨ

News in English

CHANDIGARH: March 8 (Karnail Jeet)

The AAP government in Punjab has fulfilled the biggest poll promise made by Arvind Kejriwal and Bhagwant Mann in the budget.

Women belonging to the general category will get Rs 1,000 per month, while those belonging to the Dalit category will get Rs 1,500 per month

The amount will be directly transferred to the accounts of women beneficiary women under the ‘Mukhyamantri Maavon Dhiyan Sattar Yojana’

The Aam Aadmi Party (AAP) is the first government in Punjab to fulfil all its poll promises.

Bhagwant Mann led Government presents ‘Fulfilment of All Guarantees’ Budget for Financial Year 2026-27 at Rs. 2,60,437 crore

Finance Minister Harpal Singh Cheema presents 10 per cent increase in GSDP estimate of Rs 9,80,635 crore

Rs 600 crore earmarked for free bus travel and Rs 932 crore for over 27,000 anganwadis

‘Shiksha Kranti 2.0’: Rs. 19,279 crore allocated for revolutionary reforms in Education

Rs. 3,500 crore project with World Bank support and provision of Rs. 1,760 crore for state universities

Universal Access to Healthcare: Rs. 6,879 crore healthcare budget, Rs. 2,000 crore for cashless treatment up to Rs. 10 lakh and Rs. 1,220 crore for medical education

Strengthening of Agrarian Economy: Rs.15,377 crore proposed for agriculture and allied sectors, Rs.7,715 crore for free electricity to farmers and Rs.1,300 crore for JICA-assisted horticulture projects

Infrastructure Development: Rs 7,606 crore for rural roads, Rs 7,257 crore for urban development, Rs 1,500 crore for MGNREGA, Rs 1,000 crore for Municipal Development Fund and Rs 1,170 crore for Rangla Punjab Development Scheme

to the economy

Comments are closed.