ਤਰਨ ਤਾਰਨ ਵਿੱਚ ਫੂਡ ਸੇਫਟੀ ਵਿੰਗ ਦੀ ਅਚਾਨਕ ਚੈਕਿੰਗ, ਫਾਸਟ ਫੂਡ ਦੇ 5 ਸੈਂਪਲ ਭਰੇ

ਮੋਮੋਜ਼, ਨੂਡਲਜ਼, ਸਪਰਿੰਗ ਰੋਲ ਤੇ ਚਾਪ ਦੇ ਨਮੂਨੇ ਲੈਬ ਭੇਜੇ • ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ

ਤਰਨ ਤਾਰਨ, 19 ਮਾਰਚ: ਨਵਦੀਪ ਸੈਂਟੀ

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿੰਗ ਤਰਨ ਤਾਰਨ ਵੱਲੋਂ ਅਚਾਨਕ ਚੈਕਿੰਗ ਮੁਹਿੰਮ ਚਲਾਈ ਗਈ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਸਾਂਝੀ ਟੀਮ ਨੇ ਸਟ੍ਰੀਟ ਫੂਡ ਵਿਕਰੇਤਾਵਾਂ ਦੀ ਜਾਂਚ ਕੀਤੀ, ਖਾਸ ਕਰਕੇ ਉਹ ਲੋਕ ਜੋ ਤਿਆਰ ਫਾਸਟ ਫੂਡ ਵੇਚ ਰਹੇ ਹਨ।

ਇਹ ਕਾਰਵਾਈ ਫੂਡ ਸੇਫਟੀ ਅਫ਼ਸਰ ਸਾਕਸ਼ੀ ਖੋਸਲਾ ਅਤੇ ਜਸਵਿੰਦਰ ਸਿੰਘ ਵੱਲੋਂ ਸ਼ੇਖ ਚੱਕ, ਫਤਿਹਾਬਾਦ ਅਤੇ ਗੋਇੰਦਵਾਲ ਸਾਹਿਬ ਇਲਾਕਿਆਂ ਵਿੱਚ ਕੀਤੀ ਗਈ।

ਟੀਮ ਨੇ ਮੋਮੋਜ਼, ਨੂਡਲਜ਼, ਸਪਰਿੰਗ ਰੋਲ ਅਤੇ ਚਾਪ ਸਮੇਤ ਕੁੱਲ 5 ਨਮੂਨੇ ਇਕੱਠੇ ਕਰਕੇ ਖਰੜ ਲੈਬ ਵਿੱਚ ਜਾਂਚ ਲਈ ਭੇਜੇ।

ਇਸ ਮੌਕੇ ਫੂਡ ਕਾਰੋਬਾਰ ਸੰਚਾਲਕਾਂ ਨੂੰ ਸਫ਼ਾਈ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੂੰ ਕਾਰਟ ਅਤੇ ਸਟਾਲ ਸਾਫ਼ ਰੱਖਣ, ਗੁਣਵੱਤਾ ਵਾਲਾ ਕੱਚਾ ਮਾਲ ਵਰਤਣ ਅਤੇ ਭੋਜਨ ਨੂੰ ਧੂੜ ਤੇ ਮੱਖੀਆਂ ਤੋਂ ਬਚਾ ਕੇ ਰੱਖਣ ਲਈ ਕਿਹਾ ਗਿਆ।

ਜ਼ਿਲ੍ਹਾ ਸਿਹਤ ਅਧਿਕਾਰੀ ਨੇ ਬਦਲਦੇ ਤਾਪਮਾਨ ਨੂੰ ਧਿਆਨ ਵਿੱਚ ਰੱਖਦਿਆਂ ਹਦਾਇਤ ਕੀਤੀ ਕਿ ਭੋਜਨ 5°C ਤੋਂ ਘੱਟ ਜਾਂ 65°C ਤੋਂ ਵੱਧ ਤਾਪਮਾਨ ‘ਤੇ ਸੁਰੱਖਿਅਤ ਰੱਖਿਆ ਜਾਵੇ ਅਤੇ ਖਾਣਾ ਬਣਾਉਣ ਵਾਲੇ ਤੇਲ ਦੀ ਦੁਬਾਰਾ ਵਰਤੋਂ ਨਾ ਕੀਤੀ ਜਾਵੇ।

ਇਸ ਤੋਂ ਇਲਾਵਾ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ FSSAI ਰਜਿਸਟ੍ਰੇਸ਼ਨ ਜਾਂ ਲਾਈਸੈਂਸ ਬਣਾਉਣ ਅਤੇ ਸਮੇਂ-ਸਮੇਂ ਤੇ ਨਵੀਨੀਕਰਨ ਕਰਵਾਉਣ ਲਈ ਵੀ ਆਦੇਸ਼ ਦਿੱਤੇ ਗਏ ।

News in English

Tarn Taran, March 19: Navdeep Santi

Deputy Commissioner Rahul and Civil Surgeon Dr. As per the directions of Dr. Gurpreet Singh Rai, a surprise check drive was conducted by the Food Safety Wing Tarn Taran.

District Health Officer Dr. A joint team led by Sukhbir Kaur inspected street food vendors, especially those who were selling ready-to-eat fast food.

The operation was carried out by Food Safety Officer Sakshi Khosla and Jaswinder Singh in Sheikh Chak, Fatehabad and Goindwal Sahib areas.

The team collected a total of 5 samples, including momos, noodles, spring rolls and chops, and sent them to Kharar lab for testing.

On this occasion, necessary guidelines were given to the food business operators regarding cleanliness. They were asked to keep carts and stalls clean, use quality raw material and keep food safe from dust and flies.

Keeping in view the changing temperature, the District Health Officer directed that the food should be preserved at a temperature below 5°C or above 65°C and cooking oil should not be reused.

Further, all food business operators have been directed to obtain FSSAI registration or license and get renewed from time to time.

Comments are closed.